ਹੋਂਡੂਰਾਸ ਦੇ ਉੱਤਰ ''ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 7.6 ਮਾਪੀ ਗਈ ਤੀਬਰਤਾ
Sunday, Feb 09, 2025 - 09:14 AM (IST)
![ਹੋਂਡੂਰਾਸ ਦੇ ਉੱਤਰ ''ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, 7.6 ਮਾਪੀ ਗਈ ਤੀਬਰਤਾ](https://static.jagbani.com/multimedia/2025_2image_09_13_285224784earth-1.jpg)
ਬੀਜਿੰਗ (ਯੂ. ਐੱਨ. ਆਈ.) : ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ. ਈ. ਐੱਨ. ਸੀ.) ਮੁਤਾਬਕ ਐਤਵਾਰ ਸਵੇਰੇ 7.23 ਵਜੇ ਹੋਂਡੂਰਾਸ ਦੇ ਉੱਤਰ 'ਚ 7.6 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ 17.75 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 82.45 ਡਿਗਰੀ ਪੱਛਮੀ ਦੇਸ਼ਾਂਤਰ 'ਤੇ ਦੇਖਿਆ ਗਿਆ। ਸੀਈਐੱਨਸੀ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ।
ਹਾਲਾਂਕਿ, ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਭੂਚਾਲ ਕਾਰਨ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਸੁਰੱਖਿਅਤ ਸਥਾਨਾਂ 'ਤੇ ਆਸਰਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8