ਅਮਰੀਕਾ ''ਚ ਇਮੀਗ੍ਰੇਸ਼ਨ ’ਤੇ ਸਖਤੀ ਸ਼ੁਰੂ, ਮੈਕਸੀਕੋ ਦਾ ਬਾਰਡਰ ਸੀਲ ਹੋਵੇਗਾ
Wednesday, Jan 22, 2025 - 11:12 AM (IST)
ਇੰਟਰਨੈਸ਼ਨਲ ਡੈਸਕ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ’ਤੇ ਕਾਰਜਕਾਰੀ ਹੁਕਮਾਂ ਦੀ ਝੜੀ ਲਗਾ ਦਿੱਤੀ। ਟਰੰਪ ਨੇ ਇਹ ਹੁਕਮ ਅਮਰੀਕਾ ਦੇ ਸੈਲਾਨੀਆਂ ਤੇ ਐੱਨ. ਆਰ. ਆਈਜ਼ ਲਈ ਸੰਸਾਰਕ ਭੂਮਿਕਾ ਨੂੰ ਮੂਲ ਰੂਪ ਵਿਚ ਬਦਲ ਦੇਣਗੇ। ਟਰੰਪ ਨੇ ਦੇਸ਼ ਦੀਆਂ ਸਰਹੱਦਾਂ ਨੂੰ ਪ੍ਰਵਾਸੀਆਂ ਲਈ ਸੀਲ ਕਰਨ ਅਤੇ ਪਹਿਲਾਂ ਤੋਂ ਅਮਰੀਕਾ ਵਿਚ ਨਾਜਾਇਜ਼ ਰੂਪ ਨਾਲ ਰਹਿ ਰਹੇ ਐੱਨ. ਆਰ. ਆਈਜ਼ ਲੋਕਾਂ ਖਿਲਾਫ ਫੌਜਾਂ ਤਾਇਨਾਤ ਕਰਨ ਲਈ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਪ੍ਰਵਾਸੀਆਂ ਖਿਲਾਫ ਸਖਤ ਹੋਇਆ ਅਮਰੀਕਾ, ਸੈਨੇਟ 'ਚ ਇਹ ਬਿੱਲ ਹੋਇਆ ਪਾਸ
ਟਰੰਪ ਨੇ ਕਿਹਾ ਕਿ ਉਹ ‘ਰਿਮੇਨ ਇਨ ਮੈਕਸੀਕੋ’ ਨੀਤੀ ਨੂੰ ਮੁੜ ਬਹਾਲ ਕਰਨਗੇ, ਜੋ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਕੇਸ ਦੀ ਤਰੀਕ ਤੱਕ ਮੈਕਸੀਕੋ ਵਿਚ ਇੰਤਜ਼ਾਰ ਕਰਨ ਲਈ ਮਜਬੂਰ ਕਰਦੀ ਹੈ। ਇਹ ਨੀਤੀ ਟਰੰਪ ਦੇ ਪਹਿਲੇ ਕਾਰਜਕਾਲ ਦੀ ਸਰਹੱਦੀ ਸਖਤੀ ਦਾ ਕੇਂਦਰ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਨੂੰ ਇਸ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਮੈਕਸੀਕੋ ਦੇ ਸਹਿਯੋਗ ਦੀ ਲੋੜ ਹੋਵੋਗੀ। ਉਨ੍ਹਾਂ ਕਿਹਾ ਕਿ ਸਾਰੇ ਨਾਜਾਇਜ਼ ਦਾਖਲੇ ਤੁਰੰਤ ਰੋਕ ਦਿੱਤੇ ਜਾਣਗੇ ਅਤੇ ਅਸੀਂ ਅਪਰਾਧੀ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ। ਟਰੰਪ ਨੇ ਸਹੁੰ ਚੁੱਕਣ ਤੋਂ ਕੁਝ ਹੀ ਮਿੰਟਾਂ ਬਾਅਦ ਵਿਦੇਸ਼ੀਆਂ ਨੂੰ ਪਨਾਹ ਦੇਣ ਵਾਲੇ ਇਕ ਸਰਕਾਰੀ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ, ਜਿਸ ਵਿਚ ਪ੍ਰਵਾਸੀਆਂ ਨੂੰ ਸੀ. ਬੀ. ਪੀ. ਵਨ ਨਾਂ ਦੇ ਐਪ ਰਾਹੀਂ ਸੰਯੁਕਤ ਰਾਜ ਅਮਰੀਕਾ ਵਿਚ ਪ੍ਰਵੇਸ਼ ਲਈ ਨਿਯੁਕਤੀ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਸੀ। ਇਸ ਨੂੰ ਬੰਦ ਕਰਨ ਨਾਲ ਪਹਿਲਾਂ ਤੋਂ ਮਨਜ਼ੂਰ ਕੀਤੇ ਗਏ ਲਗਭਗ 30,000 ਪ੍ਰਵਾਸੀਆਂ ਦਾ ਅਮਰੀਕਾ ਵਿਚ ਦਾਖਲ ਹੋਣਾ ਮੁਸ਼ਕਲ ਹੋ ਜਾਵੇਗਾ। ਟਰੰਪ ਪ੍ਰਸ਼ਾਸਨ ਨੇ ਤਰਕ ਦਿੱਤਾ ਕਿ ਨਾਜਾਇਜ਼ ਸਰਹੱਦ ਪਾਰ ਕਰਨਾ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸਿਹਤ ਲਈ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ: ਟਰੰਪ ਦੇ ਤਿੱਖੇ ਤੇਵਰ, ਭਾਰਤ ਸਰਕਾਰ ਨੇ ਕੀਤੀ 18,000 ਨਾਜਾਇਜ਼ ਪ੍ਰਵਾਸੀਆਂ ਦੀ ਵਾਪਸੀ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8