ਬ੍ਰਿਟਿਸ਼ PM ਰਿਸ਼ੀ ਸੁਨਕ ਦੀ ਸਖ਼ਤ ਕਾਰਵਾਈ, ਦੋ ਮਹੀਨਿਆਂ ''ਚ 12 ਖਾਲਿਸਤਾਨੀ ਗ੍ਰਿਫ਼ਤਾਰ

09/22/2023 3:45:14 PM

ਇੰਟਰਨੈਸ਼ਨਲ ਡੈਸਕ- ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖਾਲਿਸਤਾਨ ਸਮਰਥਕਾਂ 'ਤੇ ਸ਼ਿਕੰਜਾ ਕੱਸਿਆ ਹੈ। ਪੀ.ਐੱਮ. ਸੁਨਕ ਵੱਲੋਂ ਬਣਾਈ ਗਈ ਟਾਸਕ ਫੋਰਸ ਨੇ ਦੋ ਮਹੀਨਿਆਂ ਵਿੱਚ ਬ੍ਰਿਟੇਨ ਵਿੱਚ 12 ਖਾਲਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਨਸ਼ਾ ਤਸਕਰੀ ਰਾਹੀਂ ਬ੍ਰਿਟੇਨ ਵਿੱਚ ਖਾਲਿਸਤਾਨੀ ਜਥੇਬੰਦੀਆਂ ਲਈ ਫੰਡ ਇਕੱਠਾ ਕਰਦੇ ਸਨ। ਚੰਗੀ ਗੱਲ ਇਹ ਵੀ ਹੈ ਕਿ ਟਾਸਕ ਫੋਰਸ ਭਾਰਤ ਦੇ ਨਾਲ ਖੁਫੀਆ ਸੂਚਨਾਵਾਂ ਦਾ ਆਦਾਨ-ਪ੍ਰਦਾਨ ਵੀ ਕਰ ਰਿਹਾ ਹੈ। 

ਬ੍ਰਿਟੇਨ 'ਚ ਸਭ ਤੋਂ ਵੱਡਾ ਹਮਲਾ ਖਾਲਿਸਤਾਨ ਲਿਬਰੇਸ਼ਨ ਫੋਰਸ (KLF) 'ਤੇ ਹੋਇਆ ਹੈ। ਪਿਛਲੇ ਮਹੀਨੇ ਮਾਰੇ ਗਏ ਕੇ.ਐਲ.ਐਫ ਮੁਖੀ ਅਵਤਾਰ ਸਿੰਘ ਖੰਡਾ ਨਾਲ ਜੁੜੇ 40 ਲੋਕਾਂ ਦੀਆਂ ਯੂਕੇ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਅਰਜ਼ੀਆਂ ਪੰਜਾਬ ਅਤੇ ਕੈਨੇਡਾ ਤੋਂ ਆਈਆਂ ਸਨ। ਹਾਲ ਹੀ ਵਿੱਚ ਭਾਰਤ ਤੋਂ ਬ੍ਰਿਟੇਨ ਵਿੱਚ ਸ਼ਰਣ ਮੰਗਣ ਦੇ ਨਾਂ ’ਤੇ ਦਾਇਰ ਅਰਜ਼ੀਆਂ ਵੀ ਭਾਰਤ ਸਰਕਾਰ ਨੂੰ ਪੜਤਾਲ ਲਈ ਭੇਜੀਆਂ ਗਈਆਂ ਹਨ। ਬ੍ਰਿਟਿਸ਼ ਸਰਕਾਰ ਦਾ ਮੰਨਣਾ ਹੈ ਕਿ ਭਾਰਤ, ਖਾਸ ਤੌਰ 'ਤੇ ਪੰਜਾਬ ਤੋਂ ਦਾਇਰ ਸ਼ਰਣ ਅਰਜ਼ੀਆਂ ਵਿੱਚ ਧਾਰਮਿਕ ਅਤਿਆਚਾਰ ਦਾ ਝੂਠਾ ਜ਼ਿਕਰ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਤਣਾਅ ਦੌਰਾਨ ਆਨੰਦ ਮਹਿੰਦਰਾ ਦਾ ਵੱਡਾ ਫ਼ੈਸਲਾ, ਕੈਨੇਡਾ 'ਚ ਬੰਦ ਕੀਤਾ ਆਪਣਾ ਕਾਰੋਬਾਰ 

ਖਾਲਿਸਤਾਨ ਸਮਰਥਕ ਪ੍ਰੀਤ ਕੌਰ ਨੂੰ ਹਟਾਇਆ: 

ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਖਾਲਿਸਤਾਨ ਸਮਰਥਕ ਪ੍ਰੀਤ ਕੌਰ ਗਿੱਲ ਨੂੰ ਸ਼ੈਡੋ ਮੰਤਰਾਲੇ ਤੋਂ ਹਟਾ ਦਿੱਤਾ ਹੈ। ਪ੍ਰੀਤ ਦੇ ਪਾਬੰਦੀਸ਼ੁਦਾ ਕੌਮਾਂਤਰੀ ਬੱਬਰ ਖਾਲਸਾ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News