ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਨੇ ਮਚਾਈ ਤਬਾਹੀ ! 25 ਲੋਕਾਂ ਦੀ ਗਈ ਜਾਨ, ਲੱਖਾਂ ਹੋਏ ਘਰੋਂ ਬੇਘਰ
Thursday, Oct 30, 2025 - 10:31 AM (IST)
ਇੰਟਰਨੈਸ਼ਨਲ ਡੈਸਕ- ਹੈਤੀ 'ਚ ਤੂਫ਼ਾਨ ‘ਮੇਲਿਸਾ’ ਕਾਰਨ ਆਏ ਭਾਰੀ ਹੜ੍ਹ ਨੇ ਹਾਹਾਕਾਰ ਮਚਾ ਦਿੱਤਾ ਹੈ। ਇਸ ਤਬਾਹੀ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਬੁੱਧਵਾਰ ਨੂੰ ਤੂਫ਼ਾਨ ਨੇ ਜਮੈਕਾ ਅਤੇ ਕਿਊਬਾ 'ਚ ਵੀ ਭਿਆਨਕ ਤਬਾਹੀ ਮਚਾਈ।
ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ
ਹੈਤੀ ਦੇ ਸ਼ਹਿਰ 'ਚ ਹਾਹਾਕਾਰ
ਦੱਖਣੀ ਹੈਤੀ ਦੇ ਪੇਟਿਟ-ਗੋਏਵ ਸ਼ਹਿਰ ਦੇ ਮੇਅਰ ਜੀਨ ਬਰਟ੍ਰੈਂਡ ਸੁਬ੍ਰਮ ਨੇ ਦੱਸਿਆ ਕਿ ਲਾ ਡਿਗਯੂ ਦਰਿਆ ਦਾ ਤਟਬੰਧ ਟੁੱਟਣ ਕਾਰਨ ਪਾਣੀ ਨੇ ਨੇੜੇ-ਤੇੜੇ ਦੇ ਘਰਾਂ ਨੂੰ ਡੁੱਬੋ ਦਿੱਤਾ। ਇਸ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਮੇਅਰ ਦੇ ਮੁਤਾਬਕ, ਕਈ ਘਰ ਢਹਿ ਗਏ ਹਨ ਅਤੇ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਉਨ੍ਹਾਂ ਕਿਹਾ, “ਇਹ ਸਥਿਤੀ ਬਹੁਤ ਹੀ ਦੁਖਦਾਈ ਹੈ।” ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ
ਰਾਹਤ ਕਾਰਜਾਂ 'ਚ ਆ ਰਹੀਆਂ ਮੁਸ਼ਕਲਾਂ
ਤੂਫ਼ਾਨ ਕਾਰਨ ਆਈ ਭਾਰੀ ਹੜ੍ਹ ਤੋਂ ਬਚਣ ਲਈ ਨਿਵਾਸੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ 'ਚ ਮੁਸ਼ਕਲਾਂ ਆ ਰਹੀਆਂ ਹਨ। ਹੈਤੀ ਦੀ ਨਾਗਰਿਕ ਸੁਰੱਖਿਆ ਏਜੰਸੀ ਦਾ ਸਿਰਫ਼ ਇਕ ਅਧਿਕਾਰੀ ਹੀ ਪ੍ਰਭਾਵਿਤ ਇਲਾਕੇ 'ਚ ਮੌਜੂਦ ਹੈ, ਜਿਸ ਨਾਲ ਰਾਹਤ ਕੰਮ ਤੇਜ਼ੀ ਨਾਲ ਨਹੀਂ ਚੱਲ ਸਕੇ।
ਜਮੈਕਾ 'ਚ ਤੂਫ਼ਾਨ ਦੀ ਦਹਿਸ਼ਤ
ਜਮੈਕਾ 'ਚ ਵੀ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ। ਇਥੇ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਇਕ ਦਰੱਖਤ ਉਸ 'ਤੇ ਡਿੱਗ ਪਿਆ। ਤੂਫ਼ਾਨ ਦੀ ਗਤੀ 185 ਮੀਲ ਪ੍ਰਤੀ ਘੰਟਾ (ਲਗਭਗ 295 ਕਿਲੋਮੀਟਰ ਪ੍ਰਤੀ ਘੰਟਾ) ਦਰਜ ਕੀਤੀ ਗਈ, ਜੋ ਅਟਲਾਂਟਿਕ ਮਹਾਂਸਾਗਰ ਦੇ ਸਭ ਤੋਂ ਤਾਕਤਵਰ ਤੂਫ਼ਾਨਾਂ 'ਚੋਂ ਇਕ ਹੈ। ਜਮੈਕਾ ਦੇ ਮੰਤਰੀ ਅਬਕਾ ਫਿਟਜ਼-ਹੈਨਲੇ ਨੇ ਦੱਸਿਆ ਕਿ ਸਭ ਤੋਂ ਵੱਧ ਨੁਕਸਾਨ ਦੱਖਣ-ਪੱਛਮੀ ਅਤੇ ਉੱਤਰ-ਪੱਛਮੀ ਖੇਤਰਾਂ 'ਚ ਹੋਇਆ ਹੈ। ਕਈ ਘਰ ਢਹਿ ਗਏ ਹਨ ਅਤੇ ਕਈ ਸੜਕਾਂ ਬੰਦ ਹੋ ਚੁੱਕੀਆਂ ਹਨ।
ਕਿਊਬਾ 'ਚ ਹਾਲਾਤ ਗੰਭੀਰ
ਅਧਿਕਾਰੀਆਂ ਮੁਤਾਬਕ, ਪੂਰਬੀ ਕਿਊਬਾ ਵਿੱਚ ਲਗਭਗ 7 ਲੱਖ 35 ਹਜ਼ਾਰ ਲੋਕ ਅਜੇ ਵੀ ਆਸ਼ਰਮ ਘਰਾਂ 'ਚ ਰਹਿ ਰਹੇ ਹਨ। ਹਾਲਾਂਕਿ ‘ਮੇਲਿਸਾ’ ਦੇ ਕਿਊਬਾ ਪਾਰ ਕਰਦੇ ਸਮੇਂ ਕੁਝ ਕਮਜ਼ੋਰ ਹੋਣ ਦੀ ਸੰਭਾਵਨਾ ਹੈ, ਪਰ ਇਹ ਦੱਖਣ-ਪੂਰਬੀ ਜਾਂ ਮੱਧ ਬਹਾਮਾਸ ਤੋਂ ਲੰਘਦਿਆਂ ਫਿਰ ਤਾਕਤਵਰ ਹੋ ਸਕਦਾ ਹੈ। ਅਨੁਮਾਨ ਹੈ ਕਿ ਵੀਰਵਾਰ ਦੀ ਰਾਤ ਤੱਕ ਇਹ ਤੂਫ਼ਾਨ ਬਰਮੂਡਾ ਦੇ ਨੇੜੇ ਪਹੁੰਚ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
