ਪਾਕਿਸਤਾਨ : ਸ੍ਰੀ ਕਰਤਾਰਪੁਰ ਸਾਹਿਬ ''ਚ ਸਥਾਪਿਤ ਕੀਤਾ ਜਾਵੇਗਾ ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

Tuesday, Dec 19, 2023 - 06:38 PM (IST)

ਲਾਹੌਰ/ ਗੁਰਦਾਸਪੁਰ (ਵਿਨੋਦ): ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਪਰਿਸਰ 'ਚ ਲਗਾਇਆ ਜਾਵੇਗਾ। ਮਹਾਰਾਜਾ ਰਣਜੀਤ ਸਿੰਘ ਦੀ ਇਹ ਮੂਰਤੀ ਜੂਨ 2019 ਵਿੱਚ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਉਨ੍ਹਾਂ ਦੀ 180ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਥਾਪਿਤ ਕੀਤੀ ਗਈ ਸੀ, ਪਰ ਕੁਝ ਕੱਟੜਪੰਥੀਆਂ ਦੇ ਹਮਲਿਆਂ ਤੋਂ ਬਾਅਦ ਬੁੱਤ ਨੂੰ ਨੁਕਸਾਨ ਪਹੁੰਚਿਆ ਸੀ।

ਸੂਤਰਾਂ ਅਨੁਸਾਰ  ਲਾਹੌਰ ਵਿੱਚ ਅਤੱਵਾਦੀਆਂ ਦੁਆਰਾ ਬੁੱਤ ਉੱਤੇ ਤਿੰਨ ਵਾਰ ਹਮਲਾ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ  2.5 ਤੋਂ 3.50 ਕਿਲੋਗ੍ਰਾਮ ਵਜ਼ਨ ਵਾਲੀ ਮੂਰਤੀ ਪਹਿਲਾਂ ਸ਼ਾਹੀ ਵਿੱਚ ਰਾਣੀ ਜਿੰਦਾਂ ਦੀ ਮਹਿਲ ਦੇ ਸਾਹਮਣੇ ਸਥਾਪਤ ਕੀਤੀ ਗਈ ਸੀ। ਜੂਨ 2019 ਵਿੱਚ ਲਾਹੌਰ ਵਿੱਚ ਉਸ ਦੀ 180ਵੀਂ ਵਰ੍ਹੇਗੰਢ ਮੌਕੇ, ਪਰ ਕੁਝ ਕੱਟੜਪੰਥੀਆਂ ਨੇ ਇਸ ਬੁੱਤ 'ਤੇ ਤਿੰਨ ਵਾਰ ਹਮਲਾ ਕਰਕੇ ਇਸ ਨੂੰ ਤੋੜ ਦਿੱਤਾ। ਇਸ ਬੁੱਤ ਨੂੰ ਸਿੱਖ ਇਤਿਹਾਸਕਾਰ ਬੌਬੀ ਸਿੰਘ ਬਾਂਸਲ ਨੇ ਤੋਹਫ਼ੇ ਵਜੋਂ ਦਿੱਤਾ ਸੀ, ਜੋ ਕਿ ਬੁੱਤ ਦੇ ਪ੍ਰਧਾਨ ਹਨ। 

ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ

ਜਾਣਕਾਰੀ ਅਨੁਸਾਰ ਇਹ ਖੂਬਸੂਰਤ ਰਚਨਾ ਫਕੀਰ ਖਾਨਾ ਅਜਾਇਬ ਘਰ ਦੇ ਨਿਰਦੇਸ਼ਕ ਫਕੀਰ ਸੈਫੂਦੀਨ ਦੀ ਨਿਗਰਾਨੀ ਹੇਠ ਬਣਾਈ ਗਈ ਸੀ, ਪਰ ਸਤੰਬਰ 2020 ਅਤੇ ਫਿਰ ਉਸੇ ਸਾਲ ਦਸੰਬਰ ਵਿੱਚ ਇੱਕ ਕੱਟੜਵਾਦੀ ਧਾਰਮਿਕ ਸਮੂਹ ਦੇ ਕਾਰਕੁਨਾਂ ਨੇ ਮੂਰਤੀ ਨੂੰ ਤੋੜਿਆ। ਮੂਰਤੀ ਦੀ ਮੁਰੰਮਤ ਤੋਂ ਬਾਅਦ ਇਸਨੂੰ ਦੁਬਾਰਾ ਸਥਾਪਿਤ ਕੀਤਾ ਗਿਆ ਸੀ ਪਰ ਫਿਰ ਅਗਸਤ 2021 'ਚ ਬੁੱਤ ਤੀਜੀ ਵਾਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਦਿ ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ ਨੇ ਇੱਕ ਵਾਰ ਫਿਰ ਮੂਰਤੀ ਦੀ ਮੁਰੰਮਤ ਕੀਤੀ, ਪਰ ਅਥਾਰਟੀ ਪਿਛਲੇ ਦੋ ਸਾਲਾਂ ਤੋਂ ਸ਼ਾਹੀ ਕਿਲ੍ਹੇ ਵਿਚ ਇਸ ਦੀ ਮੁੜ ਸਥਾਪਨਾ ਬਾਰੇ ਫ਼ੈਸਲਾ ਨਹੀਂ ਕਰ ਸਕਿਆ ਕਿਉਂਕਿ ਅਥਾਰਟੀ ਨੂੰ ਡਰ ਸੀ ਕਿ ਕੱਟੜਪੰਥੀ ਇਸ ਨੂੰ ਦੁਬਾਰਾ ਨੁਕਸਾਨ ਪਹੁੰਚਾ ਸਕਦੇ ਹਨ, ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਸਥਾਨ ਨੇੜੇ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ-  ਧੁੰਦ ਤੇ ਸਮੋਗ ਦਾ ਕਹਿਰ ਜਾਰੀ, ਰੇਲ ਗੱਡੀਆਂ ਤੇ ਬੱਸਾਂ ਦੀ ਰਫ਼ਤਾਰ ਪਈ ਮੱਠੀ, ਸੜਕ ਹਾਦਸਿਆਂ ਦਾ ਗ੍ਰਾਫ਼ ਵਧਿਆ

ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਰਤਾਰਪੁਰ ਦੇ ਅਧਿਕਾਰੀਆਂ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਉਨ੍ਹਾਂ ਕੋਲ ਪਹੁੰਚ ਗਿਆ ਹੈ ਅਤੇ ਇਸ ਨੂੰ ਫਿਲਹਾਲ ਦਰਸ਼ਨ ਸਥਾਨ ਦੇ ਨੇੜੇ ਰੱਖਿਆ ਗਿਆ ਹੈ। ਬੁੱਤ ਨੂੰ ਕਿਵੇਂ ਸਥਾਪਿਤ ਕੀਤਾ ਜਾਵੇਗਾ ਇਸ ਬਾਰੇ ਅਗਲੇ ਕੁਝ ਹਫ਼ਤਿਆਂ ਵਿੱਚ ਫ਼ੈਸਲਾ ਕੀਤਾ ਜਾਵੇਗਾ। ਭਾਰਤ ਸਮੇਤ ਦੁਨੀਆ ਭਰ ਦੇ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਹੋਰ ਸੈਲਾਨੀ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਲਾਹੌਰ ਨੂੰ ਜਿੱਤ ਲਿਆ ਸੀ। ਸਿੱਖ ਪਰੰਪਰਾਵਾਂ ਦੇ ਅਨੁਸਾਰ ਉਸਨੇ 40 ਸਾਲ ਤੱਕ ਪੰਜਾਬ 'ਤੇ ਰਾਜ ਕੀਤਾ, ਅਤੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੁਗਲ ਕਾਲ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੌਰਾਨ ਧਾਰਮਿਕ ਸਹਿਣਸ਼ੀਲਤਾ ਨੂੰ ਉਤਸ਼ਾਹਿਤ ਕੀਤਾ ਗਿਆ ਸੀ ਅਤੇ ਬਹੁਤ ਸਾਰੇ ਮਹੱਤਵਪੂਰਨ ਮੰਤਰੀ ਮੁਸਲਮਾਨ ਸਨ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ 'ਤੇ ਤਾਇਨਾਤ ਮ੍ਰਿਤਕ ਦੀ ਪਤਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News