ਮੈਰੀਲੈਂਡ ਕੋਰਟ ਹਾਊਸ ਵਿਚਲੇ "ਟੈਲਬੋਟ ਬੁਆਏਜ਼" ਦੇ ਬੁੱਤ ਨੂੰ ਹਟਾਇਆ ਜਾਵੇਗਾ

Friday, Sep 17, 2021 - 01:48 AM (IST)

ਮੈਰੀਲੈਂਡ ਕੋਰਟ ਹਾਊਸ ਵਿਚਲੇ "ਟੈਲਬੋਟ ਬੁਆਏਜ਼" ਦੇ ਬੁੱਤ ਨੂੰ ਹਟਾਇਆ ਜਾਵੇਗਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਨਸਲੀ ਭੇਦਭਾਵ ਨੂੰ ਬੜਾਵਾ ਦਿੰਦੇ ਬੁੱਤਾਂ ਨੂੰ ਹਟਾਉਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦਿਨੀ ਜਨਰਲ ਰਾਬਰਟ ਈ ਲੀ ਦੇ ਬੁੱਤ ਨੂੰ ਹਟਾਉਣ ਦੇ ਬਾਅਦ ਹੁਣ ਮੈਰੀਲੈਂਡ ਵਿੱਚ ਇੱਕ ਕੋਰਟ ਹਾਊਸ ਦੇ ਬਾਹਰ ਸਥਿਤ ਬੁੱਤ ਨੂੰ ਹਟਾਇਆ ਜਾਵੇਗਾ।  ਮੈਰੀਲੈਂਡ ਦੀ ਇੱਕ ਕਾਉਂਟੀ ਦੇ ਕੋਰਟ ਹਾਊਸ ਲਾਅਨ ਤੋਂ ਹਟਾ ਕੇ ਇਸ ਬੁੱਤ ਨੂੰ ਵਰਜੀਨੀਆ ਵਿੱਚ ਇੱਕ ਲੜਾਈ ਦੇ ਮੈਦਾਨ 'ਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਟੈਲਬੋਟ ਕਾਉਂਟੀ ਕੌਂਸਲ ਨੇ ਬਾਲਟੀਮੋਰ ਤੋਂ ਲਗਭਗ 60 ਮੀਲ ਦੱਖਣ-ਪੂਰਬ ਵਿੱਚ ਈਸਟਨ ਦੇ ਇੱਕ ਕੋਰਟ ਹਾਊਸ ਤੋਂ 1916 ਦੀ "ਟੈਲਬੋਟ ਬੁਆਏਜ਼" ਦੀ ਮੂਰਤੀ ਨੂੰ ਹਟਾਉਣ ਲਈ 3-2 ਨਾਲ ਵੋਟਾਂ ਪਾਈਆ। ਇਹ ਬੁੱਤ ਲੰਮੇ ਸਮੇਂ ਤੋਂ ਕਸਬੇ ਵਿੱਚ ਇੱਕ ਸਾਬਕਾ ਗੁਲਾਮ ਮਾਰਕੀਟ ਵਾਲੀ ਜਗ੍ਹਾ ਦੇ ਕੋਲ ਸੀ।

ਇਹ ਵੀ ਪੜ੍ਹੋ - ਅਮਰੀਕਾ: ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਹੋਰ ਜਾਣਕਾਰੀ ਲਈ ਖਰਚੇ ਜਾਣਗੇ 470 ਮਿਲੀਅਨ ਡਾਲਰ

ਮੰਨਿਆ ਜਾਂਦਾ ਹੈ ਕਿ ਇਹ ਸਟੇਟ ਦੀ ਪਬਲਿਕ ਸੰਪਤੀ 'ਤੇ ਕਨਫੈਡਰੇਟ ਸਿਪਾਹੀਆਂ ਨੂੰ ਸਮਰਪਿਤ ਆਖਰੀ ਮੂਰਤੀ ਹੈ। ਇਸ ਬੁੱਤ ਨੂੰ ਹਟਾਉਣ ਦੀ ਪ੍ਰਕਿਰਿਆ ਇਸ ਸਾਲ ਦੇ ਸ਼ੁਰੂ ਵਿੱਚ ਤੇਜ਼ ਹੋਈ, ਜਦੋਂ ਇੱਕ ਗਰੁੱਪ ਨੇ ਕਾਉਂਟੀ 'ਤੇ ਮੁਕੱਦਮਾ ਚਲਾਇਆ। ਇਸਨੂੰ ਨਸਲਵਾਦੀ ਜ਼ੁਲਮ ਦਾ ਪ੍ਰਤੀਕ ਦੱਸਿਆ ਅਤੇ ਦਾਅਵਾ ਕੀਤਾ ਕਿ ਇਹ ਗੈਰ ਸੰਵਿਧਾਨਕ ਅਤੇ ਗੈਰਕਨੂੰਨੀ ਹੈ। ਇਸ ਮੂਰਤੀ ਨੂੰ ਨਿੱਜੀ ਖਰਚੇ 'ਤੇ, ਹੈਰੀਸਨਬਰਗ, ਵਰਜੀਨੀਆਂ ਦੇ ਕਰਾਸ ਕੀਜ਼ ਬੈਟਲਫੀਲਡ ਵਿੱਚ ਭੇਜਿਆ ਜਾਵੇਗਾ, ਜੋ ਕਿ ਨਿੱਜੀ ਮਾਲਕੀ ਵਾਲੀ ਜਗ੍ਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News