'ਕੁਲੀ ਦੀ ਬੇਟੀ ਅੱਜ ਪ੍ਰਧਾਨ ਮੰਤਰੀ ਹੈ', ਤ੍ਰਿਨੀਦਾਦ ਦੀ ਪੀ. ਐੱਮ. ਕਮਲਾ ਪ੍ਰਸਾਦ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ
Monday, May 11, 2026 - 11:28 AM (IST)
ਪੋਰਟ ਆਫ ਸਪੇਨ: ਭਾਰਤੀ ਮੂਲ ਦੀ ਤ੍ਰਿਨੀਦਾਦ ਅਤੇ ਟੋਬੈਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਨੇ ਭਾਰਤ ਵਿੱਚ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਪ੍ਰਤੀ ਡੂੰਘਾ ਮਾਣ ਪ੍ਰਗਟਾਇਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਤ੍ਰਿਨੀਦਾਦ ਦੌਰੇ (8-9 ਮਈ) ਦੌਰਾਨ ਉਨ੍ਹਾਂ ਦੇ ਸਵਾਗਤ ਵਿੱਚ ਰੱਖੇ ਇਕ ਪ੍ਰੋਗਰਾਮ ਵਿੱਚ ਬੋਲਦਿਆਂ ਕਮਲਾ ਪ੍ਰਸਾਦ ਨੇ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਜੋ ਅੱਜ ਵੀ ਭਾਰਤੀ ਪਛਾਣ ਕਾਰਨ ਉਨ੍ਹਾਂ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।
ਕਮਲਾ ਪ੍ਰਸਾਦ ਨੇ ਕਿਹਾ ਕਿ ਤ੍ਰਿਨੀਦਾਦ ਵਿੱਚ ਭਾਰਤੀਆਂ ਨੂੰ ਅੱਜ ਵੀ ਕਈ ਥਾਵਾਂ 'ਤੇ 'ਕੁਲੀ' ਕਹਿ ਕੇ ਬੁਲਾਇਆ ਜਾਂਦਾ ਹੈ, ਜੋ ਕਿ ਇੱਥੇ ਇੱਕ ਅਪਮਾਨਜਨਕ ਸ਼ਬਦ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਬੜੇ ਮਾਣ ਨਾਲ ਕਿਹਾ, "ਮੈਨੂੰ ਇਸ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਮੈਨੂੰ ਮਾਣ ਹੈ ਕਿ ਅੱਜ ਇਕ ਕੁਲੀ ਦੀ ਲੜਕੀ ਤ੍ਰਿਨੀਦਾਦ ਦੀ ਪ੍ਰਧਾਨ ਮੰਤਰੀ ਹੈ"। ਉਨ੍ਹਾਂ ਅਨੁਸਾਰ, ਉਹ ਆਪਣੀ ਭਾਰਤੀ ਪਛਾਣ ਲਈ ਨਾ ਤਾਂ ਪ੍ਰੇਸ਼ਾਨ ਹਨ ਅਤੇ ਨਾ ਹੀ ਸ਼ਰਮਿੰਦਾ।
"Indians in Trinidad are still referred to in some places as "coolies". But I feel no shame in that. Today a little coolie girl is now Prime Minister of Trinidad," says Trindad's Indian-origin PM Kamla Persad-Bissessar pic.twitter.com/cO0amjj2u9
— Shashank Mattoo (@MattooShashank) May 11, 2026
ਪੜ੍ਹੋ ਇਹ ਅਹਿਮ ਖ਼ਬਰ- ਹੋਰਮੁਜ਼ ਜਲਡਮਰੂ ਨੇੜੇ ਕਿਸ਼ਤੀ 'ਚ ਲੱਗੀ ਅੱਗ, ਭਾਰਤੀ ਮਲਾਹ ਦੀ ਮੌਤ ਤੇ ਕਈ ਹੋਰ ਜ਼ਖਮੀ
ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਨੇ ਦੱਸਿਆ ਕਿ ਤ੍ਰਿਨੀਦਾਦ ਵਿੱਚ ਲਗਭਗ 45 ਫੀਸਦੀ ਲੋਕ ਭਾਰਤੀ ਮੂਲ ਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਭਾਰਤੀ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਇੱਥੇ ਲਿਆਂਦਾ ਸੀ, ਤਾਂ ਉਹ ਆਪਣੇ ਨਾਲ ਰਾਮਾਇਣ, ਗੀਤਾ ਅਤੇ ਕੁਰਾਨ ਲੈ ਕੇ ਆਏ ਸਨ। ਭਾਵੇਂ ਉਹ ਅੰਗਰੇਜ਼ੀ ਨਹੀਂ ਜਾਣਦੇ ਸਨ ਅਤੇ ਉਨ੍ਹਾਂ 'ਤੇ ਕਈ ਜ਼ੁਲਮ ਹੋਏ, ਪਰ ਉਨ੍ਹਾਂ ਨੇ ਆਪਣੀ ਪ੍ਰਾਚੀਨ ਭਾਰਤੀ ਸਭਿਅਤਾ, ਭਾਸ਼ਾ ਅਤੇ ਤਹਿਜ਼ੀਬ ਨੂੰ ਸੁਰੱਖਿਅਤ ਰੱਖਿਆ।ਇਸ ਇਤਿਹਾਸਕ ਦੌਰੇ ਦੌਰਾਨ ਕਮਲਾ ਪ੍ਰਸਾਦ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਾਰਤੀਆਂ ਦੇ ਸਨਮਾਨ ਵਿਚ ਨੇਲਸਨ ਆਈਲੈਂਡ ਦਾ ਨਾਮ ਬਦਲਿਆ ਜਾਵੇਗਾ। 1866 ਤੋਂ 1917 ਤੱਕ ਇਸ ਟਾਪੂ ਦੀ ਵਰਤੋਂ ਭਾਰਤੀ ਗਿਰਮਿਟੀਆ ਮਜ਼ਦੂਰਾਂ ਲਈ ਇੱਕ ਉਤਰਨ ਵਾਲੇ ਸਟੇਸ਼ਨ ਅਤੇ ਕੁਆਰੰਟੀਨ ਸੈਂਟਰ ਵਜੋਂ ਕੀਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਭਾਰਤੀ ਪੁਰਖਿਆਂ ਦਾ ਸਨਮਾਨ ਕਰਦੇ ਹੋਏ ਲੋਕਾਂ ਤੋਂ ਸਲਾਹ ਲਈ ਜਾਵੇਗੀ ਅਤੇ ਇੱਕ ਨਵਾਂ ਨਾਮ ਸੁਝਾਉਣ ਲਈ ਕਿਹਾ ਜਾਵੇਗਾ।ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਦੇ ਨਾਲ ਇਸ ਨੇਲਸਨ ਟਾਪੂ ਦਾ ਦੌਰਾ ਕੀਤਾ। ਇਸ ਘਟਨਾ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ, ਕਿਉਂਕਿ ਇਹ ਭਾਰਤ ਅਤੇ ਤ੍ਰਿਨੀਦਾਦ ਦੇ 150 ਸਾਲ ਪੁਰਾਣੇ ਸਬੰਧਾਂ ਨੂੰ ਇੱਕ ਨਵੀਂ ਮਜ਼ਬੂਤੀ ਪ੍ਰਦਾਨ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
