ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਵਿਚਾਲੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਦਾ ਬਿਆਨ ਆਇਆ ਸਾਹਮਣੇ
Sunday, Dec 31, 2023 - 12:59 PM (IST)
ਇੰਟਰਨੈਸ਼ਨਲ ਡੈਸਕ- ਬੀਤੇ ਦਿਨੀ ਮੀਡੀਆ ਵਿਚ ਖ਼ਬਰਾਂ ਪ੍ਰਸਾਰਿਤ ਹੋਈਆਂ ਸਨ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ) ਦੇ ਸਰੀ ਵਿੱਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਦੇ ਪੁੱਤਰ ਅਮਨ ਕੁਮਾਰ ਦੇ ਘਰ 'ਤੇ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਤਣਾਅ ਦਾ ਮਾਹੌਲ ਮੁੜ ਵਧ ਗਿਆ। ਇਸ ਘਟਨਾ ਤੋਂ ਹਿੰਦੂ ਭਾਈਚਾਰਾ ਬੇਹੱਦ ਨਾਰਾਜ਼ ਹੈ। ਇਨ੍ਹਾਂ ਖ਼ਬਰਾਂ ਵਿਚਾਲੇ ਚੈਨਲ ਪੰਜਾਬੀ 'ਤੇ ਮੰਦਰ ਦੇ ਪ੍ਰਧਾਨ ਸਤੀਸ਼ ਨੇ ਦੱਸਿਆ ਹੈ ਕਿ ਇਹ ਹਮਲਾ ਖ਼ਾਲਿਸਤਾਨੀ ਸਮਰਥਕਾਂ ਨੇ ਨਹੀਂ ਕੀਤਾ ਸੀ।
ਉਨ੍ਹਾਂ ਮੁਤਾਬਕ ਪੁੱਤਰ ਅਮਨ ਕੁਮਾਰ ਦੇ ਘਰ ਮੰਗਲਵਾਰ ਰਾਤ 2 ਵਜੇ ਡ੍ਰਾਈਵ ਇਨ ਸ਼ੂਟਿੰਗ ਹੋਈ। ਇਸ ਦੌਰਾਨ 11 ਗੋਲੀਆਂ ਚਲਾਈਆਂ ਗਈਆਂ। ਸਵੇਰੇ ਪੁਲਸ ਨੂੰ ਫੋਨ ਕੀਤਾ ਗਿਆ ਪਰ ਭਾਰਤੀ ਮੀਡੀਆ ਨੇ ਇਸ ਨੂੰ ਗ਼ਲਤ ਢੰਗ ਨਾਲ ਦੱਸਿਆ। ਸਤੀਸ਼ ਮੁਤਾਬਕ ਭਾਈਚਾਰੇ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਅਸੀਂ ਹਿੰਦੂ-ਸਿੱਖ ਭਾਈਚਾਰੇ ਨੂੰ ਤੋੜਨਾ ਨਹੀਂ ਚਾਹੁੰਦੇ ਸਗੋਂ ਜੋੜ ਕੇ ਰੱਖਣਾ ਚਾਹੁੰਦੇ ਹਾਂ। ਮੈਨੂੰ ਮੀਡੀਆ ਦੀ ਗੱਲ ਸੁਣ ਕੇ ਹੈਰਾਨੀ ਹੋਈ। ਕੈਨੇਡਾ ਦੀ ਪੁਲਸ ਫਿਲਹਾਲ ਜਾਂਚ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੁੱਧ ਦੇ ਬਾਵਜੂਦ ਯੂਕ੍ਰੇਨ ਪਰਤ ਰਹੇ ਵਿਦੇਸ਼ੀ ਨਾਗਰਿਕ ਤੇ ਭਾਰਤੀ ਵਿਦਿਆਰਥੀ
ਉਨ੍ਹਾਂ ਸਰੋਤਿਆਂ ਨੂੰ ਦੱਸਿਆ ਕਿ ਮੀਡੀਆ ਗ਼ਲਤ ਜਾਣਕਾਰੀ ਫੈਲਾ ਰਿਹਾ ਹੈ। ਸਾਡੇ ਨਾਲ ਵਾਪਰੀ ਘਟਨਾ ਨੂੰ ਮੰਦਰਾਂ ਵਿਚ ਵਾਪਰੀ ਘਟਨਾ ਨਾਲ ਜੋੜਿਆ ਜਾ ਰਿਹਾ ਹੈ। ਸਤੀਸ਼ ਨੇ ਦੱਸਿਆ ਕਿ ਉਹ 40 ਸਾਲ ਤੋਂ ਇੱਥੇ ਰਹਿ ਰਹੇ ਹਨ। ਇੱਥੇ ਉਹ ਸਿੱਖ ਭਾਈਚਾਰੇ ਨਾਲ ਇਕੱਠੇ ਕਾਰੋਬਾਰ ਕਰਦੇ ਹਨ। ਉਨ੍ਹਾਂ ਦੇ ਦੋਵੇਂ ਮੁੰਡਿਆਂ ਦਾ ਵਿਆਹ ਸਿੱਖ ਪਰਿਵਾਰ ਵਿਚ ਵਿਆਹ ਹੋਇਆ ਹੈ। ਸਾਡੀ ਕਿਸੇ ਵਿਰੁੱਧ ਕੋਈ ਦਲੀਲ ਨਹੀਂ ਹੈ। ਅਸੀਂ ਸਾਰੇ ਪੰਜਾਬ ਤੋਂ ਹਾਂ। ਜਿਹੜੇ ਲੋਕ ਭਾਈਚਾਰੇ ਨੂੰ ਇਕੱਠਾ ਰੱਖਣ ਲਈ ਕੁਝ ਨਹੀਂ ਕਰ ਸਕਦੇ ਕ੍ਰਿਪਾ ਕਰਕੇ ਉਹ ਭੜਕਾਉਣ ਦੀ ਕੋਸ਼ਿਸ਼ ਨਾ ਕਰਨ।
ਸਤੀਸ਼ ਨੇ ਦੱਸਿਆ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸਿਰਫ਼ ਇੰਨਾ ਕਿਹਾ ਸੀ ਕਿ ਮੰਦਰ ਸਾਹਮਣੇ ਪ੍ਰਦਰਸ਼ਨ ਨਾ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਖਾਲਿਸਤਾਨੀਆਂ ਦਾ ਮੁਜਾਹਰਾ ਮੰਦਰ ਜਾਂ ਹਿੰਦੂਆਂ ਖ਼ਿਲਾਫ਼ ਨਹੀਂ ਸਗੋਂ ਭਾਰਤ ਸਰਕਾਰ ਵਿਰੁੱਧ ਸੀ। ਉਨ੍ਹਾਂ ਦੀ ਮੰਗ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਫਾਂਸੀ 'ਤੇ ਲਟਕਾਇਆ ਜਾਵੇ। ਹਿੰਦੂ ਮੰਦਰ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ। ਅਸੀਂ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਸਤੀਸ਼ ਨੇ ਦੱਸਿਆ ਕਿ ਕੈਨੇੇਡਾ ਵਿਚ ਰਹਿ ਰਹੇ ਹਿੰਦੂ-ਸਿੱਖ ਭਾਈਚਾਰੇ ਨੇ ਦੋਸ਼ੀਆਂ ਨੂੰ ਫੜਨ ਅਤੇ ਸਜ਼ਾ ਦੇਣ ਦੀ ਬੇਨਤੀ ਕੀਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਹ ਹਿੰਦੂਆਂ ਵਿਰੁੱਧ ਨਹੀ ਹਨ। ਸਰਕਾਰ ਵਿਰੁੱਧ ਹਨ। ਉਹ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਵੀ ਨਿੱਝਰ ਦੇ ਕਾਤਲਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਸਤੀਸ਼ ਮੁਤਾਬਕ ਮੀਡੀਆ ਬ੍ਰੇਨਵਾਸ਼ ਕਰ ਰਿਹਾ ਹੈ। ਜੇਕਰ ਹਰਦੀਪ ਸਿੰਘ ਨਿੱਝਰ ਕਹਿੰਦਾ ਸੀ ਕਿ ਖਾਲਿਸਤਾਨ ਲੈਣਾ ਤਾਂ ਇਹ ਉਸ ਦੇ ਵਿਚਾਕ ਸਨ। ਉਨ੍ਹਾ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੇ ਧਿਆਨ ਨਾ ਦੇਣ। ਜਾਗਰੂਰ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।