ਬ੍ਰਿਟਿਸ਼ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ 21 ਜੂਨ ਤੋਂ

Thursday, Jun 15, 2017 - 08:53 PM (IST)

ਬ੍ਰਿਟਿਸ਼ ਸੰਸਦ ਦੇ ਸੈਸ਼ਨ ਦੀ ਸ਼ੁਰੂਆਤ 21 ਜੂਨ ਤੋਂ

ਲੰਡਨ — ਬ੍ਰਿਟੇਨ 'ਚ ਆਉਣ ਵਾਲੇ ਸਾਲ ਲਈ ਸੰਸਦੀ ਏਜੰਡਾ ਤੈਅ ਕਰਨ ਦਾ ਲਿਹਾਜ਼ ਨਾਲ ਬ੍ਰਿਟਿਸ਼ ਸੰਸਦ ਦਾ ਰਸਮੀ ਸੈਸ਼ਨ 21 ਜੂਨ ਨੂੰ ਮਹਾਰਾਣੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚੋਣਾਂ 'ਚ ਅਸਫਲਤਾ ਮਿਲਣ ਤੋਂ ਬਾਅਦ ਹੁਣ ਇਹ ਸੈਸ਼ਨ ਪਹਿਲਾਂ ਤੋਂ ਨਿਰਧਾਰਤ ਸਮੇਂ ਤੋਂ 2 ਦਿਨ ਬਾਅਦ ਹੋਵੇਗਾ। ਪਹਿਲਾਂ ਸੰਸਦ ਦਾ ਸੈਸ਼ਨ 19 ਜੂਨ ਨੂੰ ਸ਼ੁਰੂ ਹੋਣ ਵਾਲਾ ਸੀ ਪਰ ਥੈਰੇਸਾ ਮੇਅ ਅਤੇ ਨਾਰਥਨ ਆਇਰਲੈਂਡ ਦੇ ਡੈਮੋਕ੍ਰੇਟਿਕ ਯੂਨੀਅਨਿਸਟ ਪਾਰਟੀ (ਡੀ. ਯੂ. ਪੀ.) ਵਿਚਾਲੇ ਕੀਤੀ ਘੱਟ ਗਿਣਤੀ ਵਾਲੀ ਸਰਕਾਰ ਨੂੰ ਸਮਰਥਨ ਲਈ ਗੱਲਬਾਤ ਦੇ ਚੱਲਦੇ ਇਹ ਸੈਸ਼ਨ ਅੱਗੇ ਵਧਾ ਦਿੱਤਾ ਗਿਆ। ਹਾਊਸ ਆਫ ਕਾਮਨਸ ਦੀ ਨੇਤਾ ਏਂਡ੍ਰਿਆ ਲੀਡਸਮ ਦੇ ਇਕ ਬਿਆਨ 'ਚ ਕਿਹਾ, ''ਸਰਕਾਰ ਬਕਿੰਘਮ ਪੈਲੇਸ ਨਾਲ ਇਸ ਗੱਲ 'ਤੇ ਸਹਿਮਤ ਹੋ ਗਈ ਹੈ ਕਿ ਸੰਸਦ ਸੈਸ਼ਨ ਦੀ ਰਸਮੀ ਸ਼ੁਰੂਆਤ 21 ਜੂਨ 2017 ਨੂੰ ਹੋਵੇਗੀ। ਮਹਾਰਾਣੀ ਏਲੀਜ਼ਾਬੇਥ (91) ਥੈਰੇਸਾ ਮੇਅ ਦੀ ਨਵੇਂ ਕਾਨੂੰਨਾਂ ਦੀਆਂ ਯੋਜਨਾਵਾਂ 'ਤੇ ਪਹਿਲਾਂ ਤੋਂ ਤਿਆਰ ਭਾਸ਼ਣ ਦੇਵੇਗੀ।


Related News