ਗੁਆਟੇਮਾਲਾ 'ਚ ਸੰਗੀਤ ਸਮਾਰੋਹ 'ਚ ਭੱਜ-ਦੌੜ, 9 ਲੋਕਾਂ ਦੀ ਮੌਤ

Friday, Sep 16, 2022 - 10:04 AM (IST)

ਗੁਆਟੇਮਾਲਾ 'ਚ ਸੰਗੀਤ ਸਮਾਰੋਹ 'ਚ ਭੱਜ-ਦੌੜ, 9 ਲੋਕਾਂ ਦੀ ਮੌਤ

ਗੁਆਟੇਮਾਲਾ ਸਿਟੀ (ਏਜੰਸੀ) : ਗੁਆਟੇਮਾਲਾ ਦੇ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪੱਛਮੀ ਸ਼ਹਿਰ ਕੁਏਟਜ਼ਾਲਟੇਨੈਂਗੋ ਵਿਚ ਇਕ ਸੰਗੀਤ ਸਮਾਰੋਹ ਦੇ ਅੰਤ ਵਿਚ ਮਚੀ ਭੱਜ-ਦੌੜ ਵਿਚ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਸਥਾਨਕ ਰੈੱਡ ਕਰਾਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਜਿਸ ਨਾਲ ਵਾਰ-ਵਾਰ ਹੋਇਆ ਜਬਰ-ਜ਼ਿਨਾਹ, ਉਸੇ ਨੂੰ ਚੁਕਾਉਣੇ ਪੈਣਗੇ 1 ਕਰੋੜ ਰੁਪਏ!

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਨੂੰ ਕੁਏਟਜ਼ਾਲਟੇਨੈਂਗੋ 'ਚ ਆਯੋਜਿਤ ਇਕ ਸਮਾਰੋਹ ਦੇ ਅੰਤ 'ਚ ਮੈਦਾਨ ਤੋਂ ਬਾਹਰ ਨਿਕਲਦੇ ਸਮੇਂ ਭੱਜ-ਦੌੜ ਮਚ ਗਈ। ਇਸ ਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਕੋਸਟਾ ਰੀਕਾ, ਅਲ ਸਲਵਾਡੋਰ, ਗੁਆਟੇਮਾਲਾ, ਹੋਂਡੁਰਾਸ ਅਤੇ ਨਿਕਾਰਾਗੁਆ ਦੇ ਸਪੇਨ ਤੋਂ ਆਜ਼ਾਦੀ ਦੀ 201ਵੀਂ ਵਰ੍ਹੇਗੰਢ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਤੋਂ 48 ਸਿੱਖ ਸ਼ਰਧਾਲੂਆਂ ਦਾ ਜਥਾ ਪੁੱਜਾ ਭਾਰਤ, ਵੱਖ-ਵੱਖ ਗੁਰਧਾਮਾਂ ਦੇ ਕਰੇਗਾ ਦਰਸ਼ਨ

 


author

cherry

Content Editor

Related News