ਸ਼੍ਰੀਲੰਕਾਈ ਰਾਸ਼ਟਰਪਤੀ ਨੇ ਰੱਖਿਆ ਸਕੱਤਰ ਤੇ ਪੁਲਸ ਪ੍ਰਮੁੱਖ ਤੋਂ ਮੰਗਿਆ ਅਸਤੀਫਾ
Wednesday, Apr 24, 2019 - 11:43 PM (IST)

ਕੋਲੰਬੋ - ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਨੇ ਰੱਖਿਆ ਸਕੱਤਰ ਹੇਮਸਿਰੀ ਫ੍ਰਨਾਡੋ ਅਤੇ ਦੇਸ਼ ਦੇ ਪੁਲਸ ਪ੍ਰਮੁੱਖ ਪੁਜੀਤ ਜੈਸੁੰਦਰਾ ਤੋਂ ਅਸਤੀਫਾ ਦੇਣ ਨੂੰ ਕਿਹਾ ਹੈ। ਮੀਡੀਆ 'ਚ ਬੁੱਧਵਾਰ ਨੂੰ ਆਈਆਂ ਖਬਰਾਂ ਮੁਤਾਬਕ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਵੀ ਆਤਮਘਾਤੀ ਹਮਲਿਆਂ ਨੂੰ ਰੋਕਣ 'ਚ ਅਸਫਲ ਰਹਿਣ 'ਤੇ ਦੋਹਾਂ ਅਧਿਕਾਰੀਆਂ ਤੋਂ ਅਸਤੀਫਾ ਦੇਣ ਨੂੰ ਕਿਹਾ ਗਿਆ ਹੈ।
ਈਸਟਰ ਦੇ ਦਿਨ ਹੋਏ ਧਮਾਕਿਆਂ ਤੋਂ ਬਾਅਦ ਕੱਲ ਰਾਤ ਪਹਿਲੀ ਵਾਰ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਸੀ ਕਿ ਉਹ ਅਗਲੇ 24 ਘੰਟਿਆਂ ਦੇ ਅੰਦਰ ਸੁਰੱਖਿਆ ਸਥਪਾਨਾਵਾਂ 'ਚ ਉੱਚ ਪੱਧਰ 'ਤੇ ਬਦਲਾਅ ਕਰਨਗੇ। ਰਾਸ਼ਟਰਪਤੀ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ 'ਦਿ ਸੰਡੇ ਟਾਈਮਜ਼' ਨੇ ਇਕ ਰਿਪੋਰਟ 'ਚ ਕਿਹਾ ਕਿ ਸਿਰੀਸੇਨਾ ਨੇ ਦੋਹਾਂ ਅਧਿਕਾਰੀਆਂ ਤੋਂ ਅਸਤੀਫਾ ਦੇਣ ਨੂੰ ਕਿਹਾ ਹੈ। ਐਤਵਾਰ ਨੂੰ ਹੋਏ ਹਮਲਿਆਂ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 359 ਹੋ ਗਈ ਹੈ ਜਦਕਿ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।