ਸ਼੍ਰੀਲੰਕਾ ''ਚ ਰਾਸ਼ਟਰਪਤੀ ਅਹੁਦੇ ਲਈ ਸ਼ਨੀਵਾਰ ਨੂੰ ਹੋਣਗੀਆਂ ਚੋਣਾਂ

11/15/2019 11:15:32 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਵਿਚ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਸ਼ਨੀਵਾਰ ਨੂੰ ਵੋਟਿੰਗ ਹੋਵੇਗੀ। ਈਸਟਰ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਹੋਏ ਰਾਜਨੀਤਕ ਧਰੁਵੀਕਰਣ ਅਤੇ ਸੁਰੱਖਿਆ ਚੁਣੌਤੀਆਂ ਨੂੰ ਦੇਖਦੇ ਹੋਏ ਸ਼੍ਰੀਲੰਕਾ ਦੇ ਭਵਿੱਖ ਲਈ ਇਹ ਚੋਣ ਮਹੱਤਵਪੂਰਨ ਮੰਨੀ ਜਾ ਰਹੀ ਹੈ। ਚੋਣਾਂ ਵਿਚ ਸਾਬਕਾ ਰੱਖਿਆ ਮੰਤਰੀ ਗੋਟਾਬਿਆ ਰਾਜਪਕਸ਼ੇ ਅਤੇ ਸੱਤਾਧਾਰੀ ਧਿਰ ਦੇ ਉਮੀਦਵਾਰ ਸਜਿਤ ਪ੍ਰੇਮਦਾਸਾ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

ਚੋਣਾਂ ਵਿਚ ਸ਼੍ਰੀਲੰਕਾ ਦੇ 1.59 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ ਅਤੇ 35 ਉਮੀਦਵਾਰਾਂ ਵਿਚੋਂ ਇਕ ਨੂੰ ਮੌਜੂਦਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦਾ ਉਤਰਾਧਿਕਾਰੀ ਚੁਣਨਗੇ। ਸੱਤਾਧਾਰੀ ਦਸਤਾ ਸੰਯੁਕਤ ਰਾਸ਼ਟਰੀ ਪਾਰਟੀ (ਯੂ.ਐਨ.ਪੀ.) ਦੇ ਉਮੀਦਵਾਰ ਪ੍ਰੇਮਦਾਸਾ ਨੂੰ ਆਪਣੀ  ਆਮ ਆਦਮੀ ਦੇ ਨੇਤਾ ਵਾਲੀ ਛਵੀ 'ਤੇ ਭਰੋਸਾ ਹੈ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਤੋਂ ਵਿਰਾਸਤ ਵਿਚ ਮਿਲੀ ਹੈ। ਹਾਲਾਂਕਿ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਆਪਣੇ ਚੋਣ ਪ੍ਰਚਾਰ ਵਿਚ ਪ੍ਰੇਮਦਾਸਾ ਦੀ ਪਿਤਾ ਦੀ ਸੱਤਾਵਾਦੀ ਛਵੀ ਦੀ ਵੀ ਯਾਦ ਦਿਵਾ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰੇਮਦਾਸਾ ਦੇ ਅੱਤਵਾਦ ਦੇ ਰਾਜ ਵਿਚ ਪਰਤਣਾ ਨਹੀਂ ਚਾਹੁੰਦਾ। ਜ਼ਿਕਰਯੋਗ ਹੈ ਕਿ ਰਾਜਪਕਸ਼ੇ ਆਪਣੇ ਛੋਟੇ ਭਰਾ ਗੋਟਾਭੈ ਦੇ ਪੱਖ ਵਿਚ ਪ੍ਰਚਾਰ ਕਰ ਰਹੇ ਹਨ। ਗੋਟਾਬਿਆ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਹ ਆਖ ਚੁੱਕੇ ਹਨ। ਉਨ੍ਹਾਂ ਨੇ ਲਿੱਟੇ ਦੇ ਵਿਰੁੱਧ ਫੌਜੀ ਮੁਹਿੰਮ ਦੀ ਅਗਵਾਈ ਕੀਤੀ ਸੀ।


Sunny Mehra

Content Editor

Related News