ਕੋਵਿਡ-19 : ਸ਼੍ਰੀਲੰਕਾ ਨੇ ਅੰਤਰਰਾਸ਼ਟਰੀ ਉਡਾਣਾਂ ''ਤੇ ਲਾਈ ਰੋਕ

Thursday, May 20, 2021 - 07:06 PM (IST)

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਸਰਕਾਰ ਨੇ ਦੇਸ਼ ਵਿਚ ਗਲੋਬਲ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਸ਼ੁੱਕਰਵਾਰ ਤੋਂ ਅਗਲੇ 10 ਦਿਨਾਂ ਲਈ ਅੰਤਰਰਾਸ਼ਟਰੀ ਯਾਤਰੀ ਜਹਾਜ਼ਾਂ ਦੇ ਦੇਸ਼ ਵਿਚ ਆਉਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ। ਟਾਪੂ ਦੇਸ਼ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ ਮੌਤਾਂ ਹੋਈਆਂ ਸਨ। ਸ਼੍ਰੀਲੰਕਾ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਸੀ.ਏ.ਏ.ਐੱਸ.ਐੱਲ.) ਨੇ ਬੁੱਧਵਾਰ ਨੂੰ ਕਿਹਾ ਕਿ ਉਡਾਣਾਂ 'ਤੇ ਰੋਕ 21 ਮਈ ਦੀ ਅੱਧੀ ਰਾਤ ਤੋਂ ਲੈ ਕੇ 31 ਮਈ ਤੱਕ ਦੀ ਅੱਧੀ ਰਾਤ ਤੱਕ ਪ੍ਰਭਾਵੀ ਰਹੇਗੀ।

ਪੜ੍ਹੋ ਇਹ ਅਹਿਮ ਖਬਰ - ਹੁਣ UAE 'ਚ ਵੀ 12 ਤੋਂ 15 ਸਾਲ ਦੇ ਬੱਚਿਆਂ ਨੂੰ ਲੱਗੇਗੀ Pfizer ਦੀ ਕੋਵਿਡ ਵੈਕਸੀਨ 

ਅਥਾਰਿਟੀ ਨੇ ਕਿਹਾ ਕਿ ਜਿਹੜੇ ਯਾਤਰੀਆਂ ਨੇ ਦੇਸ਼ ਤੋਂ ਬਾਹਰ ਜਾਣਾ ਹੈ ਉਹਨਾਂ ਨੂੰ ਹੋਰ ਅੰਤਰਰਾਸ਼ਟਰੀ ਟ੍ਰਾਂਸਿਟ ਜਹਾਜ਼ਾਂ (12 ਘੰਟੇ ਤੋਂ ਘੱਟ ਦੇ ਠਹਿਰਾਅ ਸਮੇਂ ਦੇ ਨਾਲ) ਜ਼ਰੀਏ ਅਤੇ ਦੇਸ਼ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਤੋਂ ਇਸ ਮਿਆਦ ਦੌਰਾਨ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਕੋਲੰਬੋ ਪੇਜ ਸਮਾਚਾਰ ਪੋਰਟਲ ਨੇ ਖ਼ਬਰ ਦਿੱਤੀ ਕਿ ਹਵਾਬਾਜ਼ੀ ਅਥਾਰਿਟੀ ਨੇ ਇਸ ਪਾਬੰਦੀ ਵਿਚ ਚਾਰ ਰਿਆਇਤਾਂ ਦੀ ਸੂਚੀ ਜਾਰੀ ਕੀਤੀ ਹੈ। ਮਤਲਾ ਰਾਜਪਕਸ਼ੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਐਮਰਜੈਂਸੀ ਜਹਾਜ਼ਾਂ ਦਾ ਰਸਤਾ ਤਬਦੀਲੀ, ਕਾਰਗੋ ਸੰਚਾਲਨ ਅਤੇ ਮਨੁੱਖੀ ਉਡਾਣਾਂ, ਤਕਨੀਕੀ ਕਾਰਨਾਂ ਤੋਂ ਜਹਾਜ਼ਾਂ ਦਾ ਉਤਰਨਾ ਅਤੇ ਯਾਤਰੀ ਰਹਿਤ ਜਹਾਜ਼ਾਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਯੂਕੇ ਸ਼ੁਰੂ ਕਰ ਰਿਹਾ ਹੈ ਵਿਸ਼ਵ ਦਾ ਪਹਿਲਾ ਕੋਰੋਨਾ ‘ਬੂਸਟਰ’ ਟੀਕਾਕਰਨ ਟ੍ਰਾਇਲ

ਪਹਿਲਾਂ ਜਿਹੜੀ ਘੋਸ਼ਣਾ ਹੋਈ ਸੀ ਉਸ ਮੁਤਾਬਕ ਸ਼੍ਰੀਲੰਕਾ ਸ਼ੁੱਕਰਵਾਰ (21 ਮਈ) ਤੋਂ ਯਾਤਰਾ ਪਾਬੰਦੀਆਂ ਦੇ ਮਾਧਿਅਮ ਤੋਂ ਲਗਾਤਾਰ ਤਾਲਾਬੰਦੀ ਵੱਲ ਪਰਤੇਗਾ।ਆਵਾਜਾਈ 'ਤੇ ਪਾਬੰਦੀਆਂ 21 ਮਈ ਨੂੰ ਰਾਤ 11 ਵਜੇ ਤੋਂ 25 ਮਈ ਨੂੰ ਸਵੇਰੇ 4 ਵਜੇ ਤੱਕ ਜਾਰੀ ਰਹਿਣਗੀਆਂ। ਇਹ 25 ਮਈ ਨੂੰ ਰਾਤ 11 ਵਜੇ ਤੋਂ ਮੜ ਲਾਗੂ ਹੋ ਕੇ 29 ਮਈ ਤੱਕ ਜਾਰੀ ਰਹਿਣਗੀਆਂ। ਸ਼੍ਰੀਲੰਕਾ ਵਿਚਬੁੱਧਵਾਰ ਨੂੰ ਕੋਵਿਡ-19 ਦੇ ਇਕ ਦਿਨ ਵਿਚ ਸਭ ਤੋਂ ਵੱਧ 3623 ਮਾਮਲੇ ਦਰਜ ਕੀਤੇ ਗਏ ਸਨ। ਉੱਥੇ 36 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਸਭ ਤੋਂ ਵੱਧ ਦਰਜ ਕੀਤੀ ਗਈ ਸੀ।


Vandana

Content Editor

Related News