ਸ੍ਰੀ ਲੰਕਾ ਖ਼ਰੀਦੇਗਾ ਰੂਸ ’ਚ ਬਣੇ ਸਪੁਤਨਿਕ-ਵੀ ਟੀਕੇ ਦੀਆਂ 70 ਲੱਖ ਖ਼ੁਰਾਕਾਂ
Thursday, Mar 25, 2021 - 05:15 PM (IST)
ਕੋਲੰਬੋ (ਭਾਸ਼ਾ) : ਸ੍ਰੀ ਲੰਕਾ ਨੇ ਰੂਸ ਵਿਚ ਬਣੀ ਕੋਵਿਡ-19 ਰੋਕੂ ਟੀਕੇ ਸਪੁਤਨਿਕ-ਵੀ ਦੀਆਂ 70 ਲੱਖ ਖ਼ੁਰਾਕਾਂ ਖ਼ਰੀਦਣ ਦਾ ਫ਼ੈਸਲਾ ਲਿਆ ਹੈ।
ਸ੍ਰੀ ਲੰਕਾ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਲਈ ਲੱਗਭਗ 7 ਕਰੋੜ ਅਮਰੀਕੀ ਡਾਲਰ ਦਾ ਭੁਗਤਾਨ ਕਰੇਗੀ। ਸ੍ਰੀ ਲੰਕਾ ਸਰਕਾਰ ਦਾ ਟੀਚਾ 1.4 ਕਰੋੜ ਲੋਕਾਂ ਨੂੰ ਟੀਕਾ ਦੇਣ ਦਾ ਹੈ। ਹੁਣ ਤੱਕ 8,50,000 ਲੋਕਾਂ ਨੂੰ ਐਸਟਰਾਜੇਨੇਕਾ ਟੀਕਾ ਦਿੱਤਾ ਜਾ ਚੁੱਕਾ ਹੈ। ਸ੍ਰੀ ਲੰਕਾ ਨੇ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਚੀਨ ਵਿਚ ਬਣੇ ਸਿਨੋਫਾਰਮ ਟੀਕੇ ਨੂੰ ਵੀ ਮਨਜੂਰੀ ਦਿੱਤੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 91,017 ਹੈ ਅਤੇ 554 ਲੋਕਾਂ ਦੀ ਜਾਨ ਜਾ ਚੁੱਕੀ ਹੈ।