ਸ਼੍ਰੀਲੰਕਾ ''ਚ LTTE ਦਾ ਸਾਬਕਾ ਕਾਰਕੁੰਨ ਗ੍ਰਿਫਤਾਰ

Monday, Oct 14, 2019 - 02:08 PM (IST)

ਸ਼੍ਰੀਲੰਕਾ ''ਚ LTTE ਦਾ ਸਾਬਕਾ ਕਾਰਕੁੰਨ ਗ੍ਰਿਫਤਾਰ

ਕੋਲੰਬੋ (ਭਾਸ਼ਾ)— ਸ਼੍ਰੀਲੰਕਾ ਵਿਚ ਐੱਲ.ਟੀ.ਟੀ.ਈ. (Liberation Tigers of Tamil Eelam) ਦੇ ਸਾਬਕਾ ਕਾਰਕੁੰਨ ਨੂੰ ਵਿਸਫੋਟਕ ਅਤੇ ਹਥਿਆਰ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ। 'ਕੋਲੰਬੋ ਪੇਜ' ਦੀ ਇਕ ਰਿਪੋਰਟ ਮੁਤਾਬਕ ਫੌਜ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਨੂੰ ਸੇਰੂਨੁਵਾਰਾ ਪੁਲਸ ਥਾਣੇ ਨੂੰ ਸੌਂਪ ਦਿੱਤਾ। ਉਸ ਕੋਲੋਂ ਟੀ-56 ਰਾਈਫਲ ਬਰਾਮਦ ਕੀਤੀ ਗਈ। 

ਸ਼ੱਕੀ ਦੀ ਪਛਾਣ 36 ਸਾਲਾ ਜੋਸਫ ਪੀਟਰ ਰੌਬਿਨਸਨ ਦੇ ਤੌਰ 'ਤੇ ਕੀਤੀ ਗਈ। ਉਹ ਕਿਲੀਨੋਚੀ ਦਾ ਰਹਿਣ ਵਾਲਾ ਹੈ। ਕਿਲੀਨੋਚੀ ਸਥਿਤ ਉਸ ਦੇ ਘਰੋਂ ਵੱਡੀ ਮਾਤਰਾ ਵਿਚ ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।


author

Vandana

Content Editor

Related News