ਸ਼੍ਰੀਲੰਕਾ: ਵਧਦੇ ਆਰਥਿਕ ਸੰਕਟ ਵਿਚਕਾਰ ਕੇਂਦਰੀ ਬੈਂਕ ਦੇ ਗਵਰਨਰ ਨੇ ਦਿੱਤਾ ਅਸਤੀਫ਼ਾ

04/04/2022 2:08:36 PM

ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਕਾਬਰਾਲ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸੱਤ ਮਹੀਨੇ ਤੋਂ ਵੀ ਘੱਟ ਸਮੇਂ ਪਹਿਲਾਂ ਇਹ ਅਹੁਦਾ ਸੰਭਾਲਣ ਵਾਲੇ 67 ਸਾਲਾ ਕਾਬਰਾਲ ਨੇ ਇੱਕ ਟਵੀਟ ਵਿੱਚ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਸਾਰੇ ਕੈਬਨਿਟ ਮੰਤਰੀਆਂ ਦੇ ਅਸਤੀਫ਼ੇ ਦੇ ਸੰਦਰਭ ਵਿੱਚ ਮੈਂ ਅੱਜ ਸ੍ਰੀਲੰਕਾ ਦੇ ਕੇਂਦਰੀ ਬੈਂਕ ਦੇ ਗਵਰਨਰ ਵਜੋਂ ਆਪਣਾ ਅਸਤੀਫ਼ਾ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੂੰ ਸੌਂਪ ਦਿੱਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ, ਮੁੜ ਖੁੱਲ੍ਹੇ ਕੈਨੇਡਾ 'ਚ ਬੰਦ ਹੋਏ ਕਾਲਜ

ਉਹਨਾਂ ਨੇ ਆਪਣੇ ਕਾਰਜਕਾਲ ਵਿਚ ਵਿਦੇਸ਼ੀ ਕਰਜ਼ਿਆਂ 'ਤੇ ਨਿਰਭਰਤਾ ਨੂੰ ਘੱਟ ਕਰਨ 'ਤੇ ਜ਼ੋਰ ਦਿੱਤਾ ਅਤੇ ਉਹ ਸ਼੍ਰੀਲੰਕਾ ਦੀ ਆਰਥਿਕਤਾ ਦੇ ਪਟੜੀ ਤੋਂ ਉਤਰਨ ਦੇ ਬਾਵਜੂਦ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.). ਤੋਂ ਰਾਹਤ ਪੈਕੇਜ ਲੈਣ ਦਾ ਇੱਛੁਕ ਨਹੀਂ ਸੀ। ਕਾਬਰਾਲ ਨੇ ਅਸਤੀਫ਼ਾ ਅਜਿਹੇ ਸਮੇਂ ਦਿੱਤਾ, ਜਦੋਂ ਸ਼੍ਰੀਲੰਕਾ ਵਿੱਚ ਮਹਿੰਗਾਈ ਸਭ ਤੋਂ ਉੱਚੇ ਪੱਧਰ 'ਤੇ ਹੈ।


Vandana

Content Editor

Related News