ਸ਼੍ਰੀਲੰਕਾ ਨੇ LTTE ਦੇ 16 ਸ਼ੱਕੀਆਂ ਸਮੇਤ 93 ਕੈਦੀ ਕੀਤੇ ਰਿਹਾਅ
Thursday, Jun 24, 2021 - 06:24 PM (IST)
ਕੋਲੰਬੋ (ਭਾਸ਼ਾ) :ਸ਼੍ਰੀਲੰਕਾ ਨੇ ਵੀਰਵਾਰ ਨੂੰ 93 ਕੈਦੀ ਰਿਹਾਅ ਕਰ ਦਿੱਤੇ। ਇਹਨਾਂ ਵਿਚੋਂ ਲਿੱਟੇ (LTTE) ਦੇ 16 ਸ਼ੱਕੀ ਅੱਤਵਾਦੀ ਵੀ ਸ਼ਾਮਲ ਹਨ, ਜਿਹਨਾਂ ਨੂੰ ਬਿਨਾਂ ਕਿਸੇ ਦੋਸ਼ਾਂ ਦੇ ਗ੍ਰਿਫਤਾਰ ਕੀਤਾ ਗਿਆ ਸੀ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਵੱਲੋਂ 'ਪੋਸੋਨ ਪੋਯਾ' ਮੌਕੇ ਉਹਨਾਂ ਨੂੰ ਮੁਆਫ਼ ਕਰਨ ਮਗਰੋਂ ਵੀਰਵਾਰ ਨੂੰ ਰਿਹਾਅ ਕੀਤਾ ਗਿਆ। 'ਪੋਸੋਨ ਪੋਯਾ' ਦੇਸ਼ ਵਿਚ ਬੌਧ ਧਰਮ ਦੇ ਆਗਮਨ ਨੂੰ ਨਿਸ਼ਾਨਬੱਧ ਕਰਨ ਲਈ ਸ਼੍ਰੀਲੰਕਾ ਦੇ ਬੌਧ ਬਹੁਮਤ ਵੱਲੋਂ ਮਨਾਇਆ ਜਾਣ ਵਾਲਾ ਇਕ ਸਾਲਾਨਾ ਉਤਸਵ ਹੈ।
ਜੇਲ੍ਹ ਬੁਲਾਰੇ ਤੁਸ਼ਾਰਾ ਊਪਲਦੇਨੀਆ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਮੁਆਫ਼ ਕਰਨ ਮਗਰੋਂ ਰਿਹਾਅ ਕੀਤੇ ਗਏ 93 ਕੈਦੀਆਂ ਵਿਚ ਲਿਬਰੇਸ਼ਨ ਟਾਈਗਰਸ ਆਫ ਤਮਿਲ ਈਲਮ (ਲਿੱਟੇ) ਦੇ ਸ਼ੱਕੀ ਵੀ ਸ਼ਾਮਲ ਹਨ। ਜਾਫਨਾ ਦੇ ਉੱਤਰੀ ਸ਼ਹਿਰ ਅਤੇ ਅਨੁਰਾਧਾਪੁਰ ਦੇ ਉੱਤਰੀ-ਮੱਧ ਸ਼ਹਿਰ ਤੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ। ਉਹਨਾਂ ਨੂੰ ਅੱਤਵਾਦ ਰੋਕੂ ਐਕਟ (PTA) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਮਹੱਤਵਪੂਰਨ ਬੌਧ ਦਿਨਾਂ ਵਿਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ 'ਤੇ ਵਿਚਾਰ ਕਰਦੇ ਹੋਏ ਕੈਦੀਆਂ ਨੂੰ ਰਿਹਾਅ ਕਰਨ ਲਈ ਆਪਣੇ ਕਾਰਜਕਾਰੀ ਅਧਿਕਾਰੀ ਦੀ ਵਰਤੋਂ ਕਰਦੇ ਹਨ।
ਪੜ੍ਹੋ ਇਹ ਅਹਿਮ ਖਬਰ- ਇੰਡੋਨੇਸ਼ੀਆ : ਕੋਰੋਨਾ ਪੀੜਤ ਹੋਣ ਦੀ ਗੱਲ ਲੁਕਾਉਣ 'ਤੇ ਧਾਰਮਿਕ ਆਗੂ ਨੂੰ ਜੇਲ੍ਹ
ਮੁੱਖ ਤਮਿਲ ਪਾਰਟੀ,ਟੀ.ਐੱਨ.ਏ. ਅਧਿਕਾਰ ਸਮੂਹਾਂ ਨਾਲ ਮਿਲ ਕੇ ਤਮਿਲ ਰਾਜਨੀਤਕ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਜਿਹਨਾਂ ਨੂੰ 10-20 ਸਾਲਾਂ ਤੋਂ ਬਿਨਾਂ ਕਿਸੇ ਦੋਸ਼ ਦੇ ਕੈਦ ਵਿਚ ਰੱਖਿਆ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਯੂਰਪੀ ਸੰਸਦ ਨੇ ਸ਼੍ਰੀਲੰਕਾ ਦੇ ਪੀ.ਟੀ.ਏ. ਨੂੰ ਰੱਦ ਕਰਨ ਲਈ ਇਕ ਪ੍ਰਸਤਾਵ ਵੀ ਪਾਸ ਕੀਤਾ ਸੀ। ਟੀ.ਐੱਨ.ਏ. ਦੇ ਸੂਤਰਾਂ ਨੇ ਦੱਸਿਆ ਕਿ ਕਰੀਬ 100 ਤਮਿਲ ਰਾਜਨੀਤਕ ਕੈਦੀਆਂ ਨੂੰ ਬਿਨਾਂ ਕਿਸੇ ਦੋਸ਼ ਦੇ ਕੈਦ ਵਿਚ ਰੱਖਿਆ ਗਿਆ ਹੈ। ਉੱਥੇ ਸ੍ਰੀਲੰਕਾ ਦਾ ਕਹਿਣਾ ਹੈ ਕਿ ਉਸ ਦੀ ਜੇਲ੍ਹ ਵਿਚ ਕੋਈ ਰਾਜਨੀਤਕ ਕੈਦੀ ਨਹੀਂ ਹੈ। ਲਿੱਟੇ ਸ਼੍ਰੀਲੰਕਾਈ ਸੈਨਾ ਵੱਲੋਂ ਉਸ ਦੇ ਪ੍ਰਮੁੱਖ ਨੇਤਾ ਵੇਲੁਪਿੱਲਈ ਪ੍ਰਭਾਕਰਨ ਦਾ 2009 ਵਿਚ ਕਤਲ ਕਰਨ ਤੋਂ ਪਹਿਲਾਂ ਟਾਪੂ ਰਾਸ਼ਟਰ ਦੇ ਉੱਤਰੀ ਅਤੇ ਪੂਰਬੀ ਸੂਬਿਆਂ ਵਿਚ ਇਕ ਵੱਖਰੇ ਤਮਿਲ ਰਾਸ਼ਟਰ ਲਈ ਇਕ ਮਿਲਟਰੀ ਮੁਹਿੰਮ ਚਲਾਈ ਸੀ।
ਪੜ੍ਹੋ ਇਹ ਅਹਿਮ ਖਬਰ- ਡਾ. ਐੱਸ ਪੀ. ਸਿੰਘ ਓਬਰਾਏ ਨੇ ਪੰਜਾਬ ਤੋਂ ਦੁਬਈ ਲਈ ਇਕੱਲਿਆਂ ਭਰੀ ਉਡਾਣ, ਸਾਂਝਾ ਕੀਤਾ ਸ਼ਾਨਦਾਰ ਤਜਰਬਾ