ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ''ਚ ਜਹਾਜ਼ ਸੜਣ ਮਗਰੋਂ ਮ੍ਰਿਤਕ ਮਿਲੇ ਕਰੀਬ 100 ਕੱਛੂਕੰਮੇ

06/22/2021 5:44:42 PM

ਕੋਲੰਬੋ (ਭਾਸ਼ਾ): ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ਵਿਚ ਇਕ ਕਾਰਗੋ ਜਹਾਜ਼ ਦੇ ਸੜ ਕੇ ਡੁੱਬ ਜਾਣ ਮਗਰੋਂ ਕਰੀਬ 100 ਕੱਛੂਕੰਮੇ, ਕਰੀਬ ਇਕ ਦਰਜਨ ਡਾਲਫਿਨ ਅਤੇ ਇਕ ਬਲੂ ਵ੍ਹੇਲ ਸਮੁੰਦਰ ਤੱਟ 'ਤੇ ਮ੍ਰਿਤਕ ਹਾਲਾਤ ਵਿਚ ਮਿਲੇ। ਇਸ ਹਾਦਸੇ ਮਗਰੋਂ ਕਈ ਸਮੁੰਦਰੀ ਜੀਵਾਂ ਦੇ ਮਾਰੇ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਵਾਤਾਵਰਣ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਲੀ ਜੀਵਾਂ ਦੀ ਮੌਤ ਦਾ ਸੰਬੰਧ ਜਹਾਜ਼ ਵਿਚ ਅੱਗ ਲੱਗਣ ਅਤੇ ਉਸ ਵਿਚੋਂ ਖਤਰਨਾਕ ਰਸਾਇਣਾਂ ਦੇ ਲੀਕ ਹੋਣ ਨਾਲ ਹੈ।  

PunjabKesari

ਸਿੰਗਾਪੁਰ ਦੇ ਝੰਡੇ ਵਾਲੇ ਐਕਸਪ੍ਰੈਸ ਪਰਲ ਜਹਾਜ਼ ਵਿਚ 12 ਦਿਨ ਤੱਕ ਅੱਗ ਲੱਗੀ ਰਹੀ ਅਤੇ ਇਹ ਪਿਛਲੇ ਹਫ਼ਤੇ ਕੋਲੰਬੋ ਦੇ ਮੁੱਖ ਬੰਦਰਗਾਹ ਨੇੜੇ ਡੁੱਬ ਗਿਆ। ਭਾਵੇਂਕਿ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਜਲੀ ਜੀਵਾਂ ਨਾਲ ਜੁੜੇ ਇਹਨਾਂ ਕਾਰਨਾਂ ਦੀ ਅਸਥਾਈ ਤੌਰ 'ਤੇ ਪੁਸ਼ਟੀ ਹੋਈ ਹੈ ਅਤੇ ਪੂਰੀ ਤਰ੍ਹਾਂ ਜਾਂਚ ਹਾਲੇ ਬਾਕੀ ਹੈ। ਜਹਾਜ਼ 'ਤੇ 20 ਮਈ ਨੂੰ ਅੱਗ ਲੱਗ ਗਈ ਸੀ ਅਤੇ ਕੁਝ ਦਿਨ ਬਾਅਦ ਮ੍ਰਿਤਕ ਜਲੀ ਜੀਵ ਸਮੁੰਦਰ ਕਿਨਾਰੇ ਆਉਣ ਲੱਗੇ। 

ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਚੋਟੀ ਦੇ 10 ਮਹਿੰਗੇ ਸ਼ਹਿਰਾਂ ਦੀ ਸੂਚੀ ਜਾਰੀ, ਜਾਣੋ ਕਿਸਨੂੰ ਮਿਲਿਆ ਪਹਿਲਾ ਦਰਜਾ 

ਕੱਛੂਕੰਮਾ ਸੁਰੱਖਿਆ ਪ੍ਰਾਜੈਕਟ ਦੇ ਤੁਸ਼ਾਨ ਕਪੂਰੂਸਿੰਘੇ ਨੇ ਵੀ ਕੱਛੂਕੰਮਿਆਂ ਦੀ ਮੌਤ ਦੇ ਪਿੱਛੇ ਜਹਾਜ਼ 'ਤੇ ਅੱਗ ਲੱਗਣ ਅਤੇ ਰਸਾਇਣਾਂ ਦੇ ਲੀਕ ਹੋਣ ਨੂੰ ਜ਼ਿੰਮੇਵਾਰ ਮੰਨਿਆ ਹੈ। ਸ਼੍ਰੀੰਲਕਾ ਦੇ ਸਮੁੰਦਰੀ ਖੇਤਰ ਵਿਚ ਪੰਜ ਪ੍ਰਜਾਤੀਆਂ ਦੇ ਕੱਛੂਕੰਮੇ ਪਾਏ ਜਾਂਦੇ ਹਨ ਜੋ ਆਂਡੇ ਦੇਣ ਲਈ ਅਕਸਰ ਤੱਟ ਨੇੜੇ ਆਉਂਦੇ ਹਨ। ਮਾਰਚ ਤੋਂ ਜੂਨ ਵਿਚਕਾਰ ਕੱਛੂਕੰਮੇ ਵੱਡੀ ਗਿਣਤੀ ਵਿਚ ਆਉਂਦੇ ਹਨ।


Vandana

Content Editor

Related News