ਸ੍ਰੀ ਗੁਰੂ ਰਵਿਦਾਸ ਜੀ ਟੈਂਪਲ ਬਰੇਸ਼ੀਆ ਦਾ ਸਥਾਪਨਾ ਦਿਵਸ 3 ਜੁਲਾਈ ਨੂੰ

06/30/2022 7:31:57 PM

ਰੋਮ (ਕੈਂਥ) : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਦਾ ਪ੍ਰਚਾਰ-ਪ੍ਰਸਾਰ ਕਰਦਿਆਂ ਅਤੇ ਮਿਸ਼ਨ ਬੇਗਮਪੁਰਾ ਨਾਲ ਸੰਗਤਾਂ ਨੂੰ ਜੋੜਦੇ ਆ ਰਹੇ ਸ੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਵੱਲੋਂ ਇਟਲੀ ਦੇ ਲੋਮਬਾਰਦੀਆ ਸੂਬੇ ਦੇ ਜ਼ਿਲ੍ਹਾ ਬਰੇਸ਼ੀਆ ਦੇ ਕਸਬਾ ਮਨੈਰਬੀਓ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੀ ਇਮਾਰਤ ਖਰੀਦੀ ਗਈ ਸੀ, ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ।

ਇਹ ਵੀ ਪੜ੍ਹੋ : ਜਲੰਧਰ ਦੇ ਸਾਬਕਾ MLA ਕੇ. ਡੀ. ਭੰਡਾਰੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 5 ਲੱਖ ਦੀ ਮੰਗੀ ਫਿਰੌਤੀ

ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੋਲੀਕੇ ਨੇ ਕਿਹਾ ਕਿ ਇਸ ਖੁਸ਼ੀ ਭਰੇ ਪਲਾਂ ਨੂੰ ਇਕ ਸਾਲ ਬੀਤ ਜਾਣ 'ਤੇ ਗੁਰੂ ਘਰ ਦੀ ਪਹਿਲੀ ਵਰ੍ਹੇਗੰਢ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 3 ਜੁਲਾਈ ਦਿਨ ਐਤਵਾਰ ਨੂੰ ਗੁਰੂ ਘਰ ਮਨੈਰਬੀਓ (ਬਰੇਸ਼ੀਆ) ਵਿਖੇ ਬੜੇ ਸਤਿਕਾਰ ਅਤੇ ਸਦਭਾਵਨਾ ਨਾਲ ਮਨਾਈ ਜਾ ਰਹੀ ਹੈ, ਜਿਸ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਦੀਵਾਨ ਸਜਾਏ ਜਾਣਗੇ। ਉਪਰੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ 'ਤੇ ਪਹਿਰਾ ਦੇ ਰਹੇ ਮਸ਼ਹੂਰ ਗਾਇਕ ਸੋਢੀ ਮੱਲ ਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਅਤੇ ਇਤਿਹਾਸਕ ਗੀਤਾਂ ਨਾਲ ਹਾਜ਼ਰੀ ਲਵਾਉਣਗੇ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਇਹ ਵੀ ਪੜ੍ਹੋ : ਵਿਧਾਨ ਸਭਾ ਦੀ ਲਾਈਵ ਕਵਰੇਜ ਤੋਂ ਪ੍ਰਤਾਪ ਬਾਜਵਾ ਨਾਰਾਜ਼, ਲਾਏ ਪੱਖਪਾਤ ਦੇ ਦੋਸ਼


Mukesh

Content Editor

Related News