ਇਸ ਪਰਿਵਾਰ ਨੂੰ 8 ਸਾਲਾਂ ਤੋਂ ਰੋਜ਼ਾਨਾ ਮਿਲਣ ਪਹੁੰਚਦੀ ਹੈ ਇਹ ਕਾਟੋ, ਕਾਰਨ ਜਾਣ ਪਸੀਜ ਜਾਵੇਗਾ ਦਿਲ

Friday, Dec 15, 2017 - 05:23 AM (IST)

ਇਸ ਪਰਿਵਾਰ ਨੂੰ 8 ਸਾਲਾਂ ਤੋਂ ਰੋਜ਼ਾਨਾ ਮਿਲਣ ਪਹੁੰਚਦੀ ਹੈ ਇਹ ਕਾਟੋ, ਕਾਰਨ ਜਾਣ ਪਸੀਜ ਜਾਵੇਗਾ ਦਿਲ

ਸਾਊਥ ਕੈਰੋਲੀਨਾ — ਕਿਸੇ ਨੇ ਤੁਹਾਡੇ ਨਾਲ ਕੁਝ ਚੰਗਾ ਕੀਤਾ ਹੋਵੇ ਤਾਂ ਕਈ ਇਨਸਾਨਾਂ ਦਾ ਸੁਭਾਅ ਹੁੰਦਾ ਹੈ ਕਿ ਉਸ ਭਲਾਈ ਨੂੰ ਉਹ ਜ਼ਿਆਦਾ ਦਿਨ ਤੱਕ ਯਾਦ ਨਹੀਂ ਰੱਖਦੇ। ਪਰ ਜਾਨਵਰਾਂ ਦੇ ਨਾਲ ਅਜਿਹਾ ਹੈ। ਉਹ ਕਿਸੇ ਦੀ ਮਦਦ ਦੇ ਅਹਿਸਾਨ ਨੂੰ ਕਦੇ ਨਹੀਂ ਭੁੱਲਦੇ।

PunjabKesari


2009 'ਚ ਬ੍ਰੇਂਟਲੇ ਹੈਰੀਸਨ ਦੇ ਪਰਿਵਾਰ ਨੇ ਇਕ ਜ਼ਖਮੀ ਕਾਟੋ ਦੇ ਬੱਚੇ ਨੂੰ ਬਚਾਇਆ, ਉਸ ਨੂੰ ਠੀਕ ਕੀਤਾ ਅਤੇ ਫਿਰ ਉਸ ਨੂੰ ਆਜ਼ਾਦ ਕਰ ਦਿੱਤਾ। ਉਹ ਕਾਟੋ 8 ਸਾਲਾਂ ਤੋਂ ਲਗਭਗ ਹਰ ਰੋਜ਼ ਇਸ ਪਰਿਵਾਰ ਨੂੰ ਮਿਲਣ ਆ ਰਹੀ ਹੈ। 

PunjabKesari


ਸਾਊਥ ਕੈਰੋਲੀਨਾ ਦੇ ਇਸ ਪਰਿਵਾਰ ਨੇ ਉਸ ਮਾਸੂਮ ਕਾਟੋ ਨੂੰ ਬੇਲਾ ਨਾਂ ਦਿੱਤਾ। ਬੇਲਾ 'ਤੇ ਇਕ ਊਲੂ ਨੇ ਹਮਲਾ ਕਰ ਦਿੱਤਾ ਸੀ ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਇਸ ਪਰਿਵਾਰ ਨੇ ਲੈਰੀ, ਕਰਲੀ ਅਤੇ ਮੋਈ ਨਾਂ ਦੀ ਆਪਣੀਆਂ ਕਾਟੋਆਂ ਦੇ ਨਾਲ ਉਸ ਨੂੰ ਰੱਖਿਆ ਅਤੇ ਉਸ ਦੀ ਦੇਖਭਾਲ ਕੀਤੀ। 
ਇਕ ਸਾਲ ਤੱਕ ਇਹ ਕਾਟੋ ਇਸ ਪਰਿਵਾਰ 'ਚ ਹੀ ਰਹੀ। ਜਦੋਂ ਉਹ ਠੀਕ ਹੋ ਗਈ ਤਾਂ ਉਸ ਨੂੰ ਆਜ਼ਾਦ ਕਰ ਦਿੱਤਾ। ਪਰਿਵਾਰ ਨੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਵਾਪਸ ਆਵੇਗੀ ਅਤੇ ਉਨ੍ਹਾਂ ਨੂੰ ਰੋਜ਼ ਮਿਲੇਗੀ। 

PunjabKesari


ਬ੍ਰੇਂਟਲੇ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਬੱਚੇ ਵੀ ਉਸ ਦੇ ਨਾਲ ਸਨ। ਉਸ ਸਮੇਂ ਉਸ ਦੇ ਪੈਰ 'ਚ ਸੱਟ ਲੱਗ ਗਈ ਸੀ ਅਤੇ ਉਸ ਸਮੇਂ ਵੀ ਉਹ ਸਾਡੇ ਕੋਲ ਸੀ। ਬੇਲਾ ਹੁਣ ਇੰਨੀ ਮਸ਼ਹੂਰ ਹੋ ਗਈ ਹੈ ਕਿ ਉਸ ਦਾ ਇੰਸਟਗ੍ਰਾਮ ਪੇਜ ਵੀ ਹੈ ਜਿਸ 'ਤੇ 4 ਹਜ਼ਾਰ ਤੋਂ ਜ਼ਿਆਦਾ ਫੋਲੋਅਰਜ਼ ਵੀ ਹਨ।

PunjabKesari


Related News