ਸਪੂਤਨਿਕ-ਵੀ, ਸਪੂਤਨਿਕ ਲਾਈਟ ਬੂਸਟਰ ਟੀਕੇ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ
Thursday, Dec 23, 2021 - 12:20 AM (IST)
ਮਾਸਕੋ-ਰੂਸ ਦਾ ਸਪੂਤਨਿਕ-ਵੀ ਟੀਕਾ ਅਤੇ ਇਸ ਦੀ ਇਕ ਖੁਰਾਕ ਵਾਲੇ ਸਪੂਤਨਿਕ ਵਿਰੁੱਧ ਬੂਸਟਰ ਟੀਕੇ ਨੇ ਕੋਰੋਨਾ ਵਾਇਰਸ ਦੇ ਜ਼ਿਆਦਾ ਇਨਫੈਕਸ਼ਨ ਓਮੀਕ੍ਰਨ ਵੇਰੀਐਂਟ ਵਿਰੁੱਧ ਮਜ਼ਬੂਤ ਸੁਰੱਖਿਆ ਪ੍ਰਦਰਸ਼ਿਤ ਕੀਤੀ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਗਾਮੇਲੇਯਾ ਨੈਸ਼ਨਲ ਰਿਸਰਚ ਸੈਂਟਰ ਆਫ ਐਪੀਡੈਮਾਇਉਲਾਜੀ ਐਂਡ ਮਾਈਕ੍ਰੋਬਾਇਉਲਾਜੀ ਅਤੇ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਨੇ 'ਸਪੂਤਨਿਕ-ਵੀ ਟੀਕਾਕਰਨ ਤੋਂ ਬਾਅਦ ਸਪੂਤਨਿਕ ਲਾਈਟ ਬੂਸਟਰ, ਸਾਰਸ-ਕੋਵੀ-2 ਦੇ ਵੇਰੀਐਂਟ ਬੀ.1.1.529 (ਓਮੀਕ੍ਰੋਨ) ਦੇ ਪ੍ਰਤੀ ਐਂਟੀਬਾਡੀ ਪ੍ਰਤੀਕਿਰਿਆ ਦੇ ਪ੍ਰਤੀ ਜ਼ਿਆਦਾ 'ਨਿਊਟ੍ਰਲ' ਸਿਰਲੇਖ 'ਚ ਕਿਹਾ ਕਿ ਟੀਕੇ ਨਾਲ ਗੰਭੀਰ ਇਨਫੈਕਸ਼ਨ ਅਤੇ ਹਸਪਤਾਲ 'ਚ ਦਾਖਲ ਹੋਣ ਦੀ ਸੰਭਾਵਨਾ ਜ਼ਿਆਦਾ ਮਜ਼ਬੂਤ ਸੁਰੱਖਿਆ ਮਿਲਦੀ ਹੈ।
ਇਹ ਵੀ ਪੜ੍ਹੋ : ਪੋਲੈਂਡ 'ਚ ਕੋਰੋਨਾ ਕਾਰਨ ਇਕ ਦਿਨ 'ਚ ਹੋਈ 775 ਮਰੀਜ਼ਾਂ ਦੀ ਮੌਤ
ਆਰ.ਡੀ.ਆਈ.ਐੱਫ., ਸਪੂਤਨਿਕ-ਵੀ ਅਤੇ ਸਪੂਤਨਿਕ ਲਾਈਟ ਟੀਕਿਆਂ 'ਚ ਇਕ ਨਿਵੇਸ਼ਕ ਹੈ। ਸਪੂਤਨਿਕ-ਵੀ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਧਿਐਨ ਟੀਕਾਕਰਨ ਦੇ 6 ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਕੀਤਾ ਗਿਆ, ਜੋ ਸਪੂਤਨਿਕ-ਵੀ ਤੋਂ ਮਿਲਣ ਵਾਲੇ ਲੰਬੇ ਸਮੇਂ ਤੱਕ ਸੁਰੱਖਿਆ ਦਾ ਸੰਕੇਤ ਹੈ। ਸਪੂਤਨਿਕ-ਵੀ ਵੱਲੋਂ ਓਮੀਕ੍ਰੋਨ ਤੋਂ ਹੋਣ ਵਾਲੀ ਇਨਫੈਕਸ਼ਨ ਵਿਰੁੱਧ ਟਿਕਾਊ ਸੁਰੱਖਿਆ ਮੁਹੱਈਆ ਕਰਨ ਦੀ ਉਮੀਦ ਹੈ। ਸਪੂਤਨਿਕ-ਵੀ ਦਾ ਲੰਬੇ ਸਮੇਂ ਤੱਖ ਟਿਕਾਊ ਟੀ-ਸੈਲ ਛੇ ਤੋਂ ਅੱਠ ਮਹੀਨਿਆਂ ਤੱਕ ਡੈਲਟਾ ਵੇਰੀਐਂਟ ਵਿਰੁੱਧ 80 ਫੀਸਦੀ ਤੱਕ ਅਸਰਦਾਰ ਸਮਰੱਥਾ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਭਾਰਤ ਨੇ ਮਿਆਂਮਾਰ ਰੈੱਡ ਕ੍ਰਾਸ ਸੋਸਾਇਟੀ ਨੂੰ ਕੋਰੋਨਾ ਵੈਕਸੀਨ ਦੀਆਂ 10 ਲੱਖ ਤੋਂ ਜ਼ਿਆਦਾ ਖੁਰਾਕਾਂ ਸੌਂਪੀਆਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।