ਸਾਊਦੀ ਅਰਬ ''ਚ ਭੋਜਨ ਦੀ ਬਰਬਾਦੀ ਰੋਕਣ ਲਈ ''ਸਪੈਸ਼ਲ ਥਾਲੀ''

12/16/2019 9:24:49 PM

ਰਿਆਦ - ਸਾਊਦੀ ਅਰਬ 'ਚ ਬਚਿਆ ਹੋਇਆ ਖਾਣਾ ਸੁੱਟਣ ਦੀ ਤੇਜ਼ੀ ਨਾਲ ਫੈਲਦੀ ਸੰਸਕ੍ਰਿਤੀ ਅਤੇ ਭੋਜਨ ਦੀ ਜ਼ਿਆਦਾ ਬਰਬਾਦੀ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਅਤੇ ਹੁਣ ਇਸ ਨੂੰ ਰੋਕਣ ਦੇ ਕੁਝ ਨਵੇਂ ਤਰੀਕੇ ਵੀ ਸਾਹਮਣੇ ਲੈ ਕੇ ਆਏ ਹਨ। ਦੇਸ਼ 'ਚ ਇਕ ਅਜਿਹੀ ਥਾਲੀ ਤਿਆਰ ਕੀਤੀ ਗਈ ਹੈ, ਜਿਸ 'ਚ ਭੋਜਨ ਜ਼ਿਆਦਾ ਪਰੋਸਿਆ ਹੋਇਆ ਦਿਖੇਗਾ ਅਤੇ ਬਰਬਾਦੀ ਘਟੋਂ-ਘੱਟ ਹੋਵੇਗੀ।

ਖਾੜ੍ਹੀ ਦੇਸ਼ਾਂ 'ਚ ਬਹੁਤ ਜ਼ਿਆਦਾ ਗਿਣਤੀ 'ਚ ਪੋਰਿਸਆ ਜਾਂਦਾ ਹੈ ਖਾਣਾ
ਖਾੜ੍ਹੀ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਖਾਣਾ ਪਸੰਦ ਅਤੇ ਮਾਣ ਨਾਲ ਪਰੋਸੇ ਜਾਣ ਨੂੰ ਪ੍ਰਾਹੁਣਚਾਰੀ ਦੇ ਸਭਿਆਚਾਰਕ ਗੁਣ ਦੇ ਤੌਰ 'ਚੇ ਦੇਖਿਆ ਜਾਂਦਾ ਹੈ। ਹਾਲਾਂਕਿ ਇਸ ਤਰ੍ਹਾਂ ਨਾਲ ਪਰੋਸਿਆ ਗਿਆ ਜ਼ਿਆਦਾਤਰ ਭੋਜਨ ਕੂੜੇ 'ਚ ਜਾਂਦਾ ਹੈ। ਸਾਊਦੀ ਅਰਬ ਦੇ ਘਰਾਂ 'ਚ ਵੱਡੇ ਆਕਾਰ ਦੀਆਂ ਥਾਲੀਆਂ 'ਚ ਖਾਣਾ ਪਰੋਸਿਆ ਜਾਂਦਾ ਹੈ, ਜਿਸ 'ਚ ਚਾਵਲ ਦਾ ਇਕ ਟੀਲਾ ਜਿਹਾ ਖੜ੍ਹਾ ਕਰ ਦਿੱਤਾ ਜਾਂਦਾ ਹੈ ਪਰ ਇਸ 'ਚੋਂ ਜ਼ਿਆਦਾਤਰ ਬਰਬਾਦ ਵੀ ਹੋ ਜਾਂਦਾ ਹੈ। ਕਈ ਲੋਕ ਬਸ ਥਾਲੀ ਦੇ ਦੋਹਾਂ ਪਾਸਿਓ ਚਾਵਲ ਖਾ ਲੈਂਦੇ ਹਨ ਅਤੇ ਬਹੁਤ ਮੁਸ਼ਕਿਲ ਨਾਲ ਹੀ ਵਿਚਾਲੇ ਤੱਕ ਪਹੁੰਚ ਪਾਉਂਦੇ ਹਨ।

PunjabKesari

ਭੋਜਨ ਦੀ ਬਰਬਾਦੀ ਰੋਕਣ ਲਈ ਬਣਾਈ ਗਈ ਖਾਸ ਥਾਲੀ
ਉੱਦਮੀ ਮਸ਼ਾਸ ਅਲਕਾਹਰਸ਼ੀ ਭੋਜਨ ਦੀ ਬਰਬਾਦੀ ਰੋਕਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੇ ਇਕ ਅਜਿਹੀ ਥਾਲੀ ਬਣਾਈ ਹੈ, ਜਿਸ 'ਚ ਖਾਣਾ ਜ਼ਿਆਦਾ ਦਿਖਦਾ ਹੈ। ਥਾਲੀ ਵਿਚਾਲੇ ਇਕ ਗੋਲ ਜਿਹਾ ਇਕ ਹਿੱਸਾ ਬਣਾਇਆ ਗਿਆ ਹੈ, ਜਿਸ ਦੀ ਡੂੰਘਾਈ ਘੱਟ ਹੋਣ ਕਾਰਨ ਲੋਕ ਭੋਜਨ ਘੱਟ ਪਰੋਸਣਗੇ ਅਤੇ ਜ਼ਿਆਦਾ ਬਚਤ ਕਰ ਪਾਉਣਗੇ। ਅਲਕਾਹਰਸ਼ੀ ਨੇ ਆਖਿਆ ਕਿ ਪੱਛਮੀ ਏਸ਼ੀਆ ਤੋਂ ਪ੍ਰਰੇਣਾ ਲੈ ਕੇ ਤਿਆਰ ਕੀਤਾ ਗਿਆ ਇਹ ਨਵਾਂ ਡਿਜ਼ਾਈਨ, ਭੋਜਨ ਦੀ ਬਰਬਾਦੀ 30 ਫੀਸਦੀ ਤੱਕ ਘੱਟ ਕਰਦਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸਾਊਦੀ ਅਰਬ ਦੇ ਕਈ ਰੈਸਤਰਾਂ ਇਸ ਥਾਲੀ ਨੂੰ ਇਸਤੇਮਾਲ 'ਚ ਲਿਆਉਣ ਤੋਂ ਬਾਅਦ 3,000 ਟਾਨ ਚਾਵਲ ਦੀ ਬਚਤ ਹੋਈ ਹੈ।

ਪ੍ਰਾਹੁਣਚਾਰੀ 'ਤੇ ਨਹੀਂ ਪਵੇਗਾ ਅਸਰ
ਭੋਜਨ ਦੀ ਬਰਬਾਦੀ ਰੋਕਣ ਦੇ ਨਾਲ ਹੀ ਪ੍ਰਾਹੁਣਚਾਰੀ ਦੀ ਪਰੰਪਰਾ ਨੂੰ ਕਾਇਮ ਰੱਖਣ 'ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਆਖਿਆ ਕਿ ਇਸ ਤਰੀਕੇ ਨਾਲ ਇਸ ਭੋਜਨ ਦੀ ਬਰਬਾਦੀ ਰੋਕ ਕੇ ਆਪਣੀ ਮਹਿਮਾਨ ਨਵਾਜ਼ੀ ਦੀ ਸੰਸਕ੍ਰਿਤੀ ਨੂੰ ਵੀ ਬਚਾਏ ਰੱਖ ਸਕਦੇ ਹਨ। ਸਾਊਦੀ 'ਚ ਭੋਜਨ ਦੀ ਬਰਬਾਦੀ ਦੀ ਦਰ ਵਿਸ਼ਵ 'ਚ ਸਭ ਤੋਂ ਜ਼ਿਆਦਾ ਹੈ। ਵਾਤਾਵਰਣ, ਪਾਣੀ ਅਤੇ ਖੇਤੀਬਾੜੀ ਮੰਤਰਾਲੇ ਮੁਤਾਬਕ ਸਾਊਦੀ ਅਰਬ 'ਚ ਹਰ ਘਰ ਸਾਲਾਨਾ 260 ਕਿਲੋਗ੍ਰਾਮ ਬਰਬਾਦ ਕਰਦਾ ਹੈ ਜਦਕਿ ਇਸ ਦੀ ਤੁਲਨਾ ਗਲੋਬਲ ਔਸਤਨ 115 ਕਿਲੋਗ੍ਰਾਮ ਦਾ ਹੈ।


Khushdeep Jassi

Content Editor

Related News