ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 29 ਵੀਂ ਬਰਸੀ ਮੌਕੇ ਵਿਸ਼ੇਸ਼ ਸਮਾਗਮ
Monday, Sep 23, 2024 - 11:06 AM (IST)
ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ)- ਸਥਾਨਿਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿੱਚ ਲੰਘੇ ਸ਼ਨੀਵਾਰ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼ ਦੇ ਸਹਿਯੋਗ ਨਾਲ ‘ਤੇ ਜੈਕਾਰਾ ਮੂਵਮਿੰਟ ਦੇ ਨੌਜਵਾਨਾਂ ਦੇ ਉੱਦਮ ਸਦਕੇ ਇੱਕ ਵਿਸ਼ੇਸ਼ ਸਮਾਗਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 29ਵੀਂ ਬਰਸੀ ਨੂੰ ਮੁੱਖ ਰੱਖਕੇ ਕਰਵਾਇਆ ਗਿਆ। ਇਸ ਮੌਕੇ ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਗਿਆ, ਉੱਥੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਅਤੇ 9/11 ਦੀ 23ਵੀਂ ਬਰਸੀ ਮੌਕੇ ਅਮਰੀਕਾ ਵਿੱਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਤਿੰਨ ਹਜ਼ਾਰ ਤੋਂ ਵੱਧ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ।
ਸਮਾਗਮ ਦੀ ਸ਼ੁਰੂਆਤ ਕੁਲਵੰਤ ਸਿੰਘ ਖਹਿਰਾ ਨੇ ਸੁਖਮਨੀ ਸਹਿਬ ਦੇ ਪਾਠ ਕਰਕੇ ਕੀਤੀ। ਉਪਰੰਤ ਅਮੈਰਕਿਨ ਫਲੈਗ ਨੂੰ ਸਲਿਊਟ ਕੀਤਾ ਗਿਅ। ਪਿਛੋਂ ਸਟੇਜ ਦੀ ਸ਼ੁਰੂਆਤ ਰਾਜ ਸਿੱਧੂ ਮੋਗਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਪਿੱਛੋਂ ਗਾਇਕ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਸਟੇਜ਼ ਨੂੰ ਅੱਗੇ ਤੋਰਿਆ। ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਜੋਤ ਰਣਜੀਤ ਕੌਰ ਅਤੇ ਜਗਦੇਵ ਸਿੰਘ ਧੰਜ਼ਲ ਨੇ ਇਨਕਲਾਬੀ ਗੀਤਾਂ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਪੰਜਾਬੀ ਰੇਡੀਓ ਯੂ.ਐਸ.ਏ ਦੇ ਹੋਸਟ ਪ੍ਰਵੀਨ ਕੁਮਾਰ ਸ਼ਰਮਾ, ਪਰਮਪਾਲ ਸਿੰਘ ,ਮਲਕੀਤ ਸਿੰਘ ਕਿੰਗਰਾ, ਹਰਨੇਕ ਸਿੰਘ ਲੋਹਗੜ, ਸੁਰਿੰਦਰ ਮੰਡਾਲੀ, ਕਾਕਾ ਏਕਨੂਰ ਸਿੰਘ ਬੇਕਰਸਫੀਲਡ, ਸੁੱਖਦੇਵ ਸਿੰਘ ਸਿੱਧੂ, ਨੈਂਣਦੀਪ ਸਿੰਘ ਚੰਨ, ਰਣਜੀਤ ਗਿੱਲ, ਸਰਬਜੀਤ ਸਿੰਘ, ਸਾਧੂ ਸਿੰਘ ਸੰਘਾ ਅਤੇ ਨਿਰਮਲ ਸਿੰਘ ਧਨੌਲਾ ਆਦਿ ਨੇ ਸਟੇਜ਼ ਤੋਂ ਹਾਜ਼ਰੀ ਭਰੀ।
ਇਸ ਮੌਕੇ ਕਾਂਗਰਸ ਲਈ ਰਨ ਕਰ ਰਹੇ ਮਾਇਕਲ ਮਾਹਿਰ ਨੇ ਵੀ ਖਾਲੜਾ ਸਹਿਬ ਨੂੰ ਯਾਦ ਕੀਤਾ ਅਤੇ ਖਾਲੜਾ ਪਾਰਕ ਵਾਲੇ ਬਾਬਿਆਂ ਦੀ ਕਮੇਟੀ ਨੇ ਉਹਨਾਂ ਨੂੰ ਸਿਰੋਪਾਓ ਦੇਕੇ ਨਿਵਾਜਿਆ। ਇਸ ਮੌਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨਾਂ ਦੀ ਬੇਟੀ ਬੀਬੀ ਨਵਕਿਰਨ ਕੌਰ ਖਾਲੜਾ ਉਚੇਚੇ ਤੌਰ 'ਤੇ ਪਹੁੰਚੇ ਹੋਏ ਸਨ। ਉਨ੍ਹਾਂ ਵੀ ਆਪਣੇ ਵਿਚਾਰ ਰੱਖੇ ਤੇ ਇਸ ਮੌਕੇ ਬਾਬਿਆ ਦੀ ਪਾਰਕ ਵਾਲੀ ਕਮੇਟੀ ਵੱਲੋਂ ਉਨ੍ਹਾਂ ਨੂੰ ਸ਼ਾਲ ਦੇਕੇ ਨਿਵਾਜਿਆ ਗਿਆ। ਇਸ ਮੌਕੇ ਹੋਸਟ ਜੋਤ ਰਣਜੀਤ ਕੌਰ, ਪੱਤਰਕਾਰ ਨੀਟਾ ਮਾਛੀਕੇ, ਦਿਲਬੀਰ ਸਿੰਘ ਗਿੱਲ (ਖਾਲੜਾ ਸਹਿਬ ਦੇ ਜਵਾਈ), ਅਮਰੀਕ ਸਿੰਘ, ਸਰਪੰਚ ਅਵਤਾਰ ਸਿੰਘ ਆਦਿ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਿਰੋਪਾਓ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ 'ਚ 29 ਸਤੰਬਰ ਨੂੰ ਸਜਾਇਆ ਜਾਵੇਗਾ ਮਹਾਨ ਨਗਰ ਕੀਰਤਨ
ਅੰਤ ਵਿੱਚ ਖਾਲੜਾ ਪਾਰਕ ਵਾਲਿਆ ਬਾਬਿਆਂ ਦੀ ਕਮੇਟੀ ਦੇ ਮੋਢੀ ਮੈਂਬਰ ਸ. ਹਰਦੇਵ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਊ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਜਲੇਬੀਆਂ ਦਾ ਲੰਬਰ ਵਰਤਾਇਆ ਗਿਆ। ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਮੂਹ ਇੰਡੋ-ਯੂ. ਐਸ. ਹੈਰੀਟੇਜ਼ , ਸਮੂਹ ਖਾਲੜਾ ਪਾਰਕ ਵਾਲੇ ਬਾਬਿਆ ਅਤੇ ਨੌਜਵਾਨਾ ਦੀ ਪਾਰਕ ਕਮੇਟੀ ਅਤੇ ਜੈਕਾਰਾ ਮੂਵਮਿੰਟ ਦੇ ਅਣਥੱਕ ਮੈਂਬਰਾਂ ਸਿਰ ਬੱਝਦਾ ਹੈ। ਇਸ ਮੌਕੇ ਇੰਡੋ. ਯੂ. ਐਸ. ਹੈਰੀਟੇਜ਼ ਅਤੇ ਬਾਬਿਆਂ ਦੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਸਤੰਬਰ ਦੇ ਤੀਸਰੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਬਰਸੀ ਹਰੇਕ ਸਾਲ ਮਨਾਈ ਜਾਂਦੀ ਹੈ, ਉਨ੍ਹਾਂ ਸੰਗਤ ਦੇ ਸਹਿਯੋਗ ਲਈ ਅਤੇ ਵਲੰਟੀਅਰ ਵੀਰਾ ਦੀ ਮਿਹਨਤ ਲਈ ਉਨ੍ਹਾਂ ਦਾ ਸ਼ਪੈਸ਼ਲ ਧੰਨਵਾਦ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਹਾਕਮ ਸਿੰਘ ਢਿੱਲੋ, ਜਸਪਾਲ ਸਿੰਘ ਬਿਲਾਸਪੁਰ, ਭਰਪੂਰ ਸਿੰਘ ਬਰਾੜ, ਅਮਰਜੀਤ ਸਿੰਘ ਦੌਧਰ, ਰਾਜਪਾਲ ਸਿੰਘ ਬੇਕਰਸਫੀਲ, ਸੁਰਿੰਦਰ ਸਿੰਘ ਬੇਕਰਸਫੀਲਡ ਅਤੇ ਕਲੋਵਿਸ ਪਾਰਕ ਵਾਲੇ ਸੱਜਣਾਂ ਦੀ ਮਜੂਦਗੀ ਵੀ ਅਹਿਮ ਰਹੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।