ਇਟਲੀ ਤੋਂ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ, ਕੀਤਾ ਧੰਨਵਾਦ

Monday, Jul 20, 2020 - 08:49 AM (IST)

ਮਿਲਾਨ,(ਸਾਬੀ ਚੀਨੀਆ)- ਜਿਸ ਦਿਨ ਇਟਲੀ ਸਰਕਾਰ ਵੱਲੋਂ ਗੈਰ-ਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਕੋਈ 20 ਹਜ਼ਾਰ ਦੇ ਕਰੀਬ ਭਾਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਸੀ, ਜਿਨ੍ਹਾਂ ਕੋਲ ਪੇਪਰ ਭਰਨ ਲਈ ਲੋੜੀਂਦੇ ਭਾਰਤੀ ਪਾਸਪੋਰਟ ਨਹੀਂ ਸਨ।
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਔਖੀ ਘੜੀ ਵਿਚ ਵਿਦੇਸ਼ ਮੰਤਰੀ ਅਤੇ ਅੰਬੈਸਡਰ ਸ੍ਰੀਮਤੀ ਰੀਨਤ ਸੰਧੂ ਨਾਲ ਗੱਲਬਾਤ ਕਰਕੇ ਭਾਰਤੀ ਲੋਕਾਂ ਦੀ ਜੋ ਮਦਦ ਕੀਤੀ, ਉਸਲਈ ਇਟਲੀ ਤੋਂ ਪਿੰਡ ਬਾਦਲ ਪਹੁੰਚੇ ਇਕ ਵਫਦ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। 

ਬੀਬੀ ਬਾਦਲ ਨੇ ਵਫਦ ਨੂੰ ਜੀ ਆਖਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪੰਜਾਬ ਦੀ ਅਸਲ ਤਾਕਤ ਹਨ ਜੋ ਹਰ ਦੁੱਖ ਵਿਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਹਨ।

ਇਸ ਮਾਮਲੇ ਨੂੰ ਉਠਾਉਣ ਵਾਲੇ ਨੌਜਵਾਨ ਆਗੂ ਸ. ਲਖਵਿੰਦਰ ਸਿੰਘ ਡੋਗਰਾਵਾਲਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੀਬੀ ਬਾਦਲ ਨੂੰ ਇਟਲੀ ਆਉਣ ਸੱਦਾ ਪੱਤਰ ਵੀ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ (ਇਟਲੀ) ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਵਾਲਾ ਨੇ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਵਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੋ ਭੂਮਿਕਾ ਨਿਭਾਈ ਉਸ ਲਈ ਉਹ ਸੀਨੀਅਰ ਅਕਾਲੀ ਮਨਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ ਤੇ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਅਹਿਮ ਰੋਲ ਰਿਹਾ, ਜਿਨ੍ਹਾਂ ਨੇ ਭਾਜਪਾ ਸਰਕਾਰ ਤੱਕ ਪਹੁੰਚ ਕਰਕੇ ਪੰਜਾਬੀ ਨੌਜਵਾਨਾਂ ਨੂੰ ਪੱਕੇ ਹੋਣ ਲਈ ਲੋੜੀਂਦੇ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਹੈ।


Lalita Mam

Content Editor

Related News