ਪੈਰਾਂ ''ਤੇ ਅਜਿਹੇ ਜ਼ਖਮ ਹੁੰਦੇ ਹਨ ਕੋਰੋਨਾ ਦੇ ਸੰਕੇਤ! ਜਾਣੋ ਡਾਕਟਰਾਂ ਦੀ ਰਾਏ
Thursday, Apr 16, 2020 - 06:01 PM (IST)
ਮੈਡ੍ਰਿਡ (ਬਿਊਰੋ): ਕੋਰੋਨਾਵਾਇਰਸ ਦੇ ਇਲਾਜ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਮਿਲ ਪਾਈ ਹੈ। ਇਸ ਦੌਰਾਨ ਇਸ ਦੇ ਨਵੇਂ-ਨਵੇਂ ਲੱਛਣ ਡਾਕਟਰਾਂ ਨੂੰ ਹੈਰਾਨ ਕਰ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਡਾਕਟਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਕੁਝ ਖਾਸ ਤਰ੍ਹਾਂ ਦੇ ਜ਼ਖਮ ਕੋਰੋਨਾਵਾਇਰਸ ਹੋਣ ਦੇ ਸੰਕੇਤ ਹੋ ਸਕਦੇ ਹਨ। ਸਪੇਨਿਸ਼ ਜਨਰਲ ਕੌਂਸਲ ਆਫ ਆਫੀਸ਼ੀਅਲ ਪੌਡੀਆਟ੍ਰਿਸਟ ਕਾਲਜ ਨੇ ਇਸ ਸੰਬੰਧ ਵਿਚ ਇਕ ਬਿਆਨ ਜਾਰੀ ਕੀਤਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਕਾਫੀ ਮਰੀਜ਼ਾਂ ਦੇ ਪੈਰਾਂ ਵਿਚ ਅਜਿਹੇ ਜ਼ਖਮ ਦੇਖੇ ਗਏ ਹਨ।
ਸਪੇਨ ਦੇ ਡਾਕਟਰਾਂ ਦੇ ਮੁਤਾਬਕ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਹਨਾਂ ਵਿਚ ਦੇਖਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਮਰੀਜ਼ਾਂ ਦੇ ਪੈਰਾਂ ਵਿਚ ਚਿਕਨਪਾਕਸ, ਮੀਜਲਜ਼ ਜਿਹੇ ਜ਼ਖਮਾਂ ਦੇ ਨਿਸ਼ਾਨ ਹਨ। ਖਾਸ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਵਿਚ ਅਜਿਹਾ ਦੇਖਿਆ ਗਿਆ ਹੈ ਪਰ ਕੁਝ ਮਾਮਲਿਆਂ ਵਿਚ ਕਈ ਬਾਲਗਾਂ ਵਿਚ ਵੀ ਅਜਿਹੇ ਜ਼ਖਮ ਪਾਏ ਗਏ ਹਨ। ਇਹ ਜ਼ਖਮ ਬਿਨਾਂ ਕੋਈ ਨਿਸ਼ਾਨ ਛੱਡੇ ਠੀਕ ਵੀ ਹੋ ਗਏ। ਸਕਿਨ 'ਤੇ ਜ਼ਖਮ ਦੇ ਇਹ ਨਿਸ਼ਾਨ ਖੂਨ ਦੀਆਂ ਨਾੜੀਆਂ ਵਿਚ ਜਲਣ (Inflammation) ਕਾਰਨ ਹੁੰਦੇ ਹਨ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ 7500 ਮੈਂਬਰ ਵਾਲੇ ਸਪੇਨਿਸ਼ਨ ਜਨਰਲ ਕੌਂਸਲ ਆਫ ਆਫੀਸ਼ੀਅਲ ਪੌਡੀਆਟ੍ਰਿਸਟ ਕਾਲਜ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਟਲੀ ਅਤੇ ਫਰਾਂਸ ਵਿਚ ਵੀ ਅਜਿਹੇ ਮਾਮਲੇ ਦੇਖੇ ਗਏ ਹਨ।
ਡਾਕਟਰਾਂ ਦਾ ਕਹਿਣਾ ਹੈਕਿ ਕਈ ਕੋਰੋਨਾ ਮਰੀਜ਼ਾਂ ਦੇ ਪੈਰਾਂ 'ਤੇ ਜਾਮਣੀ ਚਿਕਨਪਾਕਸ ਜਿਹੇ ਨਿਸ਼ਾਨ ਮਿਲੇ ਹਨ ਉੱਥੇ ਇਸ ਨੂੰ ਲੈ ਕੇ ਸਪੇਨ ਦੇ ਇਕ ਹੋਰ ਸਿਹਤ ਸੈਂਟਰ ਦੇ ਡਾਕਟਰ ਵੀ 'ਕੋਵਿਡ-ਸਕਿਨ ਸਟੱਡੀ' ਕਰ ਰਹੇ ਹਨ। ਉੱਥੇ ਇਟਲੀ ਦੇ ਇਕ ਹਸਪਤਾਲ ਵਿਚ ਹਰੇਕ 5 ਵਿਚੋਂ ਇਕ ਕੋਰੋਨਾ ਮਰੀਜ਼ ਦੀ ਸਕਿਨ 'ਤੇ ਜ਼ਖਮ ਦੇ ਨਿਸ਼ਾਨ ਮਿਲੇ। ਇਟਲੀ ਦੇ ਐਲੇਸੈਂਡਰੋ ਮੈਨਜੋਮੀ ਹਸਪਤਾਲ ਵਿਚ 88 ਮਰੀਜ਼ਾ 'ਤੇ ਅਧਿਐਨ ਕੀਤਾ ਗਿਆ ਸੀ।
ਸਪੇਨ ਵਿਚ ਹੁਣ ਮੈਡੀਕਲ ਮਾਹਰ ਨੇ ਅਜਿਹੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕੋਰੋਨਾ ਨਾਲ ਪੌਜੀਟਿਵ ਹੋਏ ਸੀ ਅਤੇ ਜਿਹਨਾਂ ਦੇ ਪੈਰਾਂ ਵਿਚ ਨਿਸ਼ਾਨ ਵੀ ਪਾਏ ਗਏ। ਲੋੜੀਂਦੀ ਜਾਣਕਾਰੀ ਹੋਣ ਦੇ ਬਾਅਦ ਹੀ ਡਾਕਟਰ ਇਸ ਮਾਮਲੇ ਵਿਚ ਕਿਸੇ ਨਤੀਜੇ 'ਤੇ ਪਹੁੰਚ ਸਕਦੇ ਹਨ।
ਆਮਤੌਰ 'ਤੇ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਵਿਚ ਖੰਘ ਅਤੇ ਬੁਖਾਰ ਦੇ ਲੱਛਣ ਹੀ ਪਾਏ ਗਏ ਹਨ ਪਰ ਹਾਲ ਹੀ ਦੇ ਅਧਿਐਨਾਂ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਨਾਲ ਡਾਈਰੀਆ, ਸਕਿਨ ਮਾਰਕਸ, ਟੈਸਟੀਕਲ ਵਿਚ ਦਰਦ ਅਤੇ ਸਵਾਦ ਖਤਮ ਹੋਣ ਜਿਹੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।ਚੀਨ ਵਿਚ ਹੋਏ ਇਕ ਅਧਿਐਨ ਮੁਤਾਬਕ ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ਾਂ ਵਿਚ ਸਿਰ ਦਰਦ ਅਤੇ ਚੱਕਰ ਆਉਣ ਦੀਆਂ ਸਮੱਸਿਆਵਾਂ ਦੇਖੀਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਮਰਨ ਕੰਢੇ ਸੀ ਮਹਿਲਾ, ਡਾਕਟਰ ਦੇ ਇਕ ਪ੍ਰਯੋਗ ਨਾਲ ਬਣੀ ਆਸ
ਕੈਲੀਫੇਰਨੀਆ ਯੂਨੀਵਰਸਿਟੀ ਵਿਚ ਸਕਿਨ ਰੋਗਾਂ ਦੇ ਪ੍ਰੋਫੈਸਰ ਰੈਂਡੀ ਜੈਕਬਜ਼ ਨੇ ਕਿਹਾ,''ਕਈ ਲੋਕਾਂ ਨੇ ਜਾਣਨਾ ਚਾਹਿਆ ਹੈ ਕੀ ਕੋਰੋਨਾ ਨਾਲ ਸਕਿਨ 'ਤੇ ਅਸਰ ਪੈਂਦਾ ਹੈ। ਜਵਾਬ ਹੈ- ਹਾਂ।'' ਉੱਥੇ ਥਾਈਲੈਂਡ ਦੇ ਡਾਕਟਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਨਾਲ ਹੋਈ ਸਕਿਨ ਸਮੱਸਿਆ ਨੂੰ ਹੋਰ ਬੀਮਾਰੀ ਸਮਝ ਕੇ ਇਲਾਜ ਕਰਨਾ ਵੱਡੀ ਗਲਤੀ ਹੋ ਸਕਦੀ ਹੈ। ਇੱਥੇ ਇਕ ਮਰੀਜ਼ ਦੀ ਸਕਿਨ 'ਤੇ ਜਾਮਣੀ, ਲਾਲ ਅਤੇ ਭੂਰੇ ਧੱਬੇ ਸਨ ਅਤੇ ਸ਼ੁਰੂਆਤ ਵਿਚ ਉਸ ਨੂੰ ਗਲਤੀ ਨਾਲ ਡੇਂਗੂ ਦਾ ਮਰੀਜ਼ ਮੰਨ ਲਿਆ ਗਿਆ ਪਰ ਅਸਲ ਵਿਚ ਉਸ ਨੂੰ ਕੋਰੋਨਾ ਸੀ।
ਪੜ੍ਹੋ ਇਹ ਅਹਿਮ ਖਬਰ- ਦੋ ਵਿਸ਼ਵ ਯੁੱਧ ਦੇਖ ਚੁੱਕੀ 106 ਸਾਲਾ ਮਹਿਲਾ ਨੇ ਦਿੱਤੀ ਕੋਰੋਨਾ ਨੂੰ ਮਾਤ