ਸਪੇਨ ’ਚ ਟੁੱਟਿਆ ਗਰਮੀ ਦਾ ਰਿਕਾਰਡ, 100 ਸਾਲ ’ਚ ਸਭ ਤੋਂ ਵੱਧ ਗਰਮ ਰਿਹਾ ਜੂਨ ਮਹੀਨਾ

Wednesday, Jul 02, 2025 - 04:36 AM (IST)

ਸਪੇਨ ’ਚ ਟੁੱਟਿਆ ਗਰਮੀ ਦਾ ਰਿਕਾਰਡ, 100 ਸਾਲ ’ਚ ਸਭ ਤੋਂ ਵੱਧ ਗਰਮ ਰਿਹਾ ਜੂਨ ਮਹੀਨਾ

ਪੈਰਿਸ - ਸਪੇਨ ਦੀ ਰਾਸ਼ਟਰੀ ਮੌਸਮ ਸੇਵਾ ਨੇ ਮੰਗਲਵਾਰ ਨੂੰ ਕਿਹਾ ਕਿ ਬਾਰਸੀਲੋਨਾ ’ਚ  ਜੂਨ ਦਾ ਮਹੀਨਾ 100 ਸਾਲ ’ਚ  ਸਭ ਤੋਂ ਗਰਮ ਦਰਜ ਕੀਤਾ ਗਿਆ ਹੈ। ਬਾਰਸੀਲੋਨਾ ਦੀ ਕੈਨ ਫੈਬਰਾ ਆਬਜ਼ਰਵੇਟਰੀ ਨੇ ਔਸਤਨ ਤਾਪਮਾਨ 26 ਡਿਗਰੀ ਸੈਲਸੀਅਸ ਦਰਜ ਕੀਤਾ, ਜੋ ਕਿ 1914 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾ ਬਾਰਸੀਲੋਨਾ ’ਚ ਜੂਨ ’ਚ ਸਭ ਤੋਂ ਵੱਧ ਗਰਮੀ 2003 ’ਚ ਦਰਜ ਕੀਤੀ ਗਆ ਸੀ, ਜਦੋਂ ਔਸਤ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਮੌਸਮ ਕੇਂਦਰ ਨੇ ਕਿਹਾ ਕਿ ਸੋਮਵਾਰ 30 ਜੂਨ ਨੂੰ ਇਸ ਮਹੀਨੇ ’ਚ ਕਿਸੇ  ਇਕ ਦਿਨ ’ਚ ਸਭ ਤੋਂ ਵੱਧ ਤਾਪਮਾਨ (37.9 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਬਾਰਸੀਲੋਨਾ ਆਮ ਤੌਰ ’ਤੇ ਸਪੇਨ ਦੀ ਕਹਿਰ ਗਰਮੀ ਤੋਂ ਬਚਿਆ ਰਹਿੰਦਾ ਹੈ  ਕਿਉਂਕਿ ਇਹ ਸ਼ਹਿਰ ਪਹਾੜੀਆਂ ਅਤੇ ਭੂ-ਮੱਧ ਸਾਗਰ ਦੇ ਵਿਚਕਾਰ ਸਪੇਨ ਦੇ ਉੱਤਰ-ਪੂਰਬੀ ਸਿਰੇ ’ਤੇ  ਸਥਿਤ ਹੈ ਪਰ ਇਸ ਸਾਲ ਦੇਸ਼ ਦਾ ਜ਼ਿਆਦਾਤਰ  ਹਿੱਸੇ  ਪਹਿਲੀ ਲੂ ਦੀ ਲਪੇਟ ’ਚ ਆ ਗਏ ਹਨ ।

ਮੰਗਲਵਾਰ ਨੂੰ ਕਈ ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ’ਚ ਸਿਹਤ ਚਿਤਾਵਨੀਆਂ ਲਾਗੂ ਰਹੀਆਂ। ਹਾਲਾਂਕਿ ਕੁਝ ਖੇਤਰਾਂ ’ਚ ਹਾਲਾਤ ’ਚ ਸੁਧਾਰ ਹੋਣ ਲੱਗਾ ਹੈ। ਪੈਰਿਸ ’ਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਬੈਲਜੀਅਮ ਤੇ ਨੀਦਰਲੈਂਡ ’ਚ ਵੀ ਅਸਾਧਾਰਨ ਤੌਰ ’ਤੇ ਜ਼ਿਆਦਾ ਤਾਪਮਾਨ ਰਹਿਣ ਦੀ ਉਮੀਦ ਹੈ।


author

Inder Prajapati

Content Editor

Related News