ਦੱਖਣੀ ਕੋਰੀਆ 'ਚ ਕੋਵਿਡ-19 ਦੇ ਮਾਮਲਿਆਂ 'ਚ ਕਮੀ
Sunday, Apr 19, 2020 - 03:47 PM (IST)

ਬੈਂਕਾਕ (ਭਾਸ਼ਾ): ਦੱਖਣੀ ਕੋਰੀਆ ਵਿਚ ਐਤਵਾਰ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਦੇ 8 ਨਵੇਂ ਮਾਮਲੇ ਸਾਹਮਣੇ ਆਏ। 2 ਮਹੀਨੇ ਵਿਚ ਇਰ ਪਹਿਲੀ ਵਾਰ ਹੈ ਜਦੋਂ ਨਵੇਂ ਮਾਮਲੇ ਘੱਟ ਹੋ ਕੇ ਇਕ ਅੰਕ ਵਿਚ ਪਹੁੰਚ ਗਏ ਹਨ। ਕੋਰੀਆ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਕਿਹਾ ਕਿ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 10,661 ਹੋ ਗਏ ਹਨ ਅਤੇ ਹੁਣ ਤੱਕ 234 ਲੋਕਾਂ ਦੀ ਮੌਤ ਹੋਈ ਹੈ। ਇਸ ਨੇ ਦੱਸਿਆ ਕਿ 8,042 ਲੋਕ ਠੀਕ ਹੋ ਗਏ ਹਨ ਅਤੇ ਉਹਨਾਂ ਨੂੰ ਕੁਆਰੰਟੀਨ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਉੱਥੇ 12,243 ਸ਼ੱਕੀਆਂ ਦੀ ਜਾਂਚ ਜਾਰੀ ਹੈ।
ਪੜ੍ਹੋ ਇਹ ਅਹਿਮ ਖਬਰ- ਜਾਪਾਨ 'ਚ ਘਰੇਲੂ ਮਰੀਜ਼ਾਂ ਦੀ ਗਿਣਤੀ 10,000 ਦੇ ਪਾਰ
ਦੇਸ਼ ਵਿਚ ਭਾਵੇਂਕਿ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆਈ ਹੈ ਪਰ ਅਧਿਕਾਰੀਆਂ ਨੇ ਇਸ ਦੇ ਚੁੱਪਚਾਪ ਫੈਲਣ ਦਾ ਖਦਸ਼ਾ ਜ਼ਾਹਰ ਕੀਤਾ ਹੈ ਕਿਉਂਕਿ ਲੋਕ ਭੌਤਿਕ ਦੂਰੀ ਦੇ ਨਿਯਮ ਵਿਚ ਢਿੱਲ ਵਰਤ ਰਹੇ ਹਨ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਕਿਹਾ ਕਿ ਆਖਰੀ ਮਰੀਜ਼ ਦੇ ਠੀਕ ਹੋਣ ਤੱਕ ਦੇਸ਼ ਨੂੰ ਆਰਾਮ ਨਾਲ ਨਹੀਂ ਬੈਠਣਾ ਚਾਹੀਦਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਕਰੀਆਂ ਬਚਾਉਣ ਅਤੇ ਅਰਥਵਿਵਸਥਾ ਨੂੰ ਪਟਰੀ 'ਤੇ ਲਿਆਉਣ ਵਿਚ ਉਹਨਾਂ ਦੀ ਸਰਕਾਰ ਦੀ ਮਦਦ ਕਰਨ। ਰਾਸ਼ਟਰਪਤੀ ਨੇ ਕਿਹਾ,''ਪੂਰੇ ਵਿਸ਼ਵ ਵਿਚ ਗੰਭੀਰ ਆਰਥਿਕ ਸੰਕਟ ਦੇ ਵਿਚ ਇਕੱਲੇ ਸਰਕਾਰ ਦੀਆਂ ਕੋਸ਼ਿਸ਼ਾਂ ਕਾਫੀ ਨਹੀਂ ਹਨ। ਸਾਡੀ ਅਰਥਵਿਵਸਥਾ ਨੂੰ ਪਟਰੀ 'ਤੇ ਲਿਆਉਣ ਲਈ ਜਨਤਾ ਦੀ ਇਕਜੁੱਟਤਾ ਅਤੇ ਸਹਿਯੋਗ ਲੋੜੀਂਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਨੇਪਾਲ 'ਚ 14 ਮਸਜਿਦਾਂ ਸੀਲ, 33 ਭਾਰਤੀ ਅਤੇ 7 ਪਾਕਿਸਤਾਨੀ ਕੁਆਰੰਟੀਨ