ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਇਸ ਹਫਤੇ ਆ ਸਕਦੇ ਹਨ ਭਾਰਤ
Monday, Mar 22, 2021 - 09:29 PM (IST)
ਨੈਸ਼ਨਲ ਡੈਸਕ- ਉੱਚ ਪੱਧਰੀ ਗੱਲਬਾਤ ਦੇ ਲਈ ਦੱਖਣੀ ਕੋਰੀਆ (ਆਰ. ਓ. ਕੇ.) ਦੇ ਰੱਖਿਆ ਮੰਤਰੀ ਸੁਹ ਵੂਕ ਦੀ ਇਸ ਹਫਤੇ ਭਾਰਤ ਆਉਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਈ ਮੁੱਦਿਆਂ 'ਤੇ ਚਰਚਾ ਅਤੇ ਸਮਝੌਤੇ ਹੋਣ ਦੀ ਉਮੀਦ ਹੈ। ਭਾਰਤ ਤੇ ਦੱਖਣੀ ਕੋਰੀਆ ਨੇ ਪਿਛਲੇ ਕਈ ਸਾਲਾਂ 'ਚ ਦੁਵੱਲੇ ਸੰਧੀ ਤੇ ਸਮਝੌਤਿਆਂ ਦੇ ਰਾਹੀ ਆਪਣੇ ਸਬੰਧਾਂ ਨੂੰ ਨਵੀਂ ਉੱਚਾਈ ਦਿੱਤੀ ਹੈ। ਗਲੋਬਲ ਮਹਾਮਾਰੀ ਕੋਵਿਡ-19 ਦੇ ਦੌਰਾਨ ਦੋਵਾਂ ਦੇਸ਼ਾਂ ਦੇ ਕੇਂਦਰੀ ਸਿਹਤ ਖੇਤਰ 'ਚ ਵੀ ਬੇਹਤਰ ਆਪਸੀ ਤਾਲਮੇਲ ਦੇਖਣ ਨੂੰ ਮਿਲਿਆ।
ਇਹ ਖ਼ਬਰ ਪੜ੍ਹੋ- ਲੋਕ ਸਭਾ 'ਚ ਐੱਨ .ਸੀ. ਟੀ. ਬਿੱਲ ਪਾਸ ਹੋਣ ਤੋਂ ਬਾਅਦ ਬੋਲੇ ਕੇਜਰੀਵਾਲ
ਇਸ ਤੋਂ ਪਹਿਲਾਂ ਫੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਦਸੰਬਰ 2020 'ਚ ਪਹਿਲੀ ਵਾਰ ਦੱਖਣੀ ਕੋਰੀਆ ਦੇ ਦੌਰ 'ਤੇ ਗਏ ਸਨ। ਫੌਜ ਮੁਖੀ ਦੀ ਇਹ ਯਾਤਰਾ ਇਸ ਮਾਈਨੇ 'ਚ ਇਤਿਹਾਸਕ ਰਹੀ ਹੈ ਕਿ ਪਹਿਲੀ ਵਾਰ ਭਾਰਤ ਦੇ ਫੌਜ ਮੁਖੀ ਦੱਖਣੀ ਕੋਰੀਆ ਦੇ ਦੌਰੇ 'ਤੇ ਪਹੁੰਚੇ ਸਨ। ਨਰਵਣੇ ਨੇ 28-30 ਦਸੰਬਰ ਤੱਕ ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਸੁਹ ਵੂਕ, ਸੰਯੁਕਤ ਚੀਫ ਆਫ ਸਟਾਫ ਦੇ ਪ੍ਰਧਾਨ ਵੋਨ-ਚੂਲ, ਕਾਂਗ ਈਉਨ-ਹੋ ਅਤੇ ਯੇਓਂਗ-ਸ਼ਿਨ ਦੇ ਨਾਲ ਮੁਲਾਕਾਤ ਕਰਕੇ ਆਪਸੀ ਹਿੱਤ ਦੇ ਮਾਮਲਿਆਂ 'ਤੇ ਚਰਚਾ ਕੀਤੀ ਸੀ।
ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।