ਸਯੋਲ ''ਚ ਇਕ ਇਮਾਰਤ ''ਚ ਅੱਗ ਲੱਗਣ ਨਾਲ 7 ਲੋਕਾਂ ਦੀ ਮੌਤ, 11 ਜ਼ਖਮੀ

11/09/2018 10:52:59 AM

ਸਯੋਲ(ਭਾਸ਼ਾ)— ਦੱਖਣ ਕੋਰੀਆ ਦੀ ਰਾਜਧਾਨੀ ਸਯੋਲ 'ਚ ਇਕ ਤਿੰਨ ਮੰਜ਼ਿਲੇ ਸਟੂਡੀਓ ਕੰਪਲੈਕਸ 'ਚ ਸ਼ੁੱਕਰਵਾਰ ਸਵੇਰੇ ਅੱਗ ਲੱਗਣ ਨਾਲ 7 ਕਿਰਾਏਦਾਰਾਂ ਦੀ ਮੌਤ ਹੋ ਗਈ ਅਤੇ 11 ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੱਖਣੀ ਕੋਰੀਆ ਤਕਨੀਕੀ ਰੂਪ ਤੋਂ ਅਮੀਰ ਦੇਸ਼ ਹੈ ਅਤੇ ਸੰਸਾਰ ਦਾ 11ਵਾਂ ਸਭ ਤੋਂ ਵੱਡਾ ਅਰਥਵਿਵਸਥਾ ਵਾਲਾ ਦੇਸ਼ ਹੈ ਪਰ ਕਈ ਲੋਕ ਅਜਿਹੇ ਹਨ ਜੋ ਤਰੱਕੀ ਦੀ ਇਸ ਰੇਸ ਵਿਚ ਪਿੱਛੇ ਰਹਿ ਗਏ। ਘੱਟ ਕਮਾਈ ਵਾਲੇ ਕਿਰਾਏਦਾਰ ਅਕਸਰ ਉਨ੍ਹਾਂ ਛੋਟੇ ਸਿੰਗਲ ਬੈੱਡ ਵਾਲੇ ਸਟੂਡੀਓਨੁਮਾ ਇਮਾਰਤਾਂ ਵਿਚ ਰਹਿੰਦੇ ਹਨ ਜਿੱਥੇ ਕਦੇ ਸਰਕਾਰੀ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਜਵਾਨ ਰਹਿੰਦੇ ਸਨ। ਇਨ੍ਹਾਂ ਨੂੰ ਗੋਸ਼ੀਵੋਨ ਜਾਂ ਐਗਜ਼ਾਮੀਨੇਸ਼ਨ ਸੈਂਟਰ ਦੇ ਰੂਪ 'ਚ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਅਤੇ ਜ਼ਖਮੀਆਂ 'ਚ ਜ਼ਿਆਦਾਤਰ ਅਸਥਾਈ ਵਰਕਰ ਜਾਂ ਰੇਹੜੀ ਪੱਟਰੀ ਵਾਲੇ ਲੋਕ ਹੀ ਸ਼ਾਮਲ ਹਨ। ਜਿਨ੍ਹਾਂ ਦੀ ਉਮਰ 40 ਤੋਂ 60 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।


manju bala

Content Editor

Related News