ਦੱਖਣੀ ਆਸਟ੍ਰੇਲੀਆ ''ਚ ਅੱਜ ਤੋਂ ਲਾਗੂ ਹੋਣ ਵਾਲੀਆਂ ਪਾਬੰਦੀਆਂ ਦੀ ਸੂਚੀ ਜਾਰੀ

Wednesday, Nov 18, 2020 - 05:58 PM (IST)

ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਵਿਚ ਬੀਤੀ ਰਾਤ ਕੋਵਿਡ-19 ਲਾਗ ਦੇ 3 ਨਵੇਂ ਮਾਮਲੇ ਦਰਜ ਕੀਤੇ ਗਏ। ਰਾਜ ਵਿਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਰਾਜ ਅੰਦਰ, ਮੈਲਬੌਰਨ ਸਟਾਈਲ ਨਾਲ ਤਾਲਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਰਾਤ ਦੇ 11:59 ਤੋਂ ਹੇਠ ਲਿਖੀਆਂ ਪਾਬੰਦੀਆਂ ਅਗਲੇ ਛੇ ਦਿਨਾਂ ਲਈ ਰਾਜ ਅੰਦਰ ਲਾਗੂ ਹੋ ਜਾਣਗੀਆਂ। 

ਇਨ੍ਹਾਂ ਪਾਬੰਦੀਆਂ ਤਹਿਤ-ਜ਼ਰੂਰੀ ਕਾਮਿਆਂ ਅਤੇ ਬੱਚਿਆਂ ਤੋਂ ਬਿਨ੍ਹਾਂ ਸਾਰੇ ਸਕੂਲਾਂ, ਖਾਣ-ਪੀਣ ਦੀਆਂ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ, ਯੂਨੀਵਰਸਿਟੀਆਂ, ਪੱਬ, ਕੈਫੇ, ਫੂਡ ਕੋਰਟ, ਕਾਫੀ ਸ਼ੋਪਾਂ, ਇਲੈਕਟਿਵ ਸਰਜਰੀਆਂ, ਖੁੱਲ੍ਹੇ ਤੌਰ 'ਤੇ ਕੀਤੀਆਂ ਜਾਣ ਵਾਲੀਆਂ ਪੜਤਾਲਾਂ, ਚਾਰ ਦੀਵਾਰੀ ਤੋਂ ਬਾਹਰਵਾਰ ਦੀਆਂ ਖੇਡਾਂ ਅਤੇ ਕਸਰਤਾਂ ਆਦਿ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਭ ਦੇ ਨਾਲ ਫਿਫੋ ਵਰਕਰ, ਖੇਤਰੀ ਯਾਤਰਾਵਾਂ, ਏਜਡ ਕੇਅਰ ਅਤੇ ਹੋਰ ਅਪੰਗਤਾ ਦੀਆਂ ਸੇਵਾਵਾਂ ਦੇ ਅਦਾਰੇ, ਭੋਜਨ ਅਤੇ ਮੈਡੀਕਲ ਆਦਿ ਜ਼ਰੂਰੀ ਸਾਮਾਨ ਤੋਂ ਇਲਾਵਾ ਸਾਰੀਆਂ ਫੈਕਟਰੀਆਂ, ਇਮਾਰਤ ਉਸਾਰੀ ਉਦਯੋਗ, ਹੋਲੀਡੇਅ ਹੋਮ ਲੀਜ਼ ਵਾਲੇ ਜਾਂ ਕਿਰਾਏ ਵਾਲੇ, ਸ਼ਾਦੀਆਂ ਅਤੇ ਅੰਤਿਮ ਸੰਸਕਾਰ ਉਪਰ ਇਕੱਠ ਆਦਿ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸਾਰਿਆਂ ਲਈ ਫੇਸ-ਮਾਸਕ ਲਾਜ਼ਮੀ ਕਰ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ: ਬਰਫ਼ੀਲੇ ਤਲਾਬ 'ਚ ਡਿੱਗੀਆਂ ਦੋ ਕੁੜੀਆਂ, ਬਚਾਉਣ ਲਈ ਸਿੱਖਾਂ ਨੇ ਪੱਗਾਂ ਉਤਾਰ ਬਣਾਈ ਰੱਸੀ

ਇਸ ਦੇ ਉਲਟ ਜਿਵੇਂ ਕਿ ਐਮਰਜੈਂਸੀ ਸੇਵਾਵਾਂ, ਸੁਪਰ ਮਾਰਕੀਟਾਂ ਜਿੱਥੇ ਕਿ ਜ਼ਰੂਰੀ ਸਾਮਾਨ ਆਦਿ ਮਿਲਦਾ ਹੈ, ਮੈਡੀਕਲ ਸਹੂਲਤਾਂ ਅਤੇ ਸਿਹਤ ਸੇਵਾਵਾਂ, ਜਨਤਕ ਟ੍ਰਾਂਸਪੋਰਟ, ਏਅਰਪੋਰਟ ਆਦਿ, ਪੈਟਰੋਲ ਸਟੇਸ਼ਨ, ਪੋਸਟ ਆਫਿਸ ਅਤੇ ਹੋਰ ਵਿਤੀ ਅਦਾਰੇ, ਮਾਈਨਿੰਗ ਅਤੇ ਹੋਰ ਵੱਡੇ ਉਦਯੋਗ, ਬੱਚਿਆਂ ਦੀ ਦੇਖਰੇਖ ਵਾਲੇ ਅਦਾਰੇ ਜਿੱਥੇ ਕਿ ਜ਼ਰੂਰੀ ਸੇਵਾਵਾਂ ਵਿਚ ਲੱਗੇ ਮਾਪਿਆਂ ਦੇ ਬੱਚੇ ਰਹਿੰਦੇ ਹਨ, ਸਰਕਾਰ ਦੀਆਂ ਜ਼ਰੂਰੀ ਸੇਵਾਵਾਂ, ਜਾਨਵਰਾਂ ਦੇ ਹਸਪਤਾਲ ਅਤੇ ਸਰਜਰੀਆਂ ਆਦਿ ਨੂੰ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੇ ਤਹਿਤ ਛੋਟ ਦਿੱਤੀ ਗਈ ਹੈ। ਗ੍ਰੋਸਰੀ ਆਦਿ ਸਾਮਾਨ ਲੈਣ ਜਾਂ ਜ਼ਰੂਰੀ ਕੰਮ ਤੋਂ ਸਿਵਾ ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦਾ। ਜੇਕਰ ਕੋਈ ਆਪਣੇ ਘਰਾਂ ਤੋਂ ਬਾਹਰ ਹੈ ਤਾਂ ਅੱਜ ਰਾਤ ਤੱਕ ਤੁਰੰਤ ਵਾਪਿਸ ਆ ਜਾਵੇ ਅਤੇ ਜਾਂ ਫੇਰ ਅਗਲੇ ਛੇ ਦਿਨਾਂ ਲਈ ਉੱਥੇ ਹੀ ਰਹੇ।
 


Vandana

Content Editor

Related News