ਸਾਊਥ ਆਸਟ੍ਰੇਲੀਆ ''ਚ ਕੋਰੋਨਾ ਦਾ ਮੁੜ ਖ਼ਤਰਾ, ਲੱਗੀ ਤਾਲਾਬੰਦੀ

11/18/2020 5:58:37 PM

ਐਡੀਲੇਡ (ਕਰਨ ਬਰਾੜ): ਸੰਸਾਰ ਵਿੱਚ ਕੋਵਿਡ ਦੇ ਚੱਲ ਰਹੇ ਮਾੜੇ ਦੌਰ ਵਿੱਚ ਸਾਊਥ ਆਸਟ੍ਰੇਲੀਆ ਵਿੱਚ ਹੁਣ ਤੱਕ ਕੋਰੋਨਾ ਦੀ ਸਥਿਤੀ ਕਾਬੂ ਹੇਠ ਸੀ। ਪਰ ਇਕ ਵਾਰ ਫੇਰ ਐਡੀਲੇਡ ਵਿਚ ਕੋਰੋਨਾ ਨੇ ਕੁਝ ਹੀ ਦਿਨਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਪੁਲਸ ਅਤੇ ਪ੍ਰਸ਼ਾਸਨ ਕਿਸੇ ਵੱਡੇ ਤੂਫ਼ਾਨ ਤੋਂ ਡਰਦੇ ਸਖਤ ਕਦਮ ਚੱਕਣ ਦੇ ਰੁਖ਼ ਵਿਚ ਹਨ। ਕਿਉਂਕਿ ਪਿਛਲੇ ਦਿਨੀਂ ਇਕ ਪਰਿਵਾਰ ਵਿਚੋਂ ਤੁਰਿਆ ਕੋਰੋਨਾ ਰਾਤੋ ਰਾਤ ਨੰਬਰ 17 ਤੱਕ ਪਹੁੰਚ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਚੀਨ ਦਾ 'ਕੋਰੋਨਾ ਵੈਕ' ਟੀਕਾ ਪਰੀਖਣ 'ਚ ਸਫਲ, ਸੁਰੱਖਿਅਤ ਹੋਣ ਦਾ ਦਾਅਵਾ

ਇਸੇ ਦੇ ਚੱਲਦਿਆਂ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਕੋਰੋਨਾ ਦੀ ਦੂਜੀ ਲਹਿਰ 'ਤੇ ਕਾਬੂ ਪਾਉਣ ਲਈ ਸਾਊਥ ਆਸਟ੍ਰੇਲੀਆ ਵਿੱਚ ਛੇ ਦਿਨ ਲਈ ਸੰਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਛੇ ਦਿਨਾਂ ਤੋਂ ਬਾਅਦ ਅੱਠ ਦਿਨਾਂ ਲਈ ਥੋੜ੍ਹੀ ਨਰਮਾਈ ਭਰਪੂਰ ਤਾਲਾਬੰਦੀ ਅਮਲ ਵਿੱਚ ਲਿਆਂਦੀ ਜਾਵੇਗੀ। ਭਾਵ ਕਿ ਸਾਊਥ ਆਸਟ੍ਰੇਲੀਆ ਵਿੱਚ ਅਗਲੇ ਦੋ ਹਫਤੇ ਕਾਫੀ ਅਹਿਮ ਹੋਣਗੇ।  ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਇਸ ਸਬੰਧੀ ਦੱਸਿਆ ਕਿ ਸਾਊਥ ਆਸਟ੍ਰੇਲੀਆ ਦੇ ਵਸਨੀਕਾਂ ਲਈ ਇਹ ਇੱਕ ਵੱਡੀ ਚੁਣੌਤੀ ਹੋਏਗੀ। ਜਿਸ ਦੀ ਸ਼ੁਰੂਆਤ ਅੱਜ ਬੁੱਧਵਾਰ ਰਾਤ ਤੋਂ ਸ਼ੁਰੂ ਹੋ ਜਾਏਗੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਤੋਂ ਪਾਰ ਪਾਉਣ ਲਈ ਤਾਲਾਬੰਦੀ ਲਾਉਣੀ ਲਾਜਮੀ ਸੀ, ਉਨ੍ਹਾਂ ਰਿਹਾਇਸ਼ੀਆਂ ਨੂੰ ਇੱਕ-ਦੂਜੇ ਦਾ ਖਿਆਲ ਰੱਖਣ ਦੀ ਬੇਨਤੀ ਵੀ ਕੀਤੀ ਹੈ। ਆਮ ਲੋਕਾਂ ਤੇ ਹੋਰ ਕਈ ਪਾਬੰਦੀਆਂ ਤੋਂ ਇਲਾਵਾ ਰਿਹਾਇਸ਼ੀਆਂ ਨੂੰ ਸਿਰਫ ਗ੍ਰੌਸਰੀ ਖ੍ਰੀਦਣ ਲਈ ਹੀ ਘਰੋਂ ਦਿਹਾੜੀ 'ਚ ਇੱਕ ਵਾਰ ਬਾਹਰ ਜਾਣ ਦੀ ਇਜਾਜਤ ਹੋਵੇਗੀ।


Vandana

Content Editor

Related News