ਨੈਲਸਨ ਮੰਡੇਲਾ ਦੀ ਬੇਟੀ ਨੇ ਸੰਭਾਲਿਆ ਰਾਜਦੂਤ ਦਾ ਅਹੁਦਾ

Friday, Oct 18, 2019 - 01:48 PM (IST)

ਨੈਲਸਨ ਮੰਡੇਲਾ ਦੀ ਬੇਟੀ ਨੇ ਸੰਭਾਲਿਆ ਰਾਜਦੂਤ ਦਾ ਅਹੁਦਾ

ਸਿਓਲ (ਬਿਊਰੋ)— ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਬੇਟੀ ਜ਼ੇਨਾਨੀ ਮੰਡੇਲਾ (60) ਨੂੰ ਦੱਖਣੀ ਕੋਰੀਆ ਵਿਚ ਦੱਖਣੀ ਅਫਰੀਕਾ ਦੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਵੀਰਵਾਰ ਨੂੰ ਦੱਖਣੀ ਕੋਰੀਆਈ ਵਿਦੇਸ਼ ਮੰਤਰਾਲੇ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਜ਼ੇਨਾਨੀ ਨੇ ਕਿਹਾ,''ਕੋਰੀਆ ਵਿਚ ਕੰਮ ਕਰ ਕੇ ਮੈਂ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਮਜ਼ਬੂਤ ਦੋ-ਪੱਖੀ ਸੰਬੰਧ ਹਨ ਅਤੇ ਮੈਂ ਇਸ ਮਜ਼ਬੂਤੀ ਨੂੰ ਬਰਕਰਾਰ ਰੱਖਾਂਗੀ। ਨਾਲ ਹੀ ਆਪਣੇ ਕਾਰਜਕਾਲ ਵਿਚ ਇਸ ਮਜ਼ਬੂਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੀ।'' 

ਜਲਦੀ ਹੀ ਜ਼ੇਨਾਨੀ ਨੂੰ ਰਾਸ਼ਟਰਪਤੀ ਮੂਨ ਜੇਈ-ਇਨ ਨੂੰ ਆਪਣਾ ਵੇਰਵਾ ਦੇਣਾ ਪਵੇਗਾ। ਜ਼ੇਨਾਨੀ ਮੰਡੇਲਾ ਮਰਹੂਮ ਨੇਤਾ ਨੈਲਸਨ ਮੰਡੇਲਾ ਅਤੇ ਉਨ੍ਹਾਂ ਦੀ ਦੂਜੀ ਪਤਨੀ ਵਿਨੀ ਮੰਡੇਲਾ ਦੀ ਸਭ ਤੋਂ ਵੱਡੀ ਬੇਟੀ ਹੈ। ਇਸ ਤੋਂ ਪਹਿਲਾਂ ਉਹ ਅਰਜਨਟੀਨਾ ਵਿਚ 2012 ਤੋਂ 2017 ਤੱਕ ਮਤਲਬ 5 ਸਾਲ ਲਈ ਦੱਖਣੀ ਅਫਰੀਕਾ ਦੀ ਰਾਜਦੂਤ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। ਨਾਲ ਹੀ ਮੌਰੀਸ਼ਸ ਵਿਚ ਉਨ੍ਹਾਂ ਨੂੰ ਹਾਈ ਕਮਿਸ਼ਨਰ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ।


author

Vandana

Content Editor

Related News