ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦੇਹਾਂਤ, ਕੋਰੋਨਾ ਕਾਰਨ ਆਖਰੀ ਇੱਛਾ ਰਹਿ ਗਈ ਅਧੂਰੀ

08/23/2020 6:23:10 PM

ਕੈਪਟਾਊਨ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ।ਇਸ ਦੌਰਾਨ ਖਬਰ ਹੈ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 116ਵਾਂ ਜਨਮਦਿਨ ਮਨਾਉਣ ਦੇ ਚਾਰ ਮਹੀਨੇ ਬਾਅਦ ਦੇਹਾਂਤ ਹੋ ਗਿਆ ਹੈ। ਪਰਿਵਾਰ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਉਹਨਾਂ ਦੇ ਜੀਵਨ ਦੀ ਆਖਰੀ ਇੱਛਾ ਅਧੂਰੀ ਰਹਿ ਗਈ। 8 ਮਈ,1994 ਨੂੰ ਪੈਦਾ ਹੋਏ ਦੱਖਣੀ ਅਫਰੀਕਾ ਦੇ  ਫ੍ਰੇਡੀ ਬਲੋਮ ਦੀ ਇਸ ਦੁਨੀਆ ਤੋਂ ਜਾਂਦੇ-ਜਾਂਦੇ ਇਕ ਇੱਛਾ ਕੋਰੋਨਾਵਾਇਰਸ ਕਾਰਨ ਅਧੂਰੀ ਰਹਿ ਗਈ। ਅਸਲ ਵਿਚ ਫ੍ਰੇਡੀ ਨੂੰ ਸਿਗਰਟ ਪੀਣ ਦਾ ਬਹੁਤ ਸ਼ੌਂਕ ਸੀ ਪਰ ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਉਹਨਾਂ ਨੂੰ ਤੰਬਾਕੂ ਨਹੀਂ ਮਿਲ ਪਾਇਆ ਅਤੇ ਉਹ ਸਿਗਰਟ ਨਹੀਂ ਬਣਾ ਪਾਏ। 

PunjabKesari

ਆਪਣਾ 116ਵਾਂ ਜਨਮਦਿਨ ਮਨਾਉਣ ਦੇ ਬਾਅਦ ਫ੍ਰੇਡੀ ਨੇ ਕਿਹਾ ਸੀ,''ਮੈਂ ਈਸ਼ਵਰ ਦੀ ਕਿਰਪਾ ਨਾਲ ਇੰਨੇ ਦਿਨ ਤੱਕ ਜ਼ਿੰਦਾ ਰਿਹਾ ਹਾਂ।'' ਸਥਾਨਕ ਮੀਡੀਆ ਦੇ ਮੁਤਾਬਕ ਕੋਰੋਨਾਵਾਇਰਸ ਦੇ ਕਾਰਨ ਸਾਵਧਾਨੀ ਦੇ ਤਹਿਤ ਦੱਖਣੀ ਅਫਰੀਕਾ ਵਿਚ ਤਾਲਾਬੰਦੀ ਲਗਾਈ ਗਈ ਹੈ। ਇਸ ਕਾਰਨ ਉਹ ਸਿਗਰਟ ਬਣਾਉਣ ਲਈ ਤੰਬਾਕੂ ਨਹੀਂ ਖਰੀਦ ਪਾਏ। ਇਸ ਨਾਲ ਆਪਣੇ ਜਨਮਦਿਨ 'ਤੇ ਸਿਗਰਟ ਪੀਣ ਦੀ ਉਹਨਾਂ ਦੀ ਇੱਛਾ ਅਧੂਰੀ ਰਹਿ ਗਈ। 116ਵੇਂ ਜਨਮਦਿਨ 'ਤੇ ਉਹਨਾਂ ਦੀ ਇਕੋਇਕ ਇੱਛਾ ਸਿਗਰਟ ਪੀਣ ਦੀ ਹੀ ਸੀ।

PunjabKesari

ਦੱਖਣੀ ਅਫਰੀਕਾ ਨੇ ਤਾਲਾਬੰਦੀ ਦੇ ਕਾਰਨ ਸ਼ਰਾਬ ਅਤੇ ਸਿਗਰਟ 'ਤੇ ਪਾਬੰਦੀ ਲਗਾਈ ਹੋਈ ਹੈ ਤਾਂ ਜੋ ਲੋਕਾਂ ਵੱਲੋਂ ਸੜਕਾਂ 'ਤੇ ਸ਼ਰਾਬ ਪੀ ਕੇ ਹੋਣ ਵਾਲੀ ਕੁੱਟਮਾਰ ਦੇ ਮਾਮਲੇ ਹਸਪਤਾਲ ਵਿਚ ਘੱਟ ਆਉਣ। ਫ੍ਰੇਡੀ ਦੇ ਪੂਰੇ ਪਰਿਵਾਰ ਦੀ ਸਾਲ 1918 ਵਿਚ ਸਪੈਨਿਸ਼ ਫਲੂ ਦੇ ਕਾਰਨ ਮੌਤ ਹੋ ਗਈ ਸੀ। ਉਹਨਾਂ ਨੂੰ ਦੱਖਣੀ ਅਫਰੀਕਾ ਦੀ ਮੀਡੀਆ ਨੇ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਕਰਾਰ ਦਿੱਤਾ ਹੈ। ਪਰਿਵਾਰ ਦੀ ਮੌਤ ਦੋ ਬਾਅਦ ਬਲੋਮ ਨੇ ਆਪਣੇ ਤਿੰਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ। ਪਰਿਵਾਰ ਦੇ ਬੁਲਾਰੇ ਐਂਡ੍ਰੇ ਨਾਇਡੂ ਨੇ ਕਿਹਾ ਕਿ ਉਹਨਾਂ ਦੇ ਦਾਦਾ ਇਕ ਮਜ਼ਬੂਤ ਇੱਛਾ ਸ਼ਕਤੀ ਵਾਲੇ ਇਨਸਾਨ ਸਨ ਅਤੇ ਹਮੇਸ਼ਾ ਆਤਮਵਿਸ਼ਵਾਸ ਨਾਲ ਭਰੇ ਰਹਿੰਦੇ ਸਨ। ਉਹਨਾਂ ਨੇ 2 ਸਾਲ ਤੋਂ ਡਾਕਟਰਾਂ ਕੋਲ ਜਾਣਾ ਬੰਦ ਕਰ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਮੇਰੇ ਦਾਦੇ ਦੀ ਮੌਤ ਕੋਰੋਨਾਵਾਇਰਸ ਕਾਰਨ ਨਹੀਂ ਸਗੋਂ ਸਧਾਰਨ ਤਰੀਕੇ ਨਾਲ ਹੋਈ।


 


Vandana

Content Editor

Related News