ਰਾਸ਼ਟਰਪਤੀ ਜ਼ੇਲੇਨਸਕੀ ਦਾ ਬਿਆਨ, ਜਲਦੀ ਜਾਂ ਥੋੜ੍ਹੀ ਦੇਰ ਤੋਂ ਸਹੀ ਪਰ ਯੁੱਧ ਰੋਕਣ ਲਈ ਰੂਸ ਨਾਲ ਹੋਵੇਗੀ ਵਾਰਤਾ

Friday, Feb 25, 2022 - 02:23 PM (IST)

ਕੀਵ (ਵਾਰਤਾ)  ਯੂਕ੍ਰੇਨ ਖ਼ਿਲਾਫ਼ ਚੱਲ ਰਹੇ ਰੂਸੀ ਹਮਲੇ ਦੇ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸ਼ੁੱਕਰਵਾਰ ਨੂੰ  ਜੰਗ ਦੇ ਖ਼ਾਤਮੇ ਲਈ ਗੱਲਬਾਤ ਹੋਣ ਦੇ ਸੰਕੇਤ ਦਿੰਦੇ ਹੋਏ ਕਿਹਾ ਕਿ ਜਲਦੀ ਜਾਂ ਦੇਰ ਤੋਂ ਹੀ ਸਹੀ ਪਰ ਯੁੱਧ ਰੋਕਣ ਲਈ ਵਾਰਤਾ ਸ਼ੁਰੂ ਹੋਵੇਗੀ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਜਾਰੀ ਇੱਕ ਸੰਦੇਸ਼ ਵਿੱਚ ਕਿਹਾ ਕਿ ਰੂਸ ਨੂੰ ਸਾਡੇ ਨਾਲ ਗੱਲ ਕਰਨੀ ਪਵੇਗੀ ਅਤੇ ਸਾਨੂੰ ਦੱਸਣਾ ਹੋਵੇਗਾ ਕਿ ਯੁੱਧ ਨੂੰ ਕਿਵੇਂ ਖ਼ਤਮ ਕਰਨਾ ਹੈ ਪਰ ਜਿੰਨੀ ਜਲਦੀ ਗੱਲਬਾਤ ਸ਼ੁਰੂ ਹੋਵੇਗੀ, ਨੁਕਸਾਨ ਓਨਾ ਹੀ ਘੱਟ ਹੋਵੇਗਾ।" 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਫਰਾਂਸ, ਭੇਜੇਗਾ ਫ਼ੌਜੀ ਉਪਕਰਨ ਤੇ ਵਿੱਤੀ ਸਹਾਇਤਾ

ਉਹਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਰੂਸ ਵਿਰੁੱਧ ਜਿਹੜੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਉਹ ਨਾਕਾਫੀ ਹਨ। ਇਸ ਵਿਚਕਾਰ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸ ਖ਼ਿਲਾਫ਼ ਫ਼ੌਜੀ ਸਹਾਇਤਾ ਅਤੇ ਪਾਬੰਦੀਆਂ ਲਈ ਬੁਖਾਰੈਸਟ ਨੌ ਸਮੂਹ ਨੂੰ ਅਪੀਲ ਕੀਤੀ ਹੈ।

PunjabKesari

ਜ਼ੇਲੇਂਸਕੀ ਨੇ ਆਪਣੇ ਟਵੀਟ 'ਚ ਕਿਹਾ ਕਿ ਅਸੀਂ ਆਪਣੀ ਆਜ਼ਾਦੀ ਅਤੇ ਆਪਣੀ ਜ਼ਮੀਨ ਦੀ ਰੱਖਿਆ ਕਰਾਂਗੇ ਪਰ ਇਸ ਲਈ ਸਾਨੂੰ ਦੂਜੇ ਦੇਸ਼ਾਂ ਦੀ ਮਦਦ ਦੀ ਲੋੜ ਹੈ। ਇਸ ਮਾਮਲੇ 'ਤੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਬੁਖਾਰੇਸਟ ਨੌਂ ਦੇਸ਼ਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਨੂੰ ਫ਼ੌਜੀ ਸਹਾਇਤਾ ਦੇਣ ਅਤੇ ਰੂਸ 'ਤੇ ਦਬਾਅ ਬਣਾਉਣ ਲਈ ਪ੍ਰਭਾਵੀ ਪਾਬੰਦੀਆਂ ਲਗਾਉਣ। ਇਕੱਠੇ ਮਿਲ ਕੇ ਅਸੀਂ ਰੂਸ ਨੂੰ ਗੱਲਬਾਤ ਲਈ ਮਜਬੂਰ ਕਰ ਸਕਦੇ ਹਾਂ। ਸਾਨੂੰ ਜੰਗ ਵਿਰੋਧੀ ਗਠਜੋੜ ਦੀ ਲੋੜ ਹੈ।

 


Vandana

Content Editor

Related News