ਅਮਰੀਕੀ ਰਾਸ਼ਟਰਪਤੀ ਚੋਣਾਂ ''ਚ ਬਾਲੀਵੁੱਡ ਰੰਗ, ਹੈਰਿਸ ਦੇ ਸਮਰਥਨ ''ਚ ਗੀਤ ਜਾਰੀ

Friday, Oct 18, 2024 - 01:16 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਮੁੱਖ ਚੋਣਾਵੀ ਰਾਜਾਂ ਵਿਚ ਦੱਖਣੀ ਏਸ਼ੀਆਈ ਵੋਟਰਾਂ ਨੂੰ ਇਕਜੁੱਟ ਕਰਨ ਲਈ ਡੈਮੋਕ੍ਰੇਟਿਕ ਪਾਰਟੀ ਦੇ ਇਕ ਭਾਰਤੀ-ਅਮਰੀਕੀ ਸਮਰਥਕ ਨੇ ''ਮੈਂ ਕਮਲਾ ਹੈਰਿਸ-ਟਿਮ ਵਾਲਜ਼ ਨੂੰ ਵੋਟ ਪਾਵਾਂਗਾ'' ਸਿਰਲੇਖ ਵਾਲਾ ਵੀਡੀਓ ਜਾਰੀ ਕੀਤਾ ਹੈ। ਬਾਲੀਵੁੱਡ ਤੋਂ ਪ੍ਰੇਰਿਤ ਵੀਡੀਓ ਦਾ ਸੰਗੀਤ ਰੋਜ਼ਾ ਫਿਲਮ ਦੇ ਮਸ਼ਹੂਰ ਗੀਤ 'ਦਿਲ ਹੈ ਛੋਟਾ ਸਾ, ਛੋਟੀ ਸੀ ਆਸ਼ਾ' 'ਤੇ ਆਧਾਰਿਤ ਹੈ, ਜਿਸ ਦਾ ਉਦੇਸ਼ ਮਿਸ਼ੀਗਨ, ਪੈਨਸਿਲਵੇਨੀਆ, ਵਿਸਕਾਨਸਿਨ, ਜਾਰਜੀਆ, ਨੇਵਾਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ 'ਚ ਦੱਖਣੀ ਏਸ਼ੀਆਈ ਵੋਟਰਾਂ ਨੂੰ ਇਕਜੁੱਟ ਕਰਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਨਿਆਂ ਵਿਭਾਗ ਦਾ ਦਾਅਵਾ, ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਰਾਅ ਅਧਿਕਾਰੀ ਨੇ ਰਚੀ

ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਰਾਸ਼ਟਰੀ ਵਿੱਤ ਕਮੇਟੀ ਦੇ ਮੈਂਬਰ ਅਜੈ ਭੁਟੋਰੀਆ ਨੇ ਕਿਹਾ, "ਇਹ ਸਾਡੇ ਸਾਰਿਆਂ ਲਈ ਇਕੱਠੇ ਹੋਣ ਅਤੇ ਕਮਲਾ ਹੈਰਿਸ ਲਈ ਆਪਣਾ ਸਮਰਥਨ ਦਿਖਾਉਣ ਦਾ ਸਮਾਂ ਹੈ।" ਉਨ੍ਹਾਂ ਨੇ ਵੋਟਰਾਂ ਨੂੰ ਵੀ ਹੈਰਿਸ ਅਤੇ ਉਸਦੇ ਉਪ-ਰਾਸ਼ਟਰਪਤੀ ਉਮੀਦਵਾਰ ਦਾ ਸਮਰਥਨ ਕਰਨ ਅਤੇ ਟਿਮ ਵਾਲਜ਼ ਲਈ ਵੋਟਿੰਗ ਨੂੰ ਉਤਸ਼ਾਹਿਤ ਕਰਨ ਲਈ ਹੋਰ ਬਾਲੀਵੁੱਡ-ਪ੍ਰੇਰਿਤ ਵੀਡੀਓ ਜਾਰੀ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। "ਮੈਂ ਕਮਲਾ ਹੈਰਿਸ-ਟਿਮ ਵਾਲਜ਼ ਨੂੰ ਵੋਟ ਪਾਵਾਂਗਾ" ਸਿਰਲੇਖ ਵਾਲੇ ਵੀਡੀਓ ਵਿੱਚ ਤੇਲਗੂ, ਗੁਜਰਾਤੀ, ਪੰਜਾਬੀ, ਹਿੰਦੀ, ਬੰਗਾਲੀ, ਤਾਮਿਲ, ਮਲਿਆਲਮ ਅਤੇ ਉਰਦੂ ਸਮੇਤ ਕਈ ਭਾਸ਼ਾਵਾਂ ਵਿੱਚ ਸੰਦੇਸ਼ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News