ਅਮਰੀਕਾ ''ਚ ਕਿਤੇ ਤੂਫਾਨ ਨੇ ਮਚਾਈ ਤਬਾਹੀ ਤੇ ਕਿਤੇ ਭਿਆਨਕ ਗਰਮੀ ਦਾ ਕਹਿਰ

09/04/2017 2:36:06 AM

ਸੈਨ ਫ੍ਰਾਂਸਿਸਕੋ — ਅਮਰੀਕਾ ਦਾ ਇਕ ਹਿੱਸਾ ਜਿਹੜਾ ਤੂਫਾਨ ਨਾਲ ਤਬਾਹ ਹੈ ਤਾਂ ਦੂਜਾ ਖੇਤਰ ਗਰਮੀ ਨਾਲ ਸੜ ਰਿਹਾ ਹੈ। ਕੈਲੇਫੋਰਨੀਆ 'ਚ ਗਰਮ ਹਵਾਵਾਂ ਚੱਲ ਰਹੀਆਂ ਹਨ। ਸੈਨ ਫ੍ਰਾਂਸਿਸਕੋ ਦਾ ਤਾਪਮਾਨ ਰਿਕਾਰਡ 42.7 ਡਿਗਰੀ 'ਤੇ ਪਹੁੰਚ ਚੁੱਕਿਆ ਹੈ। ਇਸ ਤੋਂ ਪਹਿਲਾਂ ਇਥੋਂ ਦਾ ਤਾਪਮਾਨ ਸਾਲ 2000 'ਚ ਵਧ ਤੋਂ ਵਧ 39.4 ਡਿਗਰੀ ਤੱਕ ਗਿਆ ਸੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨ੍ਹਾਂ 'ਚ ਵੀ ਗਰਮੀ ਤੋਂ ਰਾਹਤ ਨਹੀਂ ਮਿਲੇਗੀ।

PunjabKesari
ਸੈਨ ਫ੍ਰਾਂਸਿਸਕੋ ਦੇ ਕੁਝ ਇਲਾਕਿਆਂ 'ਚ ਪਾਰਾ 46 ਡਿਗਰੀ ਤੋਂ ਪਾਰ ਤੱਕ ਜਾ ਸਕਦਾ ਹੈ। ਦੂਜੇ ਪਾਸੇ ਲਾਂਸ ਲਾਂਸ ਏਜੰਲਸ ਦੇ ਜੰਗਲਾਂ 'ਚ ਲੱਗੀ ਅੱਗ ਤੇਜ਼ ਨਾਲ ਵਧਦੀ ਜਾ ਰਹੀ ਹੈ। ਇਸ ਦੇ ਕਾਰਨ ਐਮਰਜੰਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। 

PunjabKesari
ਅੱਗ ਕਾਰਨ ਜੰਗਲੀ ਖੇਤਰ ਨਾਲ ਲੱਗਦੇ ਇਲਾਕਿਆਂ 'ਚੋਂ ਲੋਕਾਂ ਨੂੰ ਘਰਾਂ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਅੱਗ 'ਤੇ ਕਾਬੂ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ 500 ਕਰਮਚਾਰੀ ਲਾਏ ਹਨ। ਲਾਂਸ ਏਜੰਲਸ 'ਚ ਵੀ ਇਸ ਸਾਲ ਰਿਕਾਰਡ ਗਰਮੀ ਪੈ ਰਹੀ ਹੈ। ਫਿਲਹਾਲ ਇਥੋਂ ਦਾ ਤਾਪਮਾਨ 38 ਡਿਗਰੀ ਦੇ ਆਲੇ-ਦੁਆਲੇ ਹੈ। 
ਅੱਗ 8 ਹਜ਼ਾਰ ਏਕੜ ਦੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਚੁੱਕੀ ਹੈ। 3.5 ਹਜ਼ਾਰ ਏਕੜ ਦਾ ਖੇਤਰ ਤਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਰਵੇ ਤੂਫਾਨ ਨੇ ਟੈਕਸਾਸ, ਹਿਊਸਟਨ, ਲੁਸਿਆਨਾ ਆਦਿ ਇਲਾਕਿਆਂ 'ਚ ਭਾਰੀ ਤਬਾਹੀ ਮਚਾਈ ਸੀ। ਇਸ 'ਚ 30 ਤੋਂ ਵਧ ਲੋਕਾਂ ਦੀ ਜਾਨ ਗਈ ਸੀ।

 


Related News