ਪਾਕਿਸਤਾਨ ਦੇ ਇਕ ਸਕੂਲ ਸਮੂਹ ਨੇ ਪੰਜਾਬੀ ਭਾਸ਼ਾ ''ਤੇ ਲਾਈ ਪਾਬੰਦੀ, ਪੰਜਾਬੀ ਨੂੰ ਕਿਹਾ ''ਖਰਾਬ ਭਾਸ਼ਾ''

Monday, Oct 17, 2016 - 01:42 AM (IST)

ਪਾਕਿਸਤਾਨ ਦੇ ਇਕ ਸਕੂਲ ਸਮੂਹ ਨੇ ਪੰਜਾਬੀ ਭਾਸ਼ਾ ''ਤੇ ਲਾਈ ਪਾਬੰਦੀ, ਪੰਜਾਬੀ ਨੂੰ ਕਿਹਾ ''ਖਰਾਬ ਭਾਸ਼ਾ''

ਲਾਹੌਰ— ਪਾਕਿਸਤਾਨ ''ਚ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਮਾਲਕੀ ਵਾਲੇ ਨਿੱਜੀ ਸਕੂਲਾਂ ਨੇ ਪੰਜਾਬੀ ਨੂੰ ''ਖਰਾਬ ਭਾਸ਼ਾ'' ਦੱਸਦੇ ਹੋਏ ਕੰਪਲੈਕਸ ਦੇ ਅੰਦਰ ਅਤੇ ਬਾਹਰ ਇਸ ''ਤੇ ਪਾਬੰਦੀ ਲਗਾ ਦਿੱਤੀ ਹੈ। ਵੱਡੀ ਗਿਣਤੀ ''ਚ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਦਿ ਬੀਕਨਹਾਊਸ ਸਕੂਲ ਸਿਸਟਮ (ਬੀ. ਐੱਸ. ਐੱਸ.) ਨੇ ਹਾਲ ਹੀ ''ਚ ਮਾਪਿਆਂ ਲਈ ਇਕ ਅਧਿਸੂਚਨਾ ਜਾਰੀ ਕਰ  ਕੇ ਪੰਜਾਬੀ ਨੂੰ ਬੱਚਿਆਂ ਤੇ ਮਾਤਾ-ਪਿਤਾ ਲਈ ''ਖਰਾਬ ਭਾਸ਼ਾ'' ਐਲਾਨਿਆ। ਅਧਿਸੂਚਨਾ ਦੇ 5ਵੇਂ ਬਿੰਦੂ ''ਚ ਕਿਹਾ ਗਿਆ ਹੈ ਕਿ ਖਰਾਬ ਭਾਸ਼ਾ ਨੂੰ ਸਵੇਰੇ ਸਕੂਲ ਦੇ ਸਮੇਂ ਸਕੂਲ ਕੰਪਲੈਕਸ ਅੰਦਰ ਅਤੇ ਬਾਹਰ ਇਜਾਜ਼ਤ ਨਹੀਂ ਹੈ। ਨੋਟਿਸ ''ਚ ਖਰਾਬ ਭਾਸ਼ਾ ਨੂੰ ਸਪੱਸ਼ਟ ਕਰਦੇ ਹੋਏ ''ਤਾਅਨੇ, ਅਪਸ਼ਬਦ, ਪੰਜਾਬੀ ਅਤੇ ਨਫਰਤ ਫੈਲਾਉਣ ਵਾਲੇ ਭਾਸ਼ਣ ਨੂੰ ਖਰਾਬ ਭਾਸ਼ਾ'' ਦੱਸਿਆ। ਕਈ ਮਾਪਿਆਂ, ਪ੍ਰਮੁੱਖ ਪੰਜਾਬੀ ਭਾਸ਼ਾ ਵਰਕਰਾਂ ਤੇ ਸਾਹਿਤਕ ਸੰਗਠਨਾਂ ਨੇ ਸਕੂਲ ਪ੍ਰਸ਼ਾਸਨ ਨੂੰ ਇਸ ਅਧਿਸੂਚਨਾ ਨੂੰ ਤੁਰੰਤ ਵਾਪਸ ਲੈਣ ਅਤੇ ਪੰਜਾਬੀ ਮਾਤ ਭਾਸ਼ਾ ਵਾਲਿਆਂ ਕੋਲੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।


Related News