ਡਾਟਾ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ, ਫੇਸਬੁੱਕ ਖਿਲਾਫ ਜਾਂਚ ਕਰਨਗੇ 40 ਅਟਾਰਨੀ ਜਨਰਲ

Tuesday, Oct 08, 2019 - 09:28 PM (IST)

ਡਾਟਾ ਸੁਰੱਖਿਆ ਨੂੰ ਲੈ ਕੇ ਵਧੀ ਚਿੰਤਾ, ਫੇਸਬੁੱਕ ਖਿਲਾਫ ਜਾਂਚ ਕਰਨਗੇ 40 ਅਟਾਰਨੀ ਜਨਰਲ

ਸਾਨ ਫ੍ਰਾਂਸਿਸਕੋ— ਅਮਰੀਕਾ 'ਚ ਫੇਸਬੁੱਕ ਦੇ ਖਿਲਾਫ ਵੱਡੀ ਜਾਂਚ ਦੀ ਜ਼ਮੀਨ ਤਿਆਰ ਹੋ ਗਈ ਹੈ। ਦੁਨੀਆ ਦੀ ਇਸ ਸੋਸ਼ਲ ਮੀਡੀਆ ਦੀ ਇਸ ਦਿੱਗਜ ਨੈੱਟਵਰਕਿੰਗ ਸਾਈਟ ਦੇ ਖਿਲਾਫ ਜਾਂਚ ਲਈ ਕਰੀਬ 40 ਅਮਰੀਕੀ ਸੂਬਿਆਂ ਦੇ ਅਟਾਰਨੀ ਜਨਰਲਾਂ ਨੇ ਹੱਥ ਮਿਲਾਇਆ ਹੈ। ਉਹ ਇਕੱਠੇ ਮਿਲ ਕੇ ਜਾਂਚ ਕਰਨਗੇ।

ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਇਨ੍ਹਾਂ ਅਟਾਰਨੀ ਜਨਰਲਾਂ ਨੇ ਸੋਮਵਾਰ ਨੂੰ ਨਿਆ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨਿਊਯਾਰਕ ਦੀ ਅਟਾਰਨੀ ਜਨਰਲ ਲੋਟਿਟਿਆ ਜੇਮਸ ਨੇ ਕਿਹਾ ਕਿ ਫੇਸਬੁੱਕ ਦੀ ਜਾਂਚ ਨੂੰ ਲੈ ਕੇ ਸਾਡੀ ਨਿਆ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਈ। ਅਸੀਂ ਫੇਸਬੁੱਕ ਦੇ ਖਿਲਾਫ ਇਹ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਰਹੇ ਹਾਂ ਕਿ ਕੀ ਉਸ ਦੀਆਂ ਕਾਰਵਾਈਆਂ ਨਾਲ ਗਾਹਕਾਂ ਦਾ ਡਾਟਾ ਖਤਰੇ 'ਚ ਪੈ ਰਿਹਾ ਹੈ ਜਾਂ ਨਹੀਂ। ਇਸ ਦਾ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਗਾਹਕਾਂ ਨੂੰ ਮਿਲਣ ਵਾਲੀ ਗੁਣਵੱਤਾ 'ਚ ਕੋਈ ਕਮੀ ਕੀਤੀ ਗਈ ਜਾਂ ਵਿਗਿਆਪਨ ਦਾ ਰੇਟ ਵਧਾਇਆ ਗਿਆ?

ਫੇਸਬੁੱਕ, ਗੂਗਲ, ਐਪਲ, ਅਮੇਜ਼ਨ ਦੇ ਖਿਲਾਫ ਜਾਂਚ
ਦੱਸ ਦਈਏ ਕਿ ਅਮਰੀਕੀ ਸੰਸਦ ਦੀ ਐਂਟੀਟ੍ਰਸਟ ਕਮੇਟੀ ਪਹਿਲਾਂ ਤੋਂ ਫੇਸਬੁੱਕ, ਗੂਗਲ, ਐਪਲ, ਅਮੇਜ਼ਨ ਤੇ ਦੂਜੀਆਂ ਟੈਕ ਕੰਪਨੀਆਂ ਦੇ ਖਿਲਾਫ ਜਾਂਚ ਕਰ ਰਹੀ ਹੈ। ਇਸ ਜਾਂਚ 'ਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ ਕਿ ਕੰਪਨੀ ਮੁਕਾਬਲੇ 'ਚ ਰੁਕਾਟਵ ਬਣੀ ਜਾਂ ਇਨ੍ਹਾਂ ਦੀ ਕਾਰਵਾਈ ਨਾਲ ਗਾਹਕਾਂ ਨੂੰ ਨੁਕਸਾਨ ਪਹੁੰਚਿਆ?

ਫੇਸਬੁੱਕ ਨੂੰ ਵੀਡੀਓ ਏਡ ਨਾਲ ਜੁੜੇ ਇਕ ਮਾਮਲੇ ਦੇ ਨਿਪਟਾਰੇ ਦੇ ਲਈ ਚਾਰ ਕਰੋੜ ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ। ਫੇਸਬੁੱਕ ਨੇ ਆਪਣੇ ਪਲੇਟਫਾਰਨ 'ਤੇ ਚੱਲ ਰਹੀ ਵੀਡੀਓ ਏਡ ਦੇ ਸਮੇਂ ਦੀ ਗਣਨਾ ਕਰਨ 'ਚ ਗਲਤੀ ਕੀਤੀ ਸੀ। ਇਸ ਚੂਕ ਦੇ ਲਈ ਵਿਗਿਆਪਨਦਾਤਾਵਾਂ ਨੇ ਫੇਸਬੁੱਕ 'ਤੇ ਮੁਕੱਦਮਾ ਕੀਤਾ ਸੀ। ਇਨ੍ਹਾਂ ਦੀ ਪਟੀਸ਼ਨ 'ਤੇ ਅਮਰੀਕਾ ਦੇ ਸੰਘੀ ਵਪਾਰ ਕਮਿਸ਼ਨ ਨੇ ਇਹ ਫੈਸਲਾ ਸੁਣਾਇਆ ਹੈ।


author

Baljit Singh

Content Editor

Related News