ਦੁਬਈ 'ਚ ਸੂਰਜ ਗ੍ਰਹਿਣ ਦੇਖਣ ਲਈ ਇਕੱਠੇ ਹੋਏ ਲੋਕ, ਦੇਖੋ 'ਰਿੰਗ ਆਫ ਫਾਇਰ' ਦਾ ਨਜ਼ਾਰਾ

12/26/2019 10:31:34 AM

ਦੁਬਈ— ਸਵੇਰੇ 8 ਵਜੇ ਤੋਂ ਸੂਰਜ ਗ੍ਰਹਿਣ ਸ਼ੁਰੂ ਹੋ ਚੁੱਕਾ ਹੈ। ਇਹ ਸੂਰਜ ਗ੍ਰਹਿਣ ਇਸ ਲਈ ਖਾਸ ਹੈ ਕਿਉਂਕਿ ਇਸ ਨੂੰ ਦੁਨੀਆ ਦੇ ਵੱਡੇ ਹਿੱਸੇ 'ਚ ਦੇਖਿਆ ਜਾ ਸਕਦਾ ਹੈ। ਇਹ ਸੂਰਜ ਗ੍ਰਹਿਣ ਸਾਊਦੀ ਅਰਬ ਸਣੇ ਸਾਰੇ ਖਾੜੀ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ। ਇਸ ਦੇ ਇਲਾਵਾ ਸਾਰੇ ਏਸ਼ੀਆਈ ਦੇਸ਼ਾਂ ਅਤੇ ਆਸਟ੍ਰੇਲੀਆ 'ਚ ਵੀ ਇਸ ਨੂੰ ਦੇਖਿਆ ਗਿਆ। ਆਬੂ ਧਾਬੀ 'ਚ ਸੂਰਜ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਦੀ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਹੈ। ਵੱਖ-ਵੱਖ ਸ਼ਹਿਰਾਂ 'ਚ ਸੂਰਜ ਗ੍ਰਹਿਣ ਦਾ ਵੱਖਰਾ ਹੀ ਨਜ਼ਰ ਆ ਰਿਹਾ ਹੈ।

PunjabKesari

ਰਿੰਗ ਆਫ ਫਾਇਰ—
ਲੋਕਾਂ 'ਚ ਇਸ ਸੂਰਜ ਗ੍ਰਹਿਣ ਨੂੰ ਲੈ ਕੇ ਉਤਸ਼ਾਹ ਹੈ ਕਿਉਂਕਿ ਇਸ 'ਚ 'ਰਿੰਗ ਆਫ ਫਾਇਰ' ਦੇਖਣ ਨੂੰ ਮਿਲੇਗਾ। ਦੁਬਈ 'ਚ ਸਵੇਰੇ 9 ਵਜੇ ਰਿੰਗ ਆਫ ਫਾਇਰ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਸਾਂਝੀਆਂ ਹੋ ਰਹੀਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਖਾਸ ਚਸ਼ਮਾ ਲਗਾ ਕੇ ਸੂਰਜ ਗ੍ਰਹਿਣ ਦੇਖ ਰਹੇ ਹਨ । ਹਾਲਾਂਕਿ ਕਈ ਲੋਕਾਂ ਨੇ ਦੂਰਬੀਨ ਫੜੀ ਹੋਈ ਹੈ।
PunjabKesari

ਕਿਵੇਂ ਬਣਦਾ ਹੈ ਰਿੰਗ ਆਫ ਫਾਇਰ?
ਦਰਅਸਲ ਜਦ ਚੰਦਰਮਾ ਸੂਰਜ ਤੇ ਧਰਤੀ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਦਾ ਸਿਰਫ ਕਿਨਾਰੇ ਦਾ ਹਿੱਸਾ ਨਜ਼ਰ ਆਇਆ ਹੈ। ਅਜਿਹੇ 'ਚ ਇਕ ਚਮਕਦੀ ਹੋਈ ਰਿੰਗ ਦਿਖਾਈ ਦਿੰਦੀ ਹੈ। ਇਸ ਨੂੰ 'ਰਿੰਗ ਆਫ ਫਾਇਰ' ਕਹਿੰਦੇ ਹਨ। ਇਹ ਤਦ ਬਣਦਾ ਹੈ ਜਦ ਪੂਰੇ ਸੂਰਜ 'ਤੇ ਗ੍ਰਹਿਣ ਪੈਂਦਾ ਹੈ। ਚੰਦਰਮਾ ਦਾ ਆਕਾਰ ਛੋਟਾ ਹੋਣ ਕਾਰਨ ਇਹ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਨਹੀਂ ਪਾਉਂਦਾ ਤੇ 'ਰਿੰਗ ਆਫ ਫਾਇਰ' ਦਿਖਾਈ ਦਿੰਦਾ ਹੈ। ਅਗਲਾ ਸੂਰਜ ਗ੍ਰਹਿਣ 21 ਜੂਨ, 2020 ਨੂੰ ਲੱਗੇਗਾ ਜਦ ਸਾਲ ਦਾ ਵੱਡਾ ਦਿਨ ਹੁੰਦਾ ਹੈ।
 

ਕਿਵੇਂ ਲੱਗਦਾ ਹੈ ਗ੍ਰਹਿਣ—
ਸੂਰਜ ਗ੍ਰਹਿਣ ਇਕ ਖਗੋਲੀ ਘਟਨਾ ਹੈ। ਜਦ ਸੂਰਜ ਅਤੇ ਧਰਤੀ ਵਿਚਕਾਰ ਚੰਦਰਮਾ ਆ ਜਾਂਦਾ ਹੈ ਤਾਂ ਸੂਰਜ ਗ੍ਰਹਿਣ ਲੱਗਦਾ ਹੈ। ਇਹ ਘਟਨਾ ਮੱਸਿਆ ਨੂੰ ਹੁੰਦੀ ਹੈ। ਇਸੇ ਤਰ੍ਹਾਂ ਜਦ ਸੂਰਜ ਅਤੇ ਚੰਦਰਮਾ ਵਿਚਕਾਰ ਧਰਤੀ ਆ ਜਾਂਦੀ ਹੈ ਤਾਂ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ। ਇਹ ਘਟਨਾ ਪੁੰਨਿਆ ਨੂੰ ਹੁੰਦੀ ਹੈ। ਚੰਦਰ ਗ੍ਰਹਿਣ ਦੌਰਾਨ ਸਮੁੰਦਰ 'ਚ ਵੀ ਹਲਚਲ ਹੁੰਦੀ ਹੈ ਤੇ ਜਵਾਰ ਭਾਟਾ ਵੱਡਾ ਹੋ ਜਾਂਦਾ ਹੈ।


Related News