ਮਸ਼ਹੂਰ Influencer 5 ਸਾਥੀਆਂ ਸਮੇਤ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
Thursday, Dec 12, 2024 - 04:28 PM (IST)
ਕੈਨੇਡਾ- 'ਹਾਂਜੀ ਕੀ ਚਾਹੀਦੈ' ਸ਼ਬਦਾਵਲੀ ਨਾਲ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀ 'ਰੁਖਸਾਰ' ਨੂੰ ਕੈਨੇਡਾ 'ਚ ਰੰਗਦਾਰੀ ਦੇ ਮਾਮਲੇ 'ਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਨੇ ਇਸ ਮਾਮਲੇ 'ਚ ਉਸ ਨਾਲ 4 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਸਿਧਾਰਥ ਸ਼ੁਕਲਾ ਦੇ ਜਨਮਦਿਨ ਮੌਕੇ ਸ਼ਹਿਨਾਜ਼ ਗਿੱਲ ਹੋਈ ਭਾਵੁਕ, ਸਾਂਝੀ ਕੀਤੀ ਪੋਸਟ
21 ਸਾਲਾ ਰੁਖਸਾਰ ਅਚਕਜ਼ਈ, ਬਰੈਂਪਟਨ ਦੀ ਰਹਿਣ ਵਾਲੀ ਹੈ, ਜਿਸ ਨੂੰ ਸਤੰਬਰ 2023 ਦੀਆਂ ਘਟਨਾਵਾਂ ਲਈ 30 ਜੁਲਾਈ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਰੁਖਸਾਰ ‘ਹਾਂਜੀ ਕੀ ਚਾਹੀਦਾ’ ਦੀ ਸ਼ਬਦਾਵਲੀ ਨਾਲ ਕਾਫ਼ੀ ਚਰਚਿਤ ਹੈ। ਪੰਜਾਬ ਦੇ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਕਰਨ ਲਈ ਅਤੇ ਵੀਡੀਓਜ਼ ਬਣਾਉਣ ਲਈ ਅਕਸਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਰਹੇ ਹਨ।ਰੀਜਨ ਆਫ਼ ਪੀਲ- ਪੀਲ ਰੀਜਨਲ ਪੁਲਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF) ਦੇ ਜਾਂਚਕਰਤਾਵਾਂ ਨੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਰੈਂਪਟਨ ਅਤੇ ਮਿਸੀਸਾਗਾ 'ਚ ਵਾਪਰੀਆਂ ਫਿਰੌਤੀ-ਸਬੰਧਤ ਘਟਨਾਵਾਂ ਦੇ ਸਬੰਧ 'ਚ ਕਈ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ ਚਾਰ ਹਥਿਆਰ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ- Poonam Pandey ਕੈਮਰੇ ਅੱਗੇ ਹੋਈ Oops Moment ਦਾ ਸ਼ਿਕਾਰ, ਦੋਸਤ ਨੇ ਕੀਤੀ ਗੰਦੀ ਹਰਕਤ
ਪੁਲਸ ਵੱਲੋਂ ਫੜੇ ਗਏ ਇਨ੍ਹਾਂ 5 ਮੁਲਜ਼ਮਾਂ ਤੋਂ ਚਾਰ ਹਥਿਆਰ ਜ਼ਬਤ ਕੀਤੇ ਹਨ ਅਤੇ ਕਈ ਇਲਜ਼ਾਮ ਲਗਾਏ ਹਨ, ਜਿਨ੍ਹਾਂ ਵਿੱਚ ਜਬਰੀ ਵਸੂਲੀ, ਅਪਰਾਧ ਕਰਨ ਦੀ ਸਾਜ਼ਿਸ਼, ਅਣਅਧਿਕਾਰਤ ਯੰਤਰ ਜਾਂ ਗੋਲਾ ਬਾਰੂਦ ਰੱਖਣ, ਬੰਦੂਕ, ਹਥਿਆਰ, ਵਰਜਿਤ ਯੰਤਰ ਜਾਂ ਗੋਲਾ ਬਾਰੂਦ ਦੀ ਲਾਪਰਵਾਹੀ ਨਾਲ ਵਰਤੋਂ ਅਤੇ ਅਪਰਾਧ ਰਾਹੀਂ ਜਾਇਦਾਦ ਦਾ ਕਬਜ਼ਾ ਅਤੇ ਰੰਗਦਾਰੀ ਮੰਗਣ ਦੇ ਇਲਜ਼ਾਮ ਹਨ।
ਇਹ ਵੀ ਪੜ੍ਹੋ-ਸ਼ੂਟਿੰਗ ਦੌਰਾਨ ਅਦਾਕਾਰ ਅਕਸ਼ੈ ਕੁਮਾਰ ਹੋਏ ਜ਼ਖਮੀ
ਫੜੇ ਗਏ ਵਿਅਕਤੀਆਂ 'ਚ 4 ਭਾਰਤੀ ਮੂਲ ਦੇ
ਪੀਲ ਰੀਜਨਲ ਪੁਲਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਰੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ 27 ਸਾਲਾ ਬੰਧੂਮਾਨ ਸੇਖੋਂ, 25 ਸਾਲਾ ਹਰਮਨਜੀਤ ਸਿੰਘ, 44 ਸਾਲਾ ਤੇਜਿੰਦਰ ਤਤਲਾ, 21 ਸਾਲਾ ਰੁਖਸਾਰ ਅਚਕਜ਼ਈ, 24 ਸਾਲਾ ਦਿਨੇਸ਼ ਕੁਮਾਰ ਅਤੇ ਵਜੋਂ ਹੋਈ ਹੈ। ਉਹ ਕੁੱਲ 16 ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।