...ਤਾਂ ਇਸ ਕਾਰਣ ਬੰਗਲਾਦੇਸ਼ 'ਚ ਵਧੀ ਕੋਰੋਨਾ ਮਹਾਮਾਰੀ

Thursday, May 13, 2021 - 10:25 PM (IST)

ਢਾਕਾ-ਈਦ ਉਲ ਫਿਤਰ ਦਾ ਤਿਉਹਾਰ ਮਨਾਉਣ ਲਈ ਹਜ਼ਾਰਾਂ ਲੋਕ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਵੀਰਵਾਰ ਨੂੰ ਆਪਣੇ-ਆਪਣੇ ਪਿੰਡਾਂ ਲਈ ਰਵਾਨਾ ਹੋ ਗਏ। ਹਾਲਾਂਕਿ, ਸਰਕਾਰ ਨੇ ਚਿਤਾਵਨੀ ਜਾਰੀ ਕਰ ਰੱਖੀ ਸੀ ਕਿ ਲੋਕਾਂ ਦੇ ਇਸ ਤਰ੍ਹਾਂ ਇਕ ਥਾਂ ਤੋਂ ਦੂਜੇ ਥਾਂ 'ਤੇ ਜਾਣ ਨਾਲ ਦੇਸ਼ 'ਚ ਮਹਾਮਾਰੀ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਦੇਸ਼ 'ਚ ਐਤਵਾਰ ਤੱਕ ਲਾਗੂ ਲਾਕਡਾਊਨ ਦੀ ਉਲੰਘਣਾ ਕਰਦੇ ਹੋਏ ਢਾਕਾ ਦੇ ਐਗਜ਼ਿਟ ਪੁਆਇੰਟਸ 'ਤੇ ਲੋਕਾਂ ਦੀ ਭੀੜ ਨਜ਼ਰ ਆਈ।

ਇਹ ਵੀ ਪੜ੍ਹੋ-2027 ਤੋਂ ਪਹਿਲਾਂ ਹੀ ਚੀਨ ਤੋਂ ਵਧੇਰੇ ਆਬਾਦੀ ਵਾਲਾ ਹੋਵੇਗਾ ਇਹ ਦੇਸ਼

ਲੰਬੀ ਦੂਰੀ ਦੀ ਯਾਤਰਾ ਬੱਸਾਂ ਅਤੇ ਟਰੇਨਾਂ ਨੂੰ ਮੁਅੱਤਲ ਕੀਤੇ ਜਾਣ ਨਾਲ ਸੜਕਾਂ 'ਤੇ ਪੁਲਸ ਵੱਲ਼ੋਂ ਬੈਰੀਕੇਡ ਲਾਏ ਜਾਣ ਦੇ ਬਾਵਜੂਦ ਲੋਕ ਨਹੀਂ ਰੁਕੇ ਅਤੇ ਉਹ ਟਰੱਕਾਂ, ਛੋਟੋ ਵਾਹਨਾਂ ਅਤੇ ਕਿਸ਼ਤੀਆਂ ਰਾਹੀਂ ਨਦੀਆਂ ਨੂੰ ਪਾਰ ਕਰ ਕੇ ਵੱਡੀ ਗਿਣਤੀ 'ਚ ਆਪਣੇ-ਆਪਣੇ ਪਿੰਡਾਂ ਲਈ ਰਵਾਨਾ ਹੋ ਗਏ। ਬੁੱਧਵਾਰ ਤੋਂ ਜਾਰੀ ਇਸ ਤਰ੍ਹਾਂ ਦੇ ਹਫੜਾ-ਦਫੜੀ ਦੇ ਹਾਲਾਤ 'ਚ ਘਟੋ-ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੰਗਲਾਦੇਸ਼ ਦੇ ਮਹਾਮਾਰੀ ਵਿਗਿਆਨ ਸੰਸਥਾਨ ਨੇ ਇਕ ਸੀਨੀਅਰ ਵਿਗਿਆਨ ਅਧਿਕਾਰੀ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਇਥੇ ਵਾਇਰਸ ਦਾ ਕਿਹੜਾ ਵੈਰੀਐਂਟ ਹੈ ਪਰ ਮੁੱਦਾ ਇਹ ਹੈ ਕਿ ਲੋਕ ਮਾਸਕ ਪਾਉਂਦੇ ਹਨ ਜਾਂ ਨਹੀਂ ਅਤੇ ਭੀੜ ਤੋਂ ਬਚਦੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ-ਪਿਛਲੇ 24 ਘੰਟਿਆਂ ਦੌਰਾਨ ਰੂਸ 'ਚ ਕੋਰੋਨਾ ਵਾਇਰਸ ਦੇ 8 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਹੋਈ ਪੁਸ਼ਟੀ

ਉਨ੍ਹਾਂ ਨੇ ਕਿਹਾ ਕਿ ਛੁੱਟੀ (ਈਦ) ਦੀ ਭੀੜ ਕਰਾਣ ਵਾਇਰਸ ਦੇ ਫੈਲਣ ਦਾ ਜੋਖਿਮ ਹੈ। ਦੇਸ਼ ਨੇ ਵੀਰਵਾਰ ਤੋਂ ਸ਼ੁਰੂ ਹੋਈਆਂ ਛੁੱਟੀਆਂ ਕਾਰਣ ਟੀਕੇ ਦੀ ਦੂਜੀ ਖੁਰਾਕ ਦੇਣ ਦਾ ਕੰਮ ਤਿੰਨ ਦਿਨ ਲਈ ਮੁਲਵਤੀ ਕਰ ਦਿੱਤਾ ਪਰ ਇਸ ਨੂੰ ਟੀਕਿਆਂ ਦੀ ਕਮੀ ਕਾਰਣ ਇਹ ਕੰਮ ਰੋਕਣਾ ਪੈ ਸਕਦਾ ਹੈ। ਬੰਗਲਾਦੇਸ਼ 'ਚ ਟੀਕਿਆਂ ਦੀ ਕਮੀ ਦਾ ਸੰਕਟ ਉਸ ਵੇਲੇ ਸ਼ਰੂ ਹੋਇਆ ਜਦ ਭਾਰਤ ਨੇ ਆਪਣੇ ਇਥੇ ਮਹਾਮਾਰੀ ਦੀ ਦੂਜੀ ਲਹਿਰ ਕਾਰਣ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ ਐਸਟ੍ਰਾਜੇਨੇਕਾ ਟੀਕੇ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ। ਹਾਲਾਂਕਿ ਚੀਨ ਤੋਂ ਕੋਵਿਡ ਰੋਕੂ ਟੀਕੇ ਮਿਲਣ ਨਾਲ ਦੇਸ਼ ਨੂੰ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ।

ਇਹ ਵੀ ਪੜ੍ਹੋ-ਧਮਾਕੇ 'ਚ ਜ਼ਖਮੀ ਹੋਏ ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਇਲਾਜ ਲਈ ਜਰਮਨੀ ਰਵਾਨਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News