...ਤਾਂ ਇਸ ਕਾਰਨ ਅਫਰੀਕਾ CDC ਨੇ ਬ੍ਰਿਟੇਨ ਦੇ ਇਸ ਫੈਸਲੇ ਦੀ ਕੀਤੀ ਨਿੰਦਾ
Friday, Sep 24, 2021 - 12:30 AM (IST)
ਲਾਗੋਸ-ਅਫੀਰਕਾ ਰੋਗ ਕੰਟਰੋਲ ਕੇਂਦਰ (ਸੀ.ਡੀ.ਸੀ.) ਦੇ ਡਾਇਰੈਕਟਰ ਡਾ. ਜਾਨ ਨੇਕੇਂਗਾਸੋਂਗ ਨੇ ਵੀਰਵਾਰ ਨੂੰ ਬ੍ਰਿਟੇਨ ਦੇ ਉਸ ਫੈਸਲੇ ਦੀ ਆਲੋਚਨਾ ਕੀਤੀ ਜਿਸ ਦੇ ਮੁਤਾਬਕ ਕੁਝ ਖੇਤਰਾਂ ਦੇ ਯਾਤਰੀਆਂ ਨੂੰ ਟੀਕਾਕਰਨ ਕਰਵਾਉਣ ਦੇ ਬਾਵਜੂਦ ਇੰਗਲੈਂਡ ਜਾਣ 'ਤੇ ਇਕਾਂਤਵਾਸ 'ਚ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਫਰੀਕਾ ਸੀ.ਡੀ.ਸੀ. ਇਸ ਨੀਤੀ ਦੀ ਸਮੀਖਿਆ ਕਰਨ ਦੀ ਮੰਗ ਕਰਦਾ ਹੈ ਜੋ 'ਏਕਤਾ ਅਤੇ ਸਹਿਯੋਗ ਦੀ ਭਾਸ਼ਾ' ਨਹੀਂ ਬੋਲਦੀ ਅਤੇ ਮਹਾਮਾਰੀ ਨੂੰ ਹਰਾਉਣ 'ਚ 'ਰੁਕਾਵਟ' ਦੀ ਤਰ੍ਹਾਂ ਹੈ।
ਇਹ ਵੀ ਪੜ੍ਹੋ : ਹੈਤੀ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਬ੍ਰਿਟੇਨ ਨੇ ਜੂਨ 2022 ਤੱਖ ਟੀਕੇ ਦੀਆਂ 10 ਕਰੋੜ ਖੁਰਾਕਾਂ ਦੇ ਵੱਖ-ਵੱਖ ਦੇਸ਼ਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਜਿਸ 'ਚੋਂ ਤਿੰਨ ਕਰੋੜ ਖੁਰਾਕਾਂ ਇਸ ਸਾਲ ਦੇ ਆਖਿਰ ਤੱਕ ਭੇਜੀਆਂ ਜਾਣਗੀਆਂ ਜਿਨ੍ਹਾਂ 'ਚ ਨਾਈਜ਼ੀਰੀਆ ਵੀ ਸ਼ਾਮਲ ਹੈ ਜਿਸ ਨੂੰ ਬ੍ਰਿਟੇਨ ਨੇ ਅਗਸਤ ਮਹੀਨੇ 'ਚ 12 ਲੱਖ ਖੁਰਾਕਾਂ ਬਤੌਰ ਦਾਨ ਦਿੱਤੀਆਂ ਹਨ ਪਰ ਚਾਰ ਅਕਤੂਬਰ ਤੋਂ ਪ੍ਰਭਾਵੀ ਹੋ ਰਹੀ ਨਵੀਂ ਬ੍ਰਿਟਿਸ਼ ਨਿਤੀ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਮਾਨਤਾ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ
ਬ੍ਰਿਟਿਸ਼ ਸਰਕਾਰ ਨੇ ਕੁਝ ਸ਼ਰਤਾਂ ਦੇ ਆਧਾਰ 'ਤੇ ਕੁਝ ਸੰਸਥਾਵਾਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ ਪਰ ਇਸ ਸੂਚੀ 'ਚ ਇਕ ਹੀ ਅਫਰੀਕੀ ਸੰਸਥਾ ਸ਼ਾਮਲ ਨਹੀਂ ਹੈ। ਡਾ. ਨੇਕੇਂਗਾਸੋਂਗ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਜਿਸ ਭਾਵਨਾ ਨਾਲ ਸਾਨੂੰ ਟੀਕੇ ਭੇਜੇ ਹਨ ਅਤੇ ਉਨ੍ਹਾਂ ਹੀ ਟੀਕਿਆਂ ਨੂੰ ਲੈਣ ਵਾਲੇ ਲੋਕਾਂ ਨੂੰ ਤੁਸੀਂ ਮਾਨਤਾ ਨਹੀਂ ਦਿੰਦੇ ਹੋ ਤਾਂ ਇਹ ਸਾਡੇ ਲਈ ਬਹੁਤ ਚੁਣੌਤੀਪੂਰਨ ਸੰਦੇਸ਼ ਹੋਵੇਗਾ ਅਤੇ ਸਾਡੀ ਆਬਾਦੀ 'ਚ ਭਰਮ ਦੀ ਸਥਿਤੀ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਵਲੋਂ ਪੂਰੀ ਤਰ੍ਹਾਂ ਭੇਦਭਾਵ ਆਧਾਰਿਤ ਸੂਚੀ ਤਿਆਰ ਕਰਨਾ ਸਪੱਸ਼ਟ ਤੌਰ 'ਤੇ ਅਸਵੀਕਾਰ ਹੈ। ਅਫਰੀਕਾ ਸੀ.ਡੀ.ਸੀ. ਡਾਇਰੈਕਟਰ ਨੇ ਨੀਤੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਵਿਗਿਆਨ ਜਾਂ ਸਬੂਤ 'ਤੇ ਆਧਾਰਿਤ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ਦੁਆਰਾ ਖਰੀਦੀਆਂ ਜਾਣਗੀਆਂ ਫਾਈਜ਼ਰ ਦੀਆਂ 500 ਮਿਲੀਅਨ ਖੁਰਾਕਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।