ਗ੍ਰੇਟਰ ਟੋਰਾਂਟੋ ਏਰੀਆ ''ਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ

Monday, Feb 15, 2021 - 10:41 AM (IST)

ਗ੍ਰੇਟਰ ਟੋਰਾਂਟੋ ਏਰੀਆ ''ਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ

ਟੋਰਾਂਟੋ- ਅਮਰੀਕਾ ਵਿਚ ਕੁਝ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ ਤੇ ਇਸ ਦੇ ਗੁਆਂਢੀ ਦੇਸ਼ ਕੈਨੇਡਾ ਵਿਚ ਵੀ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸੋਮਵਾਰ ਤੇ ਮੰਗਲਵਾਰ ਨੂੰ ਟੋਰਾਂਟੋ, ਪੀਲ ਤੇ ਯਾਰਕ ਰੀਜਨ ਵਿਚ ਭਾਰੀ ਬਰਫਬਾਰੀ ਹੋਣ ਵਾਲੀ ਹੈ। 

ਮੰਗਲਵਾਰ ਤੋਂ ਗ੍ਰੇਟਰ ਟੋਰਾਂਟੋ ਏਰੀਆ ਵਿਚ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਜਾ ਰਹੇ ਹਨ। ਇਸ ਲਈ ਵਾਤਾਵਰਣ ਕੈਨੇਡਾ ਨੇ ਚਿਤਾਵਨੀ ਜਾਰੀ ਕਰਦਿਆਂ ਦੱਸਿਆ ਕਿ 25 ਸੈਂਟੀਮੀਟਰ ਤੱਕ ਬਰਫਬਾਰੀ ਹੋ ਸਕਦੀ ਹੈ। 

ਲੇਕ ਐਰੀ ਨੇੜਲੇ ਖੇਤਰ ਵਿਚ ਵੀ 10 ਸੈਂਟੀਮੀਟਰ ਤੱਕ ਬਰਫਬਾਰੀ ਹੋਵੇਗੀ। ਵਾਤਾਵਰਣ ਕੈਨੇਡਾ ਨੇ ਮੋਟਰਸਾਈਕਲਾਂ 'ਤੇ ਜਾਣ ਵਾਲੇ ਲੋਕਾਂ ਨੂੰ ਖ਼ਾਸ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਲੋਕ ਵਧੇਰੇ ਧਿਆਨ ਨਾਲ ਜਾਣ ਕਿਉਂਕਿ ਸੜਕਾਂ 'ਤੇ ਤਿਲਕਣ ਵਧਣ ਕਾਰਨ ਹਾਦਸੇ ਵਾਪਰ ਸਕਦੇ ਹਨ। ਹਮਿਲਟਨ ਤੇ ਨਿਆਗਰਾ ਵਿਚ ਭਾਰੀ ਬਰਫੀਲਾ ਤੂਫ਼ਾਨ ਆਉਣ ਵਾਲਾ ਹੈ ਤੇ ਇਸ ਕਾਰਨ 30 ਸੈਂਟੀਮੀਟਰ ਤੋਂ ਵੱਧ ਬਰਫਬਾਰੀ ਹੋ ਸਕਦੀ ਹੈ। ਹਾਲਾਂਕਿ ਪੂਰਾ ਹਫ਼ਤਾ ਹੀ ਮੌਸਮ ਖ਼ਰਾਬ ਰਹਿਣ ਵਾਲਾ ਹੈ। ਅਧਿਕਾਰੀਆਂ ਮੁਤਾਬਕ ਸੋਮਵਾਰ ਨੂੰ ਟੋਰਾਂਟੋ ਵਿਚ -6 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ। ਵਾਤਾਵਰਣ ਕੈਨੇਡਾ ਦੇ ਅਧਿਕਾਰੀ ਡੇਵ ਫਿਲੀਪਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋ ਸਕਦਾ ਹੈ ਕਿ ਧੁੱਪ ਨਿਕਲੇ ਤੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੇ। 


author

Lalita Mam

Content Editor

Related News