ਕੈਲਗਰੀ ਤੋਂ ਉਡਾਣ ਭਰਦੇ ਹੀ ਜਹਾਜ਼ ''ਚ ਭਰਿਆ ਧੂੰਆਂ, ਕਰਾਈ ਗਈ ਐਮਰਜੈਂਸੀ ਲੈਂਡਿੰਗ (ਤਸਵੀਰਾਂ)

02/03/2017 11:29:30 AM

ਕੈਲਗਰੀ— ਕੈਲਗਰੀ ਤੋਂ ਫੋਨਿਕਸ ਲਈ ਉਡਾਣ ਭਰਨ ਵਾਲੇ ਵੈਸਟਜੈੱਟ ਦੇ ਜਹਾਜ਼ ਵਿਚ ਧੂੰਆਂ ਭਰ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਵਾਪਸ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵੈਸਟਜੈੱਟ ਦੀ ਫਲਾਈਟ 1402 ਨੇ 11.00 ਵਜੇ ਸਵੇਰੇ ਉਡਾਣ ਭਰੀ ਸੀ ਅਤੇ 12.15 ਵਜੇ ਉਸ ਨੂੰ ਸੁਰੱਖਿਅਤ ਕੈਲਗਰੀ ਏਅਰਪੋਰਟ ''ਤੇ ਦੁਬਾਰਾ ਲੈਂਡ ਕਰਵਾ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਦੇ ਕੈਬਿਨ ਵਿਚ ਧੂੰਆਂ ਭਰ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕੈਲਗਰੀ ਏਅਰਪੋਰਟ ''ਤੇ ਪਹਿਲਾਂ ਹੀ ਐਮਰਜੈਂਸੀ ਵਿਭਾਗ ਦੇ ਅਧਿਕਾਰੀ ਖੜ੍ਹੇ ਸਨ। ਜਹਾਜ਼ ਦੇ ਲੈਂਡ ਕਰਦੇ ਹੀ ਐਮਰਜੈਂਸੀ ਅਧਿਕਾਰੀਆਂ ਨੇ ਉਸ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਜਾਂਚ ਕੀਤੀ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਹਾਜ਼ ਵਿਚ ਸਵਾਰ ਯਾਤਰੀਆਂ ਨੂੰ ਛੇਤੀ ਹੀ ਦੂਜੇ ਜਹਾਜ਼ ਵਿਚ ਬਿਠਾ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ''ਤੇ ਬਿਨਾਂ ਕਿਸੀ ਮੁਸ਼ਕਿਲ ਤੋਂ ਪਹੁੰਚਾਇਆ ਜਾ ਸਕੇ।

Kulvinder Mahi

News Editor

Related News