ਪੱਛਮੀ ਅਮਰੀਕਾ ਦੀਆਂ ਜੰਗਲੀ ਅੱਗਾਂ ਦਾ ਧੂੰਆਂ ਹਜ਼ਾਰਾਂ ਮੀਲ ਦੂਰ ਸ਼ਹਿਰਾਂ ਨੂੰ ਕਰ ਰਿਹਾ ਹੈ ਪ੍ਰਭਾਵਿਤ

Tuesday, Aug 10, 2021 - 11:10 PM (IST)

ਪੱਛਮੀ ਅਮਰੀਕਾ ਦੀਆਂ ਜੰਗਲੀ ਅੱਗਾਂ ਦਾ ਧੂੰਆਂ ਹਜ਼ਾਰਾਂ ਮੀਲ ਦੂਰ ਸ਼ਹਿਰਾਂ ਨੂੰ ਕਰ ਰਿਹਾ ਹੈ ਪ੍ਰਭਾਵਿਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਪੱਛਮੀ ਖੇਤਰਾਂ ਵਿੱਚ ਲੱਗੀ ਭਿਆਨਕ ਜੰਗਲ ਦੀ ਅੱਗ ਦਾ ਧੂੰਆਂ 1,000 ਮੀਲ ਤੋਂ ਵੱਧ ਦੂਰ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰ ਰਿਹਾ ਹੈ। ਇਸ ਵੇਲੇ ਅਮਰੀਕਾ ਦੇ ਪੱਛਮੀ ਖੇਤਰਾਂ ਵਿੱਚ 100 ਤੋਂ ਵੱਧ ਜੰਗਲੀ ਅੱਗਾਂ ਤਬਾਹੀ ਮਚਾ ਰਹੀਆਂ ਹਨ, ਜਿਨ੍ਹਾਂ ਦਾ ਵੱਡਾ ਹਿੱਸਾ ਕੈਲੀਫੋਰਨੀਆ ਤੋਂ ਮੋਂਟਾਨਾ ਤੱਕ ਹੈ ਪਰ ਇਨ੍ਹਾਂ ਦਾ ਧੂੰਆਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਫੈਲ ਰਿਹਾ ਹੈ। ਕੈਲੀਫੋਰਨੀਆ ਦੇ ਖੇਤਰਾਂ ਵਿੱਚ ਤਾਂ ਜੰਗਲੀ ਅੱਗਾਂ ਦਾ ਧੂੰਆਂ ਵਾਤਾਵਰਨ ਨੂੰ ਖਰਾਬ ਕਰ ਹੀ ਰਿਹਾ ਹੈ ਸਗੋ 1,200 ਮੀਲ ਤੋਂ ਵੀ ਜ਼ਿਆਦਾ ਦੂਰ ਡੇਨਵਰ ਵਿੱਚ ਵੀ ਹਵਾ ਦੀ ਗੁਣਵੱਤਾ ਘੱਟ ਰਹੀ ਹੈ। ਆਈ ਕਿਯੂ ਏਅਰ ਜੋ ਕਿ ਇੱਕ ਡਾਟਾ ਟੂਲ ਹੈ ਅਤੇ ਦੁਨੀਆ ਭਰ ਦੇ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਨੂੰ ਮਾਪਦਾ ਅਤੇ ਦਰਜਾ ਦਿੰਦਾ ਹੈ ਦੇ ਅਨੁਸਾਰ ਸ਼ਨੀਵਾਰ ਦੁਪਹਿਰ ਨੂੰ, ਡੇਨਵਰ ਦੀ ਹਵਾ ਗੁਣਵੱਤਾ ਵਿਸ਼ਵ ਵਿੱਚ ਸਭ ਤੋਂ ਖਰਾਬ  ਦਰਜਾਬੰਦੀ ਵਿੱਚ ਸ਼ਾਮਲ ਸੀ  ਅਤੇ ਐਤਵਾਰ ਦੁਪਹਿਰ ਨੂੰ ਡੇਨਵਰ ਦੂਜੇ ਸਥਾਨ 'ਤੇ ਸੀ। ਸੋਮਵਾਰ ਸਵੇਰ ਤੱਕ, ਸਾਲਟ ਲੇਕ ਸਿਟੀ ਇਸ ਸੂਚੀ ਵਿੱਚ 6 ਵੇਂ ਸਥਾਨ 'ਤੇ ਜਦੋਂ ਕਿ ਡੇਨਵਰ 10 ਵੇਂ ਨੰਬਰ 'ਤੇ ਆਇਆ। ਜੰਗਲੀ ਅੱਗਾਂ ਕਾਰਨ ਪੈਦਾ ਹੋਏ ਧੂੰਏ ਕਾਰਨ ਹਵਾ ਦੀ ਗੁਣਵੱਤਾ ਘੱਟ ਹੋਣ ਕਾਰਨ ਨਿਵਾਸੀਆਂ ਦੀ ਸਿਹਤ ਲਈ ਇੱਕ ਵੱਡਾ ਖਤਰਾ ਪੈਦਾ ਹੋਇਆ ਹੈ। ਜਦਕਿ ਅਧਿਕਾਰੀਆਂ ਦੁਆਰਾ ਹਵਾ ਦੀ ਗੁਣਵੱਤਾ ਸਹੀ ਹੋਣ ਦੀ ਉਮੀਦ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News