ਸਮੁੰਦਰੀ ਜੀਵਨ ਲਈ ਖਤਰਾ ਪੈਦਾ ਕਰ ਸਕਦੈ ਆਕਸੀਜਨ ''ਚ ਮਾਮੂਲੀ ਬਦਲਾਅ: ਅਧਿਐਨ

Wednesday, Dec 26, 2018 - 09:28 PM (IST)

ਸਮੁੰਦਰੀ ਜੀਵਨ ਲਈ ਖਤਰਾ ਪੈਦਾ ਕਰ ਸਕਦੈ ਆਕਸੀਜਨ ''ਚ ਮਾਮੂਲੀ ਬਦਲਾਅ: ਅਧਿਐਨ

ਵਾਸ਼ਿੰਗਟਨ— ਸਮੁੰਦਰ ਦੇ ਪਾਣੀ 'ਚ ਆਕਸੀਜਨ ਦੇ ਪੱਧਰ 'ਚ ਮਾਮੂਲੀ ਬਦਲਾਅ ਵੀ ਸਮੁੰਦਰੀ ਜੀਵਨ ਨੂੰ ਬੇਹੱਦ ਪ੍ਰਭਾਵਿਤ ਕਰ ਸਕਦਾ ਹੈ। ਇਕ ਅਧਿਐਨ 'ਚ ਇਹ ਜਾਣਕਾਰੀ ਮਿਲੀ ਹੈ। ਸਮੁੰਦਰ 'ਚ ਰਹਿਣ ਵਾਲੇ ਛੋਟੇ-ਛੋਟੇ ਜੁਪਲਾਂਕਟੋਨ (ਗਹਿਰੇ ਪਾਣੀ 'ਚ ਰਹਿਣ ਵਾਲੇ ਛੋਟੇ ਜੀਵ) ਨੂੰ ਆਕਸੀਜਨ ਦੀ ਪੱਧਰ ਬਹੁਤ ਪ੍ਰਭਾਵਿਤ ਕਰਦਾ ਹੈ।

ਅਮਰੀਕਾ ਦੇ ਯੂਨੀਵਰਸਿਟੀ ਆਫ ਰਾਡ ਦੇ ਖੋਜਕਾਰਾਂ ਮੁਤਾਬਕ ਜੁਪਲਾਂਕਟੋਨ ਗਹਿਰੇ ਪਾਣੀ ਤੇ ਖੁੱਲੇ ਸਮੁੰਦਰ 'ਚ ਫੂਡ ਚੇਨ ਲਈ ਬੇਹੱਦ ਜ਼ਰੂਰੀ ਹੈ। 'ਸਾਈਂਸ ਐਡਵਾਂਸੇਜ਼' 'ਚ ਪ੍ਰਕਾਸ਼ਿਕ ਇਕ ਅਧਿਐਨ ਮੁਤਾਬਕ ਸਮੁੰਦਰ ਦੀ ਸਤ੍ਹਾ ਤੋਂ ਹੇਠਾਂ ਤੇ ਸਮੁੰਦਰ ਤਲ ਤੋਂ ਉੱਪਰ ਦੇ ਖੇਤਰ ਨੂੰ ਆਕਸੀਜਨ ਦੀ ਕਮੀ ਵਾਲਾ ਖੇਤਰ ਮੰਨਿਆ ਜਾਂਦਾ ਹੈ। ਜੁਪਲਾਂਕਟੋਨ ਅਜਿਹੇ ਜੀਵ ਹੁੰਦੇ ਹਨ ਜੋ ਆਕਸੀਜਨ ਦੀ ਕਮੀ ਵਾਲੇ ਅਜਿਹੇ ਸਮੁੰਦਰੀ ਜਲ ਖੇਤਰ 'ਚ ਰਹਿ ਸਕਦੇ ਹਨ, ਜਿਥੇ ਹੋਰ ਸਮੁੰਦਰੀ ਜੀਵ ਨਹੀਂ ਰਹਿ ਸਕਦੇ।

ਹਾਲਾਂਕਿ ਜਲਵਾਯੂ ਪਰਿਵਰਤਨ ਕਾਰਨ ਆਕਸੀਜਨ ਦੀ ਕਮੀ ਵਾਲਾ ਖੇਤਰ ਵਧ ਰਿਹਾ ਹੈ ਤੇ ਜੇਕਰ ਆਕਸੀਜਨ ਪੱਧਰ 'ਚ ਥੋੜਾ ਜਿਹਾ ਵੀ ਬਦਲਾਅ ਹੁੰਦਾ ਹੈ ਤਾਂ ਉਹ ਜੁਪਲਾਂਕਟੋਨ ਨੂੰ ਆਪਣੇ ਸਰੀਰਕ ਬਦਲਾਅ ਲਈ ਮਜਬੂਰ ਕਰੇਗਾ ਤੇ ਇਸ ਨਾਲ ਸਮੁੰਦਰੀ ਫੂਡ ਚੇਨ 'ਤੇ ਵੀ ਅਸਰ ਪਵੇਗਾ।


author

Baljit Singh

Content Editor

Related News