ਭਾਰਤੀ ਮੂਲ ਦੇ ਕੌਂਸਲਰ ਸੁਭਾਸ਼ ਮਹਿੰਦਰਾ ਦੀ ਸਲੋਹ ਕੌਂਸਲ ਵੱਲੋਂ ਜਨਤਕ ਨਿੰਦਾ
Tuesday, Aug 11, 2026 - 11:56 AM (IST)
ਸਲੋਹ (ਲੰਡਨ) - ਸਰਬਜੀਤ ਸਿੰਘ ਬਨੂੜ - ਸਲੋਹ ਬਰੋ ਕੌਂਸਲ ਦੇ ਅਪਟਨ ਵਾਰਡ ਤੋਂ ਭਾਰਤੀ ਮੂਲ ਦੇ ਕੌਂਸਲਰ ਸੁਭਾਸ਼ ਮਹਿੰਦਰਾ ਨੂੰ ਕੌਂਸਲ ਦੀ ਸਟੈਂਡਰਡਜ਼ ਕਮੇਟੀ ਵੱਲੋਂ ਕੋਡ ਆਫ਼ ਕੰਡਕਟ ਦੀ ਉਲੰਘਣਾ ਦੇ ਮਾਮਲੇ ਵਿੱਚ ਜਨਤਕ ਤੌਰ ’ਤੇ ਨਿੰਦਿਆ ਗਿਆ ਹੈ। ਕੌਂਸਲ ਵੱਲੋਂ ਇਸ ਫ਼ੈਸਲੇ ਨੂੰ ਆਪਣੀਆਂ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੀ ਜਨਤਕ ਕੀਤਾ ਗਿਆ ਹੈ।
ਮਹਿੰਦਰਾ ਖ਼ਿਲਾਫ਼ ਦੋ ਵੱਖ-ਵੱਖ ਸ਼ਿਕਾਇਤਾਂ ਦੀ ਸੁਣਵਾਈ 16 ਜੁਲਾਈ ਅਤੇ 7 ਅਗਸਤ 2026 ਨੂੰ ਹੋਈ। ਕਮੇਟੀ ਨੇ ਦੋਵਾਂ ਮਾਮਲਿਆਂ ਵਿੱਚ ਲੋਕਾਂ ਪ੍ਰਤੀ ਅਸਨਮਾਨਜਨਕ ਵਿਹਾਰ, ਧੱਕੇਸ਼ਾਹੀ ਅਤੇ ਕੌਂਸਲਰ ਦੇ ਅਹੁਦੇ ਦੀ ਅਣਉਚਿਤ ਵਰਤੋਂ ਨਾਲ ਸਬੰਧਤ ਉਲੰਘਣਾਵਾਂ ਨੂੰ ਸਾਬਤ ਮੰਨਿਆ।ਕਮੇਟੀ ਮੁਤਾਬਕ ਮਹਿੰਦਰਾ ਨੇ ਇੱਕ ਸਥਾਨਕ ਵਿਅਕਤੀ ਅਤੇ Bucks Car Repairs ਦੇ ਕਰਮਚਾਰੀਆਂ ਦੇ ਮਾਮਲੇ ਵਿੱਚ ਨਿਰਪੱਖਤਾ ਨਹੀਂ ਦਿਖਾਈ। ਕਾਰੋਬਾਰ ਸਬੰਧੀ ਪੁਲਸ ਬੁਲਾਉਣ ਅਤੇ ਅਦਾਰਾ ਬੰਦ ਕਰਵਾਉਣ ਦੀ ਧਮਕੀ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾਹ'ਤੀ ਪੱਗ
ਕਮੇਟੀ ਨੇ ਮਹਿੰਦਰਾ ਵੱਲੋਂ ਮੁਆਫ਼ੀ ਨਾ ਮੰਗਣ ਅਤੇ ਆਪਣੇ ਵਿਹਾਰ ’ਤੇ ਪਛਤਾਵਾ ਨਾ ਪ੍ਰਗਟਾਉਣ ਨੂੰ ਵੀ ਗੰਭੀਰ ਪਹਿਲੂ ਮੰਨਿਆ। ਉਨ੍ਹਾਂ ਦੀ ਜਨਤਕ ਨਿੰਦਾ ਕਰਨ ਦੇ ਨਾਲ ਵਾਰਡ ਕੌਂਸਲਰ ਦੀ ਭੂਮਿਕਾ ਸਬੰਧੀ ਵਿਸ਼ੇਸ਼ ਟ੍ਰੇਨਿੰਗ ਲੈਣ ਦੀ ਸਿਫ਼ਾਰਸ਼ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
