ਨੀਂਦ ਦੀ ਕਮੀ ਪਾਉਂਦੀ ਹੈ ਤੁਹਾਡੇ ਸਰੀਰ ’ਤੇ ਬੁਰਾ ਪ੍ਰਭਾਵ

Thursday, Oct 18, 2018 - 01:20 AM (IST)

ਨੀਂਦ ਦੀ ਕਮੀ ਪਾਉਂਦੀ ਹੈ ਤੁਹਾਡੇ ਸਰੀਰ ’ਤੇ ਬੁਰਾ ਪ੍ਰਭਾਵ

ਲੰਡਨ - ਘੱਟ ਸੌਣਾ ਸਿੱਧਾ ਤੁਹਾਡੀ ਸਿਹਤ  ’ਤੇ ਬੁਰਾ ਪ੍ਰਭਾਵ ਪਾਉਂਦਾ ਹੈ।  ਰਾਤ  ਨੂੰ ਲੇਟ  ਸੌਣ  ਅਤੇ  ਲੋੜ  ਨਾਲੋਂ  ਵੱਧ  ਕੰਮ  ਕਰਨ  ਨਾਲ  ਵੀ  ਤੁਹਾਡੇ ਸੈਕਸ ਸਬੰਧ ਬਣਾਉਣ ਦੀ ਸਮਰੱਥਾ ’ਤੇ ਉਲਟ ਅਸਰ ਪੈਂਦਾ ਹੈ ਪਰ ਇਹ ਅਸਰ ਦਾ ਜਲਦੀ ਨਹੀਂ, ਲੰਬੇ ਸਮੇਂ ਬਾਅਦ ਪਤਾ ਲੱਗਦਾ ਹੈ। 
ਯੂਨੀਵਰਸਿਟੀ ਆਫ ਮਿਆਮੀ ਦੇ ਇਕ ਅਧਿਐਨ ਨਾਲ ਇਕ ਮਰਦ ਦੀ ਸੈਕਸ ਡ੍ਰਾਈਵ ’ਤੇ ਨੀਂਦ ਦੀ ਕਮੀ ਨਾਲ ਹਰੇਕ ਘੰਟੇ ਦੇ ਹਿਸਾਬ ਨਾਲ 1.5 ਫੀਸਦੀ ਤੱਕ ਫਰਕ ਪੈਂਦਾ ਹੈ। ਇਸ ਦੇ ਨਾਲ-ਨਾਲ ਉਸ ਦੇ ਦਿਮਾਗ ਦੇ ਇਕ ਵਿਸ਼ੇਸ਼ ਹਾਰਮੋਨ ’ਤੇ ਵੀ ਇਸ ਦਾ ਅਸਰ ਪੈਂਦਾ ਹੈ, ਜਿਸ ਨਾਲ ਦਿਮਾਗ ਵੀ ਕਮਜ਼ੋਰ ਹੁੰਦਾ ਹੈ। 
ਇਕ ਹੋਰ ਅਧਿਐਨ ਮੁਤਾਬਕ ਮਰਦ ਦੇ ਵੀਰਜ ਦੀ ਕੁਆਲਿਟੀ ’ਤੇ ਵੀ ਪ੍ਰਭਾਵ ਪੈਂਦਾ ਹੈ। ਨੀਂਦ ਦੌਰਾਨ ਜਿਹੜੇ ਹਾਰਮੋਨ ਤੁਹਾਡੇ ਬਣਦੇ ਹਨ, ਉਨ੍ਹਾਂ ਵਿਚ ਵੀ ਰੁਕਾਵਟ ਪੈਦਾ ਹੁੰਦੀ ਹੈ।


Related News