ਕੈਨੇਡਾ 'ਚ ਕਤਲ ਕੀਤੇ ਗਏ ਪੰਜਾਬੀ ਮੁੰਡੇ ਦੇ ਪਿਓ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਹੀ ਵੱਡੀ ਗੱਲ
Friday, Nov 25, 2022 - 02:07 PM (IST)
ਟੋਰਾਂਟੋ (ਏਜੰਸੀ)- ਸਰੀ ਦੇ ਇੱਕ ਸਕੂਲ ਦੀ ਪਾਰਕਿੰਗ ਵਿੱਚ ਚਾਕੂ ਮਾਰ ਕੇ ਕਤਲ ਕੀਤੇ ਗਏ 18 ਸਾਲਾ ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਸਮੇਤ ਕੈਨੇਡਾ ਜਾਣ ਦਾ ਅਫ਼ਸੋਸ ਹੈ। ਮੰਗਲਵਾਰ ਨੂੰ ਨਿਊਟਨ ਇਲਾਕੇ ਦੇ ਤਮਨਾਵਿਸ ਸੈਕੰਡਰੀ ਸਕੂਲ ਦੇ 17 ਸਾਲਾ ਵਿਦਿਆਰਥੀ ਵੱਲੋਂ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਸੇਠੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੇ ਓਮਨੀ ਪੰਜਾਬੀ ਨੂੰ ਦੱਸਿਆ, “ਜਦੋਂ ਮੈਂ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਹਥਿਆਰ ਸਿੱਧਾ ਉਸ ਦੇ ਦਿਲ ਵਿਚ ਵੱਜਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।” ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ। ਚੈਨਲ ਨੇ ਦੱਸਿਆ ਕਿ ਇਹ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਹਰਸ਼ਪ੍ਰੀਤ ਨੇ ਕਿਹਾ, "ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ... ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿੱਚ ਕਿਉਂ ਆਇਆ ਹਾਂ।" ਹਰਸ਼ਪ੍ਰੀਤ ਨੇ ਇੱਕ ਸਥਾਨਕ ਟੀਵੀ ਚੈਨਲ ਨੂੰ ਦੱਸਿਆ ਕਿ ਹਮਲਾਵਰ ਉਸਦੇ ਪੁੱਤਰ ਦੀ ਜਾਨ ਲੈਣ ਦੀ ਬਜਾਏ ਉਸਨੂੰ ਥੱਪੜ ਮਾਰ ਸਕਦਾ ਸੀ, ਉਸਦੀ ਬਾਂਹ ਜਾਂ ਲੱਤਾਂ 'ਤੇ ਵਾਰ ਕਰ ਸਕਦਾ ਸੀ। ਪੁਲਸ ਨੇ ਦੱਸਿਆ ਕਿ ਸੇਠੀ ਅਤੇ ਇੱਕ 17 ਸਾਲ ਦੇ ਲੜਕੇ ਵਿਚਕਾਰ ਲੜਾਈ ਹੋਈ, ਜੋ ਕਿ ਨੌਜਵਾਨ ਦੇ ਚਾਕੂ ਮਾਰਨ ਨਾਲ ਖ਼ਤਮ ਹੋਈ। ਗਵਾਹਾਂ ਵੱਲੋਂ ਸ਼ਨਾਖਤ ਕਰਨ ਤੋਂ ਬਾਅਦ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। "ਉਸ ਦੇ ਮਾਤਾ-ਪਿਤਾ ਨੇ ਉਸ (ਸ਼ੱਕੀ) ਨੂੰ ਕਿਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਹੈ?" ਹਰਪ੍ਰੀਤ ਨੇ ਕਿਹਾ ਕਿ 18 ਸਾਲ ਤੱਕ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਅਤੇ ਫਿਰ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਘਟਨਾ ਵਿੱਚ ਗੁਆ ਦੇਣਾ ਆਸਾਨ ਨਹੀਂ ਹੈ।
ਇਹ ਵੀ ਪੜ੍ਹੋ: ਗ੍ਰੈਜੂਏਸ਼ਨ ਤੋਂ ਬਾਅਦ ਕੁੜੀ ਨੇ ਕਬਰਸਤਾਨ 'ਚ ਸ਼ੁਰੂ ਕੀਤੀ ਨੌਕਰੀ! ਲੈਂਦੀ ਹੈ 45 ਹਜ਼ਾਰ ਰੁਪਏ ਤਨਖ਼ਾਹ
ਤਾਮਨਵਿਸ ਸੈਕੰਡਰੀ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਵੱਲੋਂ ਜਾਰੀ ਬਿਆਨ ਅਨੁਸਾਰ ਮਹਿਕਪ੍ਰੀਤ ਸਕੂਲ ਦਾ ਵਿਦਿਆਰਥੀ ਨਹੀਂ ਸੀ। ਉਹ ਅੱਠਵੀਂ ਜਮਾਤ ਵਿੱਚ ਪੜ੍ਹਦੇ ਆਪਣੇ ਛੋਟੇ ਭਰਾ ਭਵਪ੍ਰੀਤ ਨੂੰ ਲੈਣ ਲਈ ਉੱਥੇ ਗਿਆ ਸੀ। ਮਹਿਕਪ੍ਰੀਤ ਦੀ ਭੈਣ ਨੇ ਓਮਨੀ ਪੰਜਾਬੀ ਨੂੰ ਦੱਸਿਆ ਕਿ ਉਸ ਨੇ ਭਵਪ੍ਰੀਤ ਲਈ ਨਵੇਂ ਕੱਪੜੇ ਖਰੀਦਣ ਦੀ ਯੋਜਨਾ ਬਣਾਈ ਸੀ, ਕਿਉਂਕਿ ਉਸ ਦਾ ਜਨਮ ਦਿਨ ਸੀ, ਜਿਸ ਕਾਰਨ ਉਹ ਦੁਪਹਿਰ ਦੇ ਖਾਣੇ ਦੀ ਛੁੱਟੀ ਵੇਲੇ ਉਸ ਨੂੰ ਲੈਣ ਗਈ ਸੀ। ਇੱਕ ਬਿਆਨ ਵਿੱਚ ਇੰਟੀਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਗਵਾਹਾਂ ਨੂੰ ਅੱਗੇ ਆਉਣ ਅਤੇ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਇਕ ਖ਼ਬਰ, 18 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤਲ