ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ''ਤੇ ਹਮਲਾ, 6 ਲੋਕ ਜ਼ਖਮੀ
Tuesday, Feb 04, 2025 - 04:37 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਵਿੱਚ ਮੰਗਲਵਾਰ ਸਵੇਰੇ ਇੱਕ ਚੌਕੀ 'ਤੇ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਇਜ਼ਰਾਈਲੀ ਫੌਜ ਅਤੇ ਖੇਤਰੀ ਹਸਪਤਾਲਾਂ ਨੇ ਦਿੱਤੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਇੱਕ ਹਮਲਾਵਰ ਨੇ ਉੱਤਰੀ ਵੈਸਟ ਬੈਂਕ ਵਿਚ ਸਥਿਤ ਤਾਇਆਸਿਰ ਪਿੰਡ ਵਿੱਚ ਇੱਕ ਚੌਕੀ 'ਤੇ ਤਾਇਨਾਤ ਸੈਨਿਕਾਂ 'ਤੇ ਗੋਲੀਬਾਰੀ ਕੀਤੀ। ਫੌਜ ਨੇ ਕਿਹਾ ਕਿ ਮੁਕਾਬਲੇ ਦੌਰਾਨ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਹਮਲਾਵਰ ਮਾਰਿਆ ਗਿਆ।
ਇਜ਼ਰਾਈਲੀ ਹਸਪਤਾਲਾਂ ਨੇ ਕਿਹਾ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ ਕੁੱਲ 6 ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ, ਜ਼ਖਮੀਆਂ ਵਿੱਚ ਸੈਨਿਕ ਸ਼ਾਮਲ ਹਨ ਅਤੇ ਉਨ੍ਹਾਂ ਵਿੱਚੋਂ ਘੱਟੋ-ਘੱਟ 2 ਗੰਭੀਰ ਜ਼ਖਮੀ ਹਨ। ਹਮਾਸ ਅਤੇ ਛੋਟੇ ਇਸਲਾਮਿਕ ਜੇਹਾਦ ਅੱਤਵਾਦੀ ਸਮੂਹ ਨੇ ਹਮਲੇ ਦੀ ਸ਼ਲਾਘਾ ਕੀਤੀ ਪਰ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ।